ਸੜਕ ਵਿਚਕਾਰ ਆਈ ਕੋਠੀ, ਕਿਸਾਨ ਨੂੰ ਹਟਾਉਣ ਦਾ ਮਿਲਿਆ ਨੋਟਿਸ; ਹੁਣ ਤੋੜਨ ਦੀ ਬਜਾਏ ਘਰ ਦੀ ਹੋ ਰਹੀ ਸ਼ਿਫਟਿੰਗ

Published: 

26 Jan 2026 21:19 PM IST

ਬਰਨਾਲਾ ਜ਼ਿਲ੍ਹੇ ਵਿੱਚ ਭਾਰਤ ਮਾਲਾ ਹਾਈਵੇਅ ਪ੍ਰੋਜੈਕਟ ਕਾਰਨ ਢਾਹੁਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਕਿਸਾਨ ਸੁਖਪ੍ਰੀਤ ਸਿੰਘ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਆਪਣੇ ਦੋ ਮੰਜ਼ਿਲਾ ਘਰ ਨੂੰ ਢਾਹੁਣ ਦੀ ਬਜਾਏ, ਉਸ ਨੇ ਜੈਕਾਂ ਦੀ ਵਰਤੋਂ ਕਰਕੇ ਇਸ ਨੂੰ ਲਗਭਗ 300 ਫੁੱਟ ਦੂਰ ਤਬਦੀਲ ਕਰਨ ਦਾ ਫੈਸਲਾ ਕੀਤਾ।

ਸੜਕ ਵਿਚਕਾਰ ਆਈ ਕੋਠੀ, ਕਿਸਾਨ ਨੂੰ ਹਟਾਉਣ ਦਾ ਮਿਲਿਆ ਨੋਟਿਸ; ਹੁਣ ਤੋੜਨ ਦੀ ਬਜਾਏ ਘਰ ਦੀ ਹੋ ਰਹੀ ਸ਼ਿਫਟਿੰਗ
Follow Us On

ਇੱਕ ਆਪਣਾ ਘਰ ਹੋ…ਇਹ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ। ਪਰ ਜ਼ਰਾ ਸੋਚੋ, ਕੀ ਹੋਵੇਗਾ ਜੇਕਰ ਕੋਈ ਅਚਾਨਕ ਆ ਕੇ ਕਹੇ, “ਤੁਹਾਡਾ ਘਰ ਸੜਕ ਦੇ ਵਿਚਕਾਰ ਆ ਰਿਹਾ ਹੈ, ਕਿਰਪਾ ਕਰਕੇ ਇਸ ਨੂੰ ਬਦਲ ਦਿਓ?” ਅਜਿਹਾ ਹੀ ਕੁਝ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਦੇ ਕਿਸਾਨ ਸੁਖਪ੍ਰੀਤ ਸਿੰਘ ਨਾਲ ਹੋਇਆ। ਇੱਕ ਸਰਕਾਰੀ ਨੋਟਿਸ ਨੇ ਉਸ ਦੇ ਸੁਪਨਿਆਂ ਦੀ ਨੀਂਹ ਹਿਲਾ ਦਿੱਤੀ, ਪਰ ਉਸ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਆਪਣੇ ਘਰ ਨੂੰ ਤਬਾਹ ਹੁੰਦਾ ਦੇਖਣ ਦੀ ਬਜਾਏ, ਸੁਖਪ੍ਰੀਤ ਸਿੰਘ ਨੇ ਇੰਨੀ ਹਿੰਮਤ ਦਿਖਾਈ ਕਿ ਉਸ ਨੇ ਆਪਣਾ ਪੂਰਾ ਘਰ ਲਗਭਗ 300 ਫੁੱਟ ਦੂਰ ਲਿਜਾਣ ਦਾ ਫੈਸਲਾ ਕੀਤਾ ਤਾਂ ਜੋ ਉਸ ਦੇ ਸੁਪਨਿਆਂ ਦੇ ਘਰ ਨੂੰ ਬਚਾਇਆ ਜਾ ਸਕੇ ਅਤੇ ਰਸਤਾ ਬਣਾਇਆ ਜਾ ਸਕੇ।

ਸੁਖਪ੍ਰੀਤ ਸਿੰਘ ਨੇ 2017 ਵਿੱਚ ਆਪਣੀ ਦੋ ਮੰਜ਼ਿਲਾ ਹਵੇਲੀ ਬਣਾਉਣੀ ਸ਼ੁਰੂ ਕੀਤੀ। ਲਗਭਗ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਅਤੇ ਜੀਵਨ ਭਰ ਦੀ ਬੱਚਤ ਤੋਂ ਬਾਅਦ, 2020 ਵਿੱਚ ਘਰ ਲਗਭਗ ਤਿਆਰ ਹੋ ਗਿਆ ਸੀ। ਪਰਿਵਾਰ ਦੇ ਅਨੁਸਾਰ, ਘਰ ਦੀ ਕੀਮਤ 70 ਤੋਂ 75 ਲੱਖ ਰੁਪਏ ਦੇ ਵਿਚਕਾਰ ਸੀ। ਜਦੋਂ ਇੱਕ ਨੋਟਿਸ ਨੇ ਉਨ੍ਹਾਂ ਨੂੰ ਹਿਲਾ ਦਿੱਤਾ ਤਾਂ ਸਿਰਫ਼ ਪੇਂਟ ਦਾ ਕੰਮ ਹੀ ਬਚਿਆ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਕੋਠੀ ਭਾਰਤਮਾਲਾ ਪ੍ਰੋਜੈਕਟ ਅਧੀਨ ਬਣਾਏ ਜਾ ਰਹੇ ਲੁਧਿਆਣਾ-ਬਠਿੰਡਾ ਗ੍ਰੀਨਫੀਲਡ ਹਾਈਵੇਅ ਦੇ ਦਾਇਰੇ ਵਿੱਚ ਆ ਰਹੀ ਹੈ ਅਤੇ ਇਸ ਨੂੰ ਢਾਹ ਦੇਣਾ ਪਵੇਗਾ।

ਕੋਠੀ ਢਾਹੁਣ ਦੇ ਹੁਕਮ ਜਾਰੀ

ਘਰ ਦਾ ਲਗਭਗ 100 ਤੋਂ 150 ਫੁੱਟ ਹਿੱਸਾ ਸੜਕ ਪ੍ਰੋਜੈਕਟ ਦੇ ਅਧਿਕਾਰ ਖੇਤਰ ਵਿੱਚ ਆ ਰਿਹਾ ਸੀ। ਪ੍ਰਸ਼ਾਸਨ ਨੇ ਢਾਹੁਣ ਦੇ ਹੁਕਮ ਵੀ ਜਾਰੀ ਕਰ ਦਿੱਤੇ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਅਧਿਕਾਰੀ ਕਾਰਵਾਈ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੇ ਵਿਰੋਧ ਕੀਤਾ, ਇੱਥੋਂ ਤੱਕ ਕਿ ਆਪਣੇ ਘਰ ਦੀ ਰੱਖਿਆ ਲਈ ਹਾਈ-ਵੋਲਟੇਜ ਪਾਵਰ ਟਾਵਰਾਂ ‘ਤੇ ਵੀ ਚੜ੍ਹ ਗਏ। ਵਿਵਾਦ ਨੇ ਸੜਕ ਪ੍ਰੋਜੈਕਟ ਨੂੰ ਅਸਥਾਈ ਤੌਰ ‘ਤੇ ਵੀ ਰੋਕ ਦਿੱਤਾ।

ਪਰ ਸੁਖਪ੍ਰੀਤ ਸਿੰਘ ਨੇ ਹਾਰ ਨਹੀਂ ਮੰਨੀ। ਉਸ ਨੇ ਸੋਸ਼ਲ ਮੀਡੀਆ ‘ਤੇ ਅਜਿਹੇ ਵੀਡੀਓ ਦੇਖੇ, ਜਿਨ੍ਹਾਂ ਵਿੱਚ ਜੈਕਾਂ ਦੀ ਮਦਦ ਨਾਲ ਪੂਰੀ ਇਮਾਰਤ ਨੂੰ ਢਾਹੇ ਬਿਨਾਂ ਇੱਕ ਥਾਂ ਤੋਂ ਦੂਜੀ ਥਾਂ ‘ਤੇ ਸ਼ਿਫਟ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਟੀਮ ਨਾਲ ਸੰਪਰਕ ਕੀਤਾ ਅਤੇ ਕੋਠੀ ਨੂੰ ਢਾਹੁਣ ਦੀ ਬਜਾਏ ਉਸ ਨੇ ਸ਼ਿਫਟ ਕਰਨ ਦਾ ਫੈਸਲਾ ਕੀਤਾ।

10 ਮਜ਼ਦੂਰਾਂ ਦੀ ਟੀਮ ਘਰ ਨੂੰ ਖਿਸਕਾ ਰਹੀ

ਫਿਲਹਾਲ 10 ਮਜ਼ਦੂਰਾਂ ਦੀ ਟੀਮ ਖਾਸ ਜੈਕਾਂ ਦੀ ਮਦਦ ਨਾਲ ਘਰ ਨੂੰ ਹੌਲੀ-ਹੌਲੀ ਖਿਸਕਾ ਰਹੀ ਹੈ। ਰੋਜ਼ਾਨਾ ਲਗਭਗ 7 ਤੋਂ 8 ਫੁੱਟ ਤੱਕ ਇਮਾਰਤ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹੁਣ ਤੱਕ ਕਰੀਬ 100 ਤੋਂ 115 ਫੁੱਟ ਹਿੱਸਾ ਸ਼ਿਫਟ ਕੀਤਾ ਜਾ ਚੁੱਕਾ ਹੈ ਅਤੇ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਇਹ ਕੰਮ ਪਿੱਛਲੇ ਢੇਡ ਮਹੀਨੇ ਤੋਂ ਚੱਲ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਢੇਡ ਮਹੀਨੇ ਵਿੱਚ ਪੂਰੀ ਤਰ੍ਹਾਂ ਨਾਲ ਸ਼ਿਫਟ ਹੋ ਜਾਵੇਗਾ।

ਘਰ ਸ਼ਿਫਟ ਕਰਨ ਵਾਲੀ ਟੀਮ ਦੇ ਮੈਂਬਰ ਗੁਰਮੇਲ ਸਿੰਘ ਦੇ ਮੁਤਾਬਕ, ਪਰਿਵਾਰ ਦੇ ਨਾਲ ਲਿਖਿਤ ਸਮਝੌਤੇ ਤੋਂ ਬਾਅਦ ਕੰਮ ਸ਼ੂਰੂ ਕੀਤਾ ਗਿਆ। ਸਿਰਫ ਲੇਬਰ ਕਾਸਟ ਹੀ ਕਰੀਬ 10.36 ਲੱਖ ਰੁਪਏ ਹੈ। ਪੂਰਾ ਆਪ੍ਰੇਸ਼ਨ ਤਕਨੀਕੀ ਰੂਪ ਵਿੱਚ ਜ਼ੋਖਮ ਭਰਿਆ ਜ਼ਰੂਰ ਹੈ, ਪਰ ਹੁਣ ਤੱਕ ਸੁਰੱਖਿਅਤ ਹੈ।

ਇਸ ਦੌਰਾਨ ਸੁੱਖਪ੍ਰੀਤ ਸਿੰਘ ਦਾ ਪਰਿਵਾਰ ਪਿੱਛਲੇ ਤਿੰਨ ਮਹੀਨੀਆਂ ਤੋਂ ਘਰ ਦੇ ਬਾਹਰ ਟੈਂਟ ਵਿੱਚ ਰਹਿਣ ਨੂੰ ਮਜ਼ੂਬਰ ਹੈ। ਠੰਡ ਦੇ ਮੌਸਮ ਵਿੱਚ ਖੁੱਲੇ ਵਿੱਚ ਰਹਿਣਾ ਵੀ ਵੱਡੀ ਚੁਣੌਤੀ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਜਾਇਦਾਦ ਦਾ ਸਹੀ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਘਰ ਦੀ ਲਾਗਤ 75 ਲੱਖ ਰੁਪਏ ਦੇ ਕਰੀਬ ਹੈ। ਉੱਥੇ ਹੀ ਮੁਆਵਜ਼ੇ ਦੇ ਰੂਪ ਵਿੱਚ ਉਨ੍ਹਾਂ ਨੇ ਕਰੀਬ 60 ਲੱਖ ਰੁਪਏ ਹੀ ਮਿਲੇ।

ਪਰਿਵਾਰ ਨੇ ਬਜ਼ੁਰਗ ਮੱਖਣ ਸਿੰਘ ਅਤੇ ਬਿੰਦਰ ਕੌਰ ਦਾ ਕਹਿਆ ਹੈ ਕਿ ਇਹ ਘਰ ਸਿਰਫ ਇੱਟਾਂ- ਪੱਥਰ ਨਹੀਂ, ਬਲਕਿ ਉਨ੍ਹਾਂ ਦੇ ਸਪਨੇ ਅਤੇ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਘਰ ਟੁਟਦੇ ਹੋਇਆ ਦੇਖਣ ਤੋਂ ਬਿਹਤਰ ਉਨ੍ਹਾਂ ਨੇ ਇਸ ਨੂੰ ਖਿਸਕਾਉਂਦੇ ਹੋਏ ਦੇਖਣ ਮਨਜ਼ੂਰ ਕੀਤਾ। ਹੁਣ ਪੂਰਾ ਪਰਿਵਾਰ ਇਸ ਉਮੀਦ ਵਿੱਚ ਹੈ ਕਿ ਉਨ੍ਹਾਂ ਦਾ ਘਰ ਸੁਰੱਖਿਅਤ ਥਾਂ ‘ਤੇ ਖੜਾ ਹੋ ਜਾਵੇਗਾ।