ਅੰਮ੍ਰਿਤਸਰ ‘ਚ ਸੇਵਾਮੁਕਤ ਐੱਸਐੱਚਓ ਨੇ ਕੀਤੀ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀ

Updated On: 

14 Nov 2024 16:02 PM

Retired SHO Suicide: ਡੀਐਸਪੀ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਵਿੰਦਰ ਰੰਧਾਵਾ ਦੀ ਅੱਜ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ 'ਚ ਸੁਖਵਿੰਦਰ ਰੰਧਾਵਾ ਦੇ ਪੁੱਤਰ ਅਮਨਦੀਪ ਰੰਧਵਾ ਬਤੌਰ ਇਸ ਸਮੇਂ ਪੰਜਾਬ ਪੁਲਿਸ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਨ।

ਅੰਮ੍ਰਿਤਸਰ ਚ ਸੇਵਾਮੁਕਤ ਐੱਸਐੱਚਓ ਨੇ ਕੀਤੀ ਖੁਦਕੁਸ਼ੀ, ਖੁਦ ਨੂੰ ਮਾਰੀ ਗੋਲੀ
Follow Us On

Retired SHO Suicide: ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਦੀ ਅੱਜ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਿਸ ਸਮੇਂ ਸੁਖਵਿੰਦਰ ਸਿੰਘ ਰੰਧਾਵਾ ਨੂੰ ਗੋਲੀ ਵੱਜੀ ਉਹ ਆਪਣੇ ਘਰ ਵਿੱਚ ਹੀ ਮੌਜੂਦ ਸਨ। ਆਪਣੇ ਘਰ ‘ਚ ਗੋਲੀ ਦੀ ਆਵਾਜ਼ ਸੁਣ ਕੇ ਮੌਜੂਦ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਬੇਟਾ ਮੌਕੇ ‘ਤੇ ਕਮਰੇ ਵਿੱਚ ਪੁੱਜੇ ਤਾਂ ਸੁਖਵਿੰਦਰ ਰੰਧਾਵਾ ਦੀ ਲਾਸ਼ ਜਮੀਨ ‘ਤੇ ਪਈ ਹੋਈ ਸੀ।

ਡੀਐਸਪੀ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਵਿੰਦਰ ਰੰਧਾਵਾ ਦੀ ਅੱਜ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ‘ਚ ਸੁਖਵਿੰਦਰ ਰੰਧਾਵਾ ਦੇ ਪੁੱਤਰ ਅਮਨਦੀਪ ਰੰਧਵਾ ਬਤੌਰ ਇਸ ਸਮੇਂ ਪੰਜਾਬ ਪੁਲਿਸ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਸੁਖਿੰਦਰ ਰੰਧਾਵਾ ‘ਤੇ ਵੀ ਐਨਡੀਪੀਐਸ ਐਕਟ ਦੇ ਕਈ ਮਾਮਲੇ ਸੀਬੀਆਈ ਅਦਾਲਤ ਵਿੱਚ ਵੀ ਚੱਲ ਰਹੇ ਸਨ।

ਸ਼ਿਵ ਦਰਸ਼ਨ ਅਨੁਸਾਰ ਸੁਖਵਿੰਦਰ ਰੰਧਾਵਾ ਇੱਕ ਬਹਾਦਰ ਅਫਸਰ ਸੀ ਅਤੇ ਅੱਜ ਵੀ ਜਦੋਂ ਵੀ ਪੰਜਾਬ ਪੁਲਿਸ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਸੀ, ਉਹ ਆਪਣੀਆਂ ਸੇਵਾਵਾਂ ਦਿੰਦੇ ਸਨ। ਆਪਣੀ ਡਿਊਟੀ ਦੌਰਾਨ ਕਈ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਦੇ ਰਹੇ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਸੁਖਵਿੰਦਰ ਰੰਧਾਵਾ ਨੇ ਚਲਾਈ ਜਾਂ ਸਫਾਈ ਕਰਦੇ ਸਮੇਂ ਗੋਲੀ ਚੱਲੀ। ਫਿਲਹਾਲ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹਕੀਕਤ ਦਾ ਪਤਾ ਚੱਲ ਸਕੇਗਾ।

ਮ੍ਰਿਤਕ ਸੁਖਵਿੰਦਰ ਸਿੰਘ ਰੰਧਾਵਾ ਦੇ 2 ਪੁੱਤਰ ਹਨ। ਇਸ ‘ਚੋਂ ਇੱਕ ਪੁੱਤਰ ਅਮਨਦੀਪ ਸਿੰਘ CIA ਸਟਾਫ਼ ਵਿੱਚ ਤਾਇਨਾਤ ਹੈ। ਗੋਲੀ ਸਰਕਾਰੀ ਲਾਇਸੈਂਸ ਤੋਂ ਚਲਾਈ ਗਈ ਜਾਂ ਉਸ ਦੇ ਨਿੱਜੀ ਹਥਿਆਰ ਤੋਂ, ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰ ਅਜੇ ਵੀ ਡੂੰਘੇ ਸਦਮੇ ਵਿੱਚ ਹਨ।

Exit mobile version