ਸੰਗਰੂਰ ‘ਚ ਪੰਚਾਂ ਨੂੰ ਸਹੁੰ ਚੁਕਾਉਣਗੇ CM ਭਗਵੰਤ ਮਾਨ, ਜਾਣੋਂ ਕਿਹੜੇ ਜਿਲ੍ਹਿਆਂ ਵਿੱਚ ਰਹੇਗਾ ਕਿਹੜਾ ਮੰਤਰੀ ?
ਸਰਕਾਰ ਵੱਲੋਂ ਜਾਰੀ ਲਿਸਟ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ, ਸਪੀਕਰ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ, ਡਿਪਟੀ ਵਿਧਾਨ ਸਭਾ ਸਪੀਕਰ ਜੈ ਕਿਸ਼ਨ ਰੋਡ ਐਸ.ਬੀ.ਐਸ.ਨਗਰ, ਹਰਪਾਲ ਸਿੰਘ ਚੀਮਾ ਸਵੇਰੇ ਬਠਿੰਡਾ ਅਤੇ ਸ਼ਾਮ ਨੂੰ ਮਾਨਸਾ, ਅਮਨ ਅਰੋੜਾ ਮੋਗਾ, ਬਲਜੀਤ ਕੌਰ ਫਾਜ਼ਿਲਕਾ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਚ ਸਹੁੰ ਚੁਕਾਉਣਗੇ।
Panch oath: ਸਰਪੰਚਾਂ ਤੋਂ ਬਾਅਦ ਹੁਣ ਪੰਚਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਸਮਾਗਮ ਹੋਣਗੇ। ਇਹ ਸਮਾਗਮ 19 ਨਵੰਬਰ ਨੂੰ ਕਰਵਾਏ ਜਾਣਗੇ ਜਿਸ ਵਿੱਚ ਮੁੱਖ ਮੰਤਰੀ ਅਤੇ ਕੈਬਨਿਟ ਦੇ ਬਾਕੀ ਮੰਤਰੀ ਸ਼ਾਮਿਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ 18 ਮੰਤਰੀ ਪੰਚਾਂ ਨੂੰ ਸਹੁੰ ਚੁਕਾਉਣਗੇ।
ਇਸ ਸਬੰਧੀ ਸਰਕਾਰ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ। ਹਾਲਾਂਕਿ, ਹੁਸ਼ਿਆਰਪੁਰ, ਬਰਨਾਲਾ, ਮੁਕਤਸਰ ਅਤੇ ਗੁਰਦਾਸਪੁਰ ਦੇ ਪੰਚਾਂ ਨੂੰ ਬਾਅਦ ਵਿੱਚ ਸਹੁੰ ਚੁਕਾਈ ਜਾਵੇਗੀ। ਕਿਉਂਕਿ ਇਨ੍ਹਾਂ ਜ਼ਿਲ੍ਹਿਆਂ ਦੀਆਂ ਚਾਰ ਸੀਟਾਂ ਤੇ ਵਿਧਾਨ ਸਭਾ ਉਪ ਚੋਣਾਂ ਲਈ 20 ਨਵੰਬਰ ਨੂੰ ਵੋਟਾਂ ਪੈਣਗੀਆਂ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਜਾਣਗੇ ਮੰਤਰੀ ਅਤੇ ਵਿਧਾਇਕ
ਸਰਕਾਰ ਵੱਲੋਂ ਜਾਰੀ ਲਿਸਟ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ, ਸਪੀਕਰ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ, ਡਿਪਟੀ ਵਿਧਾਨ ਸਭਾ ਸਪੀਕਰ ਜੈ ਕਿਸ਼ਨ ਰੋਡ ਐਸ.ਬੀ.ਐਸ.ਨਗਰ, ਹਰਪਾਲ ਸਿੰਘ ਚੀਮਾ ਸਵੇਰੇ ਬਠਿੰਡਾ ਅਤੇ ਸ਼ਾਮ ਨੂੰ ਮਾਨਸਾ, ਅਮਨ ਅਰੋੜਾ ਮੋਗਾ, ਬਲਜੀਤ ਕੌਰ ਫਾਜ਼ਿਲਕਾ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ, ਬਲਬੀਰ ਸਿੰਘ ਪਟਿਆਲਾ, ਲਾਲ ਚੰਦ ਕਟਾਰੂਚੱਕ ਪਠਾਨਕੋਟ, ਲਾਲਜੀਤ ਭੁੱਲਰ ਤਰਨਤਾਰਨ, ਹਰਜੋਤ ਬੈਂਸ ਰੂਪਨਗਰ, ਹਰਭਜਨ ਸਿੰਘ ਮੋਹਾਲੀ, ਗੁਰਮੀਤ ਸਿੰਘ ਫ਼ਿਰੋਜ਼ਪੁਰ, ਰਵਜੋਤ ਸਿੰਘ ਕਪੂਰਥਲਾ, ਵਰਿੰਦਰ ਕੁਮਾਰ ਗੋਇਲ ਮਲੇਰਕੋਟਲਾ, ਹਰਦੀਪ ਸਿੰਘ ਮੁੰਡੀਆ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਤਰੁਨਪ੍ਰੀਤ ਸਿੰਘ ਪੰਚਾਂ ਨੂੰ ਸਹੁੰ ਚੁਕਾਉਣਗੇ।
ਜ਼ਿਲ੍ਹਾ ਪੱਧਰ ‘ਤੇ ਹੋਣਗੇ ਸਮਾਗਮ
ਇਨ੍ਹਾਂ ਮੀਟਿੰਗਾਂ ਦੇ ਆਯੋਜਨ ਦੀ ਜ਼ਿੰਮੇਵਾਰੀ ਡੀ.ਸੀ. ਦੀ ਹੋਵੇਗੀ। ਇਨ੍ਹਾਂ ਇਕੱਠਾਂ ਵਿੱਚ ਸਰਕਾਰ ਵੱਲੋਂ ਵੱਖ ਵੱਖ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ। ਸੂਬੇ ਵਿੱਚ ਕੁੱਲ 83 ਹਜ਼ਾਰ ਪੰਚ ਚੁਣੇ ਗਏ ਹਨ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਹੋਇਆ। ਇਸ ਵਿੱਚ 11 ਹਜ਼ਾਰ ਦੇ ਕਰੀਬ ਸਰਪੰਚਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਪਰ ਪੰਚਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸੂਬਾ ਪੱਧਰੀ ਸਮਾਗਮ ਨਹੀਂ ਕਰਵਾਇਆ ਜਾ ਸਕਦਾ ।
ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਚੋਣ ਜਾਬਤਾ ਲਾਗੂ ਹੈ ਜਿੱਥੇ 20 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਹਨ। ਅਜਿਹੇ ‘ਚ ਹੁਣ ਇਹ ਪ੍ਰੋਗਰਾਮ ਜ਼ਿਲਾ ਪੱਧਰ ‘ਤੇ ਹੋਣਗੇ।