Farmer Protest: ਕਿਸਾਨਾਂ ਦਾ ਦਿੱਲੀ ਕੂਚ ਮੁਲਤਵੀ, ਜਾਣੋ ਸਰਵਣ ਸਿੰਘ ਪੰਧੇਰ ਨੇ ਕਿਉਂ ਜਥਾ ਵਾਪਿਸ ਬੁਲਾਇਆ?

Updated On: 

07 Dec 2024 08:09 AM

Punjab Farmer Delhi Kooch: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਜਥੇ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ ਅਤੇ ਸਾਡੇ 'ਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਜੇਕਰ ਸਰਕਾਰ ਚਾਹੇ ਤਾਂ ਸਾਡੀ ਤਲਾਸ਼ੀ ਲੈ ਸਕਦੀ ਹੈ। ਇਸ ਦੌਰਾਨ 6 ਕਿਸਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

Farmer Protest: ਕਿਸਾਨਾਂ ਦਾ ਦਿੱਲੀ ਕੂਚ ਮੁਲਤਵੀ, ਜਾਣੋ ਸਰਵਣ ਸਿੰਘ ਪੰਧੇਰ ਨੇ ਕਿਉਂ ਜਥਾ ਵਾਪਿਸ ਬੁਲਾਇਆ?

ਕਿਸਾਨਾਂ ਵੱਲੋਂ ਦਿੱਲੀ ਜਾਣ ਨੂੰ ਲੈ ਕੇ ਹਰਿਆਣਾ ਪੁਲਿਸ ਨਾਲ ਬਹਿਸ ਹੋਈ, ਜਿਸ ਪਿੱਛੋ ਕਿਸਾਨਾਂ ਨੂੰ ਪਿੱਛੇ ਕਰਨ ਦੇ ਲਈ ਹਰਿਆਣਾ ਪੁਲਿਸ ਨੇ ਹੰਝੂ ਗੈਸ ਦਾ ਇਤੇਮਾਲ ਵੀ ਕੀਤਾ ਹੈ। ਪਰ ਕਿਸਾਨ ਆਪਣੀ ਜ਼ਿਦ ਤੇ ਬਰਕਰਾਰ ਹਨ। Photo Credit: PTI

Follow Us On

ਬੀਤੇ ਕਈ ਮਹੀਨੀਆਂ ਤੋਂ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਡੇਰੇ ਲਾਏ ਹੋਏ ਕਿਸਾਨਾਂ ਵੱਲੋਂ ਅੱਜ ਦੁਪਹਿਰ 1 ਵਜੇ ਦਿੱਲੀ ਕੂਚ ਕੀਤਾ ਗਿਆ। ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਦੇ ਵੱਲੋਂ ਕੰਡਿਆਲੀ ਤਾਰਾ ਅਤੇ ਬੈਰੀਕੇਡਿੰਗ ਕੀਤੀ ਹੋਈ ਹੈ। ਦਿੱਲੀ ਕੂਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਆਗੂ ਸਰਵਣ ਨੇ 101 ਕਿਸਾਨਾਂ ਦੇ ਜਥੇ ਦਾ ਪੁਲਿਸ ਨਾਲ ਸੰਘਰਸ਼ ਦੇਖ ਕੇ ਬੁਲਾਉਣ ਦਾ ਐਲਾਨ ਕੀਤਾ।

ਕਿਸਾਨ ਆਗੂ ਨੇ ਕਿਹਾ ਹੈ ਕਿ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਤਕਰਾਰ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ। ਇਸ ਲਈ ਅਸੀਂ ਜਥੇ ਨੂੰ ਵਾਪਿਸ ਬੁਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਦੀ ਅਗਲੀ ਰਣਨੀਤੀ ਜਲਦ ਤੈਅ ਕੀਤੀ ਜਾਵੇਗੀ।

