School Closed: ਪੰਜਾਬ ‘ਚ ਕੱਲ੍ਹ ਤੋਂ 3 ਦਿਨਾਂ ਦੀ ਛੁੱਟੀ: ਗੁਰੂਪੁਰਬ ਅਤੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਰਕਾਰ ਦਾ ਫੈਸਲਾ

Updated On: 

14 Nov 2024 16:14 PM

Punjab Holidays: 15 ਨਵੰਬਰ ਨੂੰ ਪ੍ਰਕਾਸ਼ ਪੁਰਵ ਅਤੇ 16 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ। ਉਸਤੋਂ ਬਾਅਦ ਐਤਵਾਰ ਰਹੇਗਾ। ਇਸ ਕਰਕੇ ਹੁਣ ਤਿੰਨ ਦਿਨਾਂ ਲਈ ਸਾਰੇ ਸਰਕਾਰੀ ਵਿਦਿਅਕ ਅਦਾਰੇ ਅਤੇ ਦਫ਼ਤਰ ਬੰਦ ਰਹਿਣਗੇ। ਸਰਕਾਰ ਵੱਲੋਂ ਇਸਨੂੰ ਲੈ ਕੇ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

School Closed: ਪੰਜਾਬ ਚ ਕੱਲ੍ਹ ਤੋਂ 3 ਦਿਨਾਂ ਦੀ ਛੁੱਟੀ: ਗੁਰੂਪੁਰਬ ਅਤੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਰਕਾਰ ਦਾ ਫੈਸਲਾ

ਪੰਜਾਬ 'ਚ ਕੱਲ੍ਹ ਤੋਂ 3 ਦਿਨਾਂ ਲਈ ਬੰਦ ਰਹਿਣਗੇ ਸਕੂਲ,ਕਾਲਜ ਅਤੇ ਸਰਕਾਰੀ ਦਫਤਰ

Follow Us On

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕੱਲ ਯਾਨੀ 15 ਨਵੰਬਰ ਅਤੇ ਅਗਲੇ ਦਿਨ ਯਾਨੀ ਕਿ 16 ਨਵੰਬਰ ਨੂੰ ਸਾਰੇ ਸਕੂਲ, ਕਾਲਜ, ਸਰਕਾਰੀ ਦਫਤਰ, ਸਰਕਾਰੀ ਬੈਂਕ ਅਤੇ ਹੋਰ ਅਦਾਰੇ ਬੰਦ ਰਹਿਣਗੇ।

ਸ਼ੁੱਕਰਵਾਰ, 15 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਪਰਵ ਅਤੇ 16 ਨਵੰਬਰ ਨੂੰ ਸ਼ਹੀਦੀ ਦਿਵਸ ਹੈ। ਨਾਲ ਹੀ 17 ਨਵੰਬਰ ਨੂੰ ਐਤਵਾਰ ਦੀ ਛੁੱਟੀ ਰਹੇਗੀ। ਹੁਣ ਤਿੰਨ ਦਿਨ ਕੋਈ ਸਰਕਾਰੀ ਕੰਮ ਨਹੀਂ ਹੋਵੇਗਾ। ਇਸ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਸਾਲਾਨਾ ਛੁੱਟੀਆਂ ਦੇ ਕੈਲੰਡਰ ਵਿੱਚ ਸਾਂਝੀ ਕੀਤੀ ਗਈ ਹੈ।

Exit mobile version