ਅੱਜ ਚੰਡੀਗੜ੍ਹ ਦੀ ਦੁਸਹਿਰਾ ਗ੍ਰਾਊਂਡ ‘ਚ ਕਿਸਾਨਾਂ ਦਾ ਵੱਡਾ ਵਿਰੋਧ ਪ੍ਰਦਰਸ਼ਨ, SKM ਦੀ ਕਾਲ ‘ਤੇ ਸ਼ਾਮਲ ਹੋਣਗੀਆਂ ਸਾਰੀਆਂ ਜਥੇਬੰਦੀਆਂ
Chandigarh Farmers Protest: ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਦਿੱਲੀ 'ਚ ਹੋਏ ਅੰਦੋਲਨ ਨੂੰ 5 ਸਾਲ ਪੂਰੇ ਹੋ ਗਏ ਹਨ, ਪਰ ਸਰਕਾਰ ਨੇ ਅਜੇ ਤੱਕ ਵੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਹਨ। ਇਸ ਲਈ ਉਨ੍ਹਾਂ ਵੱਲੋਂ ਚੰਡੀਗੜ੍ਹ 'ਚ ਰੈਲੀ ਰੱਖੀ ਗਈ ਹੈ। ਇੱਥੇ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਵੀ ਮਨਾਈ ਜਾਵੇਗੀ। ਇਸ ਪ੍ਰਦਰਸ਼ਨ 'ਚ 30 ਦੇ ਕਰੀਬ ਕਿਸਾਨ ਜਥੇਬੰਦੀਆਂ ਦੀ ਪਹੁੰਚਣ ਦੀ ਸੰਭਾਵਨਾ ਹੈ।
ਅੱਜ ਚੰਡੀਗੜ੍ਹ ਦੀ ਦੁਸਹਿਰਾ ਗ੍ਰਾਊਂਡ 'ਚ ਕਿਸਾਨਾਂ ਦਾ ਵੱਡਾ ਵਿਰੋਧ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੱਲੋਂ ਅੱਜ ਚੰਡੀਗੜ੍ਹ ‘ਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਹੈ। ਇਸ ਕਾਲ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸੈਕਟਰ-43 ਦੀ ਦੁਸਹਿਰਾ ਗ੍ਰਾਊਂਡ ‘ਚ 3 ਘੰਟੇ ਦੀ ਰੈਲੀ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਲਾਅ ਐਂਡ ਆਰਡਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 3 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਮੌਕੇ ‘ਤੇ ਕੀਤੀ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਰੈਲੀ ਦੀ ਪਰਮਿਸ਼ਨ ਦਿੱਤੀ ਗਈ ਹੈ।
ਕਿਸਾਨਾਂ ਨੇ ਦੁਸਹਿਰਾ ਗ੍ਰਾਊਂਡ ‘ਚ ਤਿਆਰੀਆਂ ਕਰ ਲਈਆਂ ਹਨ। ਕਿਸਾਨਾਂ ਨੇ ਟੈਂਟ ਤੇ ਦਰੀਆਂ ਦਾ ਇੰਤਜ਼ਾਮ ਰਾਤ ਨੂੰ ਕਰ ਲਿਆ ਸੀ। ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਕਿਸਾਨ ਸੈਕਟਰ-43 ਦੀ ਦੁਸਹਿਰਾ ਗ੍ਰਾਊਂਡ ‘ਚ ਪਹੁੰਚ ਰਹੇ ਹਨ। ਕਿਸਾਨਾਂ ਵੱਲੋਂ ਲੰਗਰ-ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸੈਕਟਰ-43 ਦੀ ਜਿਸ ਜਗ੍ਹਾ ‘ਤੇ ਰੈਲੀ ਹੋਣੀ ਹੈ ਉਹ ਮੁਹਾਲੀ ਦੇ ਕਰੀਬ ਹੈ, ਅਜਿਹੇ ‘ਚ ਕਿਸਾਨਾ ਚੰਡੀਗੜ੍ਹ ਦੇ ਜ਼ਿਆਦਾ ਅੰਦਰ ਨਹੀਂ ਜਾਣਗੇ।
‘ਕਿਸਾਨ ਅੰਦੋਲਨ ਦੇ 5 ਸਾਲ ਪੂਰੇ, ਪਰ ਮੰਗਾਂ ਨਹੀਂ ਹੋਈਆਂ ਪੂਰੀਆਂ’
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਦਿੱਲੀ ‘ਚ ਹੋਏ ਅੰਦੋਲਨ ਨੂੰ 5 ਸਾਲ ਪੂਰੇ ਹੋ ਗਏ ਹਨ, ਪਰ ਸਰਕਾਰ ਨੇ ਅਜੇ ਤੱਕ ਵੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਹਨ। ਇਸ ਲਈ ਉਨ੍ਹਾਂ ਵੱਲੋਂ ਚੰਡੀਗੜ੍ਹ ‘ਚ ਰੈਲੀ ਰੱਖੀ ਗਈ ਹੈ। ਇੱਥੇ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਵੀ ਮਨਾਈ ਜਾਵੇਗੀ। ਇਸ ਪ੍ਰਦਰਸ਼ਨ ‘ਚ 30 ਦੇ ਕਰੀਬ ਕਿਸਾਨ ਜਥੇਬੰਦੀਆਂ ਦੀ ਪਹੁੰਚਣ ਦੀ ਸੰਭਾਵਨਾ ਹੈ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਇਸ ਰੈਲੀ ਦੀ ਕਾਲ ਦੀਆਂ ਤਿਆਰੀਆਂ ਦੇਰ ਰਾਤ ਤੱਕ ਚੱਲਦੀਆਂ ਰਹੀਆਂ। ਕਿਸਾਨ ਦੇਰ ਰਾਤ ਤੋਂ ਮੌਕੇ ‘ਤੇ ਪਹੁੰਚ ਕੇ ਰੈਲੀ ਦੀਆਂ ਤਿਆਰੀਆਂ ਕਰ ਰਹੇ ਸਨ। ਦੁਸਹਿਰਾ ਗ੍ਰਾਊਂਡ ‘ਚ ਸਟੇਜ ਤਿਆਰ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਬੈਠਣ ਲਈ ਦਰੀਆਂ ਵਿਛਾਈਆਂ ਗਈਆਂ ਹਨ। ਕਿਸਾਨਾਂ ਨੂੰ ਇਸ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਐਸਕੇਐਮ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 3 ਘੰਟੇ ਤੱਕ ਦਾ ਸਮਾਂ ਦਿੱਤਾ ਹੈ। ਇਸ ਰੈਲੀ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦਾ ਸਮਾਂ ਦਿਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਟ੍ਰੈਫਿਕ ਐਡਵਾਈਜਰੀ ਜਾਰੀ ਕਰ ਦਿੱਤੀ ਹੈ।