ਜਾਣੋ ਦਿੱਲੀ ਕੂਚ ਦੌਰਾਨ ਕੀ ਕੁਝ ਹੋਇਆ

ਕਿਸਾਨਾਂ ਵੱਲੋਂ ਤੈਅ ਸਮੇਂ ਮੁਤਾਬਕ ਦੁਪਹਿਰ 1 ਵਜੇ 101 ਕਿਸਾਨਾਂ ਦੇ ਜਥੇ ਨੇ ਦਿੱਲੀ ਨੂੰ ਚਾਲੇ ਪਾਏ। ਸਭ ਤੋਂ ਪਹਿਲਾਂ ਕਿਸਾਨਾਂ ਬੈਰੀਕੇਡ ਨੂੰ ਹਟਾਉਦੇ ਹੋਏ ਅਤੇ ਕੰਡਿਆਲੀ ਤਾਰ ਨੂੰ ਉਖਾੜਦੇ ਹੋਏ ਅੱਗੇ ਵਧੇ। ਇੱਕ ਕਿਸਾਨ ਦਿੱਲੀ ਵਲ ਵਧਣ ਲਈ ਹਰਿਆਣਾ ਪੁਲਿਸ ਵੱਲੋਂ ਬਣਾਈ ਸ਼ੈਡ ਉੱਤੇ ਚੜ ਗਿਆ। ਜਿਸ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਪਿੱਛੇ ਕਰ ਦਿੱਤਾ ਗਿਆ। ਕਿਸਾਨਾਂ ਨੇ ਇਸ ਜਥੇ ਦਾ ਨਾਮ ਮਰਜੀਵੜੇ ਰੱਖਿਆ ਹੋਇਆ ਹੈ।

ਕਿਸਾਨਾਂ ਨੇ ਹਰਿਆਣਾ ਪੁਲਿਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਕਿਹਾ ਕਿ ਬੀਐਨਐਸ ਦੀ ਧਾਰਾ 163 ਲਗੀ ਹੋਈ ਹੈ। ਜਿਸ ਕਾਰਨ ਤੁਹਾਨੂੰ ਅੱਗੇ ਜਾਣ ਦੀ ਇਜ਼ਾਜਤ ਨਹੀਂ ਹੈ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਾ ਆਉਣ ਦੀ ਅਪੀਲ ਵੀ ਕੀਤੀ। ਜਿਸ ਤੋਂ ਬਾਅਦ ਕਿਸਾਨਾਂ ਦਾ ਜਥਾ ਹਰਿਆਣਾ ਪੁਲਿਸ ਵੱਲੋਂ ਬਣਾਈ ਗਈ ਤਾਰ ਕੋਲ ਜਾ ਕੇ ਰੁਕ ਗਿਆ।

ਜਿਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਜਥੇ ਨੂੰ ਰੋਕਣ ਲਈ ਹੰਜੂ ਗੈਸ ਦੀ ਵਰਤੋ ਕੀਤੀ ਗਈ। ਹਰਿਆਣਾ ਪੁਲਿਸ ਨੇ ਕਿਸਾਨਾਂ ਅਤੇ ਮੀਡੀਆ ਨੂੰ ਪਿੱਛੇ ਹੱਟਣ ਲਈ ਕਈ ਵਾਰ ਕਿਹਾ ਗਿਆ। ਜਿਵੇਂ ਹੀ ਮੀਡੀਆ ਕਰਮਚਾਰੀ ਪਿੱਛੇ ਹੱਟੇ ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ ‘ਤੇ ਹੰਝੂ ਗੈਸ ਦੇ ਗੋਲੇ ਦਾਗ ਦਿੱਤੇ। ਇਸ ਦੌਰਾਨ ਕਈ ਕਿਸਾਨ ਫੱਟੜ ਹੋਏ।

ਜਿਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਜਥੇ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ ਅਤੇ ਸਾਡੇ ‘ਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਜੇਕਰ ਸਰਕਾਰ ਚਾਹੇ ਤਾਂ ਸਾਡੀ ਤਲਾਸ਼ੀ ਲੈ ਸਕਦੀ ਹੈ। ਇਸ ਦੌਰਾਨ 6 ਕਿਸਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।