ਕਿਸਾਨ ਨੂੰ ਸਤਾ ਰਿਹਾ ਸੀ ਮਰਡਰ ਦਾ ਖਦਸ਼ਾ, ਡਰ ਦੇ ਕਾਰਨ ਕੀਤੀ ਆਤਮ ਹੱਤਿਆ, 9 ਮਹੀਨੇ ਪਹਿਲਾਂ ਬਦਮਾਸ਼ਾਂ ਨੇ ਤੋੜੀ ਸੀ ਲੱਤ
ਲੁਧਿਆਣਾ ਤੋਂ ਇੱਕ ਵੱਖਰੀ ਕਿਸਮ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਕਿਸਾਨ ਨੂੰ ਡਰ ਸੀ ਕਿ ਬਦਮਾਸ਼ ਉਸਦਾ ਕਤਲ ਕਰ ਦੇਣਗੇ ਜਿਸ ਕਾਰਨ ਡਰੋਂ ਮਾਰੇ ਉਸ ਕਿਸਾਨ ਨੇ ਖੁਦ ਹੀ ਆਤਮ ਹੱਤਿਆ ਕਰ ਲਈ। ਮ੍ਰਿਤਕ ਕਿਸਾਨ ਦਾ ਕੁਲਵੰਤ ਸਿੰਘ ਹੈ ਜਿਹੜਾ ਕਿ ਪਿੰਡ ਕਲਸਣ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਥੋੜਾ ਸਮਾਂ ਪਹਿਲਾਂ ਬਦਮਾਸ਼ਾਂ ