ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪੁਲਿਸ ਕਰ ਰਹੀ ਕਿਸਾਨਾਂ ਦੀ ਪਛਾਣ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਬੱਸਾਂ ਨੂੰ ਰੋਕ ਕੇ ਲਈ ਜਾ ਰਹੀ ਤਲਾਸ਼ੀ

Updated On: 

22 Aug 2023 16:48 PM

Farmer Protest: ਪੰਜਾਬ ਦੇ ਮੋਹਾਲੀ ਨਾਲ ਲੱਗਦੇ ਚੰਡੀਗੜ੍ਹ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੰਚਕੂਲਾ ਤੋਂ ਚੰਡੀਗੜ੍ਹ ਜਾਣ ਵਾਲੇ ਰਸਤਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਰੀਬ 27 ਰਸਤਿਆਂ ਤੇ ਬੈਰੀਕੇਡਿੰਗ ਲਾ ਦਿੱਤੀ ਹੈ। ਜਿੱਥੇ ਰਿਜ਼ਰਵ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪੁਲਿਸ ਕਰ ਰਹੀ ਕਿਸਾਨਾਂ ਦੀ ਪਛਾਣ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਬੱਸਾਂ ਨੂੰ ਰੋਕ ਕੇ ਲਈ ਜਾ ਰਹੀ ਤਲਾਸ਼ੀ
Follow Us On

ਹੜ੍ਹ ਨਾਲ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਕੂਚ ਕਰਨ ਤੋਂ ਰੋਕਣ ਦੀ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਮੰਗਲਵਾਰ ਸਵੇਰੇ ਅੰਮ੍ਰਿਤਸਰ ਅਤੇ ਜਲੰਧਰ ਦੇ ਕਈ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਿੱਥੇ ਮੰਗਲਵਾਰ ਨੂੰ ਵੀ ਅੰਮ੍ਰਿਤਸਰ ਦੇ ਦੋਵੇਂ ਟੋਲ ਪਲਾਜ਼ੇ ਆਮ ਜਨਤਾ ਲਈ ਮੁਫ਼ਤ ਰਹੇ, ਉਥੇ ਹੀ ਜਲੰਧਰ ਵਿੱਚ ਪੁਲਿਸ ਵਾਹਨਾਂ ਨੂੰ ਰੋਕ ਕੇ ਕਿਸਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਸੁਖਵਿੰਦਰ ਸਿੰਘ ਸਭਰਾ ਨੂੰ ਸੋਮਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਮੰਗਲਵਾਰ ਸਵੇਰੇ 6 ਤੋਂ ਵੱਧ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਲੰਧਰ ਵਿੱਚ ਵੀ ਅਜਿਹਾ ਹੀ ਹੋਇਆ। ਪੁਲਿਸ ਨੇ ਜਲੰਧਰ ਦੇ ਕਈ ਸੀਨੀਅਰ ਕਿਸਾਨ ਆਗੂਆਂ ਨੂੰ ਘਰੋਂ ਚੁੱਕ ਲਿਆ, ਤਾਂ ਜੋ ਅੱਜ ਦਾ ਧਰਨਾ ਫੇਲ ਹੋ ਸਕੇ।

ਦੂਜੇ ਪਾਸੇ ਕਿਸਾਨ ਆਗੂ ਅੜੇ ਹੋਏ ਹਨ। ਅੰਮ੍ਰਿਤਸਰ ਦੇ ਕੱਥੂਨੰਗਲ ਟੋਲ ਪਲਾਜ਼ਾ ਅਤੇ ਮਾਨਾਵਾਲਾ ਟੋਲ ਪਲਾਜ਼ਾ ਦੋਵਾਂ ‘ਤੇ ਕਿਸਾਨ ਬੈਠੇ ਹੋਏ ਹਨ। ਸੋਮਵਾਰ ਦੀ ਤਰ੍ਹਾਂ ਮੰਗਲਵਾਰ ਨੂੰ ਵੀ ਦੋਵੇਂ ਟੋਲ ਪਲਾਜ਼ਿਆਂ ਦੇ ਗੇਟ ਖੁੱਲ੍ਹੇ ਰੱਖੇ ਗਏ ਅਤੇ ਕਿਸਾਨ ਆਗੂਆਂ ਨੇ ਫਾਸਟ ਟੈਗ ਸਕੈਨਰ ਵੀ ਬੰਦ ਕਰਵਾ ਦਿੱਤੇ।

ਜਲੰਧਰ ‘ਚ ਸੜਕਾਂ ‘ਤੇ ਆਈ ਪੁਲਿਸ

ਜਲੰਧਰ ‘ਚ ਪੁਲਿਸ ਕਿਸਾਨਾਂ ਨੂੰ ਲੱਭਣ ਲਈ ਸੜਕਾਂ ‘ਤੇ ਉਤਰ ਆਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਿਸਾਨ ਸਰਕਾਰੀ ਬੱਸਾਂ ਵਿੱਚ 2 ਤੋਂ 4 ਦੇ ਗਰੁੱਪ ਵਿੱਚ ਚੰਡੀਗੜ੍ਹ ਲਈ ਰਵਾਨਾ ਹੋ ਰਹੇ ਹਨ। ਇਸ ਤੋਂ ਬਾਅਦ ਕਿਸਾਨਾਂ ਦੀ ਸ਼ਨਾਖਤ ਲਈ ਬੱਸਾਂ ਰੋਕੀਆਂ ਜਾ ਰਹੀਆਂ ਹਨ।

ਇੰਨਾ ਹੀ ਨਹੀਂ ਸ਼ਨਾਖਤੀ ਕਾਰਡ ਅਤੇ ਟਿਕਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਕਿਸਾਨ ਚੰਡੀਗੜ੍ਹ ਨਾ ਜਾ ਸਕੇ। ਬੱਸਾਂ ਵਿੱਚ ਬੈਠੇ ਲੋਕਾਂ ਤੋਂ ਚੰਡੀਗੜ੍ਹ ਜਾਂ ਹੋਰ ਸ਼ਹਿਰਾਂ ਵਿੱਚ ਜਾਣ ਦਾ ਕਾਰਨ ਪੁੱਛਿਆ ਜਾ ਰਿਹਾ ਹੈ।