ਕਿਸਾਨਾਂ ਨੇ ਕਿਉਂ ਕੀਤਾ ਕੇਂਦਰ ਦਾ ਪ੍ਰਸਤਾਵ ਰੱਦ?, ਕਿਸਾਨ ਆਗੂ ਪੰਧੇਰ ਨੇ ਦੱਸੀ ਇੱਕ ਇੱਕ ਗੱਲ
ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਵਿੱਚ ਉਹਨਾਂ ਮੁੱਦਿਆਂ ਨੂੰ ਉਭਾਰਿਆ ਗਿਆ ਜਿਨ੍ਹਾਂ ਕਰਕੇ ਕਿਸਾਨਾਂ ਨੇ ਇਹ ਆਫ਼ਰ ਨੂੰ ਖਾਰਿਜ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਇੱਕ ਦਿਨ ਦਾ ਸੈਸ਼ਨ ਬੁਲਾਕੇ ਐਮ ਐਸ ਪੀ ਵਾਲਾ ਕਾਨੂੰਨ ਬਣਾ ਸਕਦੀ ਹੈ। ਕੋਈ ਪਾਰਟੀ ਇਸਦਾ ਵਿਰੋਧ ਨਹੀਂ ਕਰੇਗੀ।
ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਵਿੱਚ ਉਹਨਾਂ ਮੁੱਦਿਆਂ ਨੂੰ ਉਭਾਰਿਆ ਗਿਆ ਜਿਨ੍ਹਾਂ ਕਰਕੇ ਕਿਸਾਨਾਂ ਨੇ ਇਹ ਆਫ਼ਰ ਨੂੰ ਖਾਰਿਜ ਕੀਤਾ ਹੈ। ਇਸ ਮੌਕੇ ਪੰਧੇਰ ਨੇ ਕਿਹਾ ਪੰਜਾਬ ਦਾ ਮੰਡੀ ਸਿਸਟਮ ਵਧੀਆ ਹੈ, ਜੇਕਰ ਕੋਈ ਹੋਰ ਕਾਨੂੰਨ ਬਣਦਾ ਹੈ ਤਾਂ ਉਹ ਇਸ ਸਿਸਟਮ ਦੇ ਅਧੀਨ ਹੀ ਬਣਾਇਆ ਜਾਣਾ ਚਾਹੀਦਾ ਹੈ।
ਪੰਧੇਰ ਨੇ ਕਿਹਾ ਕਿ ਉਹਨਾਂ ਨੂੰ ਕਿਸਾਨ ਮਾਹਿਰਾਂ ਨੇ ਦੱਸਿਆ ਕਿ ਜੋ ਪ੍ਰਸਤਾਵ ਭੇਜਿਆ ਗਿਆ ਸੀ ਉਹ ਠੇਕਾ ਖੇਤੀ ਲਈ ਸੀ ਅਤੇ ਇਸਦਾ ਫਾਇਦਾ ਉਹਨਾਂ ਕਿਸਾਨਾਂ ਨੂੰ ਹੀ ਮਿਲਦਾ ਜੋ ਫਸਲਾਂ ਬਦਲਦੇ। ਪੰਧੇਰ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਕਿਸਾਨਾਂ ਦੀ ਲੁੱਟ ਹੋਈ ਹੈ, ਸਿਰਫ ਘੱਟੋ-ਘੱਟ ਸਮਰਥਨ ਮੁੱਲ ਦੇ ਕਾਨੂੰਨ ‘ਤੇ ਖਰੀਦ ਦੀ ਗਰੰਟੀ ਹੀ ਇਸ ਲੁੱਟ ਨੂੰ ਬਚਾ ਸਕਦੀ ਹੈ।ਇਸ ਕਰਕੇ ਇਹ ਕਾਨੂੰਨ ਆਉਣਾ ਚਾਹੀਦਾ ਹੈ।
ਵਿਰੋਧੀਧਿਰਾਂ ਸਟੈਂਡ ਕਰਨ ਸਪੱਸ਼ਟ
ਪੰਧੇਰ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਚਾਹੁਣ ਤਾਂ ਇੱਕ ਦਿਨ ਲਈ ਸੰਸਦ ਦਾ ਸੈਸ਼ਨ ਬੁਲਾ ਕੇ ਇਸ ਬਾਰੇ ਕਾਨੂੰਨ ਲਿਆ ਸਕਦੇ ਹਨ। ਕੋਈ ਵੀ ਵਿਰੋਧੀ ਧਿਰ ਦਾ ਆਗੂ ਇਸ ਕਾਨੂੰਨ ਦਾ ਵਿਰੋਧ ਨਹੀਂ ਕਰੇਗਾ। ਉਹਨਾਂ ਕਿਹਾ ਕਿ ਅਕਾਲੀ, ਕਾਂਗਰਸੀ, ਮਮਤਾ ਬੈਨਰਜੀ ਸਭ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਦੇਸ਼ ਦੇਖੇਗਾ ਕਿ ਸਾਡੇ ਨਾਲ ਕੌਣ ਹੈ।
ਪੰਧੇਰ ਨੇ ਕਿਹਾ ਕਿ MSP ਦੇ ਕਾਨੂੰਨ ਨਾਲ ਸਰਕਾਰ ਤੇ ਕੋਈ ਜ਼ਿਆਦਾ ਆਰਥਿਕ ਬੋਝ ਨਹੀਂ ਪਵੇਗਾ। ਕਿਉਂਕਿ ਸਰਕਾਰ ਜਿਨ੍ਹਾਂ ਬਾਹਰੋਂ ਦਰਾਮਦ ਕਰਦੀ ਹੈ। ਉਹ ਇਸ ਰਾਹੀਂ ਕਵਰ ਕੀਤਾ ਜਾ ਸਕਦਾ ਹੈ। ਪੰਧੇਰ ਨੇ ਕਿਹਾ ਕਿ ਲਗਾਤਾਰ ਕਿਸਾਨਾਂ ਵੱਲੋਂ ਕਰਜ਼ਾ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਕਿਸਾਨਾਂ ਸਿਰ 18.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜੇਕਰ ਕੇਂਦਰ ਅਤੇ ਪ੍ਰਧਾਨ ਮੰਤਰੀ ਚਾਹੁਣ ਤਾਂ ਅਜਿਹਾ ਤੁਰੰਤ ਹੋ ਜਾਵੇਗਾ।
ਸਰਕਾਰ ਦੱਸੇ ਨੈੱਟ ਬੰਦ ਕਿਉਂ ਕੀਤਾ ?
ਇਸ ਤੋਂ ਇਲਾਵਾ ਪੰਧੇਰ ਨੇ ਪੰਜਾਬ ਅਤੇ ਹਰਿਆਣਾ ਵਿੱਚ ਬੰਦ ਕੀਤੇ ਗਏ ਇੰਟਰਨੈੱਟ ਦਾ ਵੀ ਮੁੱਦਾ ਚੁੱਕਿਆ। ਕਿਸਾਨ ਆਗੂ ਨੇ ਸਰਕਾਰ ਨੂੰ ਪੁੱਛਿਆ ਕਿ ਲੋਕਾਂ ਨੂੰ ਸਰਕਾਰ ਦੱਸੇ ਕੀ ਇੰਟਰਨੈੱਟ ਕਿਉਂ ਬੰਦ ਕੀਤਾ ਗਿਆ ਹੈ? ਉਹਨਾਂ ਕਿਹਾ ਕਿ ਇਸ ਗੱਲ ਨੂੰ ਨਾ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਅਤੇ ਨਾ ਪੰਜਾਬ ਸਰਕਾਰ ਨੇ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ
ਇਸ ਤੋਂ ਇਲਾਵਾ ਹਰਿਆਣਾ ਤੋਂ ਜਾਟ ਨੇਤਾ ਅਸ਼ੋਕ ਬਲਹਾਰਾ ਨੇ ਕਿਹਾ ਕਿ 18 ਫਰਵਰੀ ਨੂੰ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਇਨ੍ਹਾਂ 4 ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲਾਂ ਪਰ ਸਿਰਫ ਫਸਲਾਂ ਬਦਲਣ ਵਾਲੇ ਹੀ ਇਸ ਦਾ ਲਾਭ ਪ੍ਰਾਪਤ ਕਰਨਗੇ। ਇਸ ਨਾਲ ਕੰਟਰੈਕਟ ਫਾਰਮਿੰਗ ਨੂੰ ਜਨਮ ਮਿਲੇਗਾ। ਜੋਕਿ ਗਲਤ ਹੈ ਚੌਧਰੀ ਚਰਨ ਸਿੰਘ ਨੇ ਵੀ ਇਸ ਦਾ ਵਿਰੋਧ ਕੀਤਾ ਸੀ।
ਸ਼ਾਂਤੀ ਨਾਲ ਕਰਾਂਗੇ ਦਿੱਲੀ ਵੱਲ ਮਾਰਚ
ਅਸ਼ੋਕ ਬਲਹਾਰਾ ਨੇ ਕਿਹਾ ਕਿ ਸਾਡਾ ਉਦੇਸ਼ ਬੈਰੀਕੇਡਾਂ ਨੂੰ ਤੋੜਨਾ ਨਹੀਂ ਹੈ। ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਤਾਂ ਅਸੀਂ ਇੱਥੋਂ ਵਾਪਸ ਚਲੇ ਜਾਵਾਂਗੇ। ਉਹਨਾਂ ਕਿਹਾ ਕਿ ਕੱਲ੍ਹ ਕਿਸਾਨ ਸ਼ਾਂਤੀਪੂਰਵਕ ਦਿੱਲੀ ਵੱਲ ਮਾਰਚ ਕਰਨਗੇ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਰਾਹ ਵਿੱਚ ਅੜਿੱਕੇ ਪੈਦਾ ਨਾ ਕਰੇ।
ਇਨਪੁੱਟ- ਜੀਤ ਭਾਟੀ, ਦਿੱਲੀ
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ, ਕਿਹਾ- ਜਲਦੀ ਹੱਲ ਹੋ ਜਾਵੇਗਾ ਕਿਸਾਨਾਂ ਦਾ ਮਸਲਾ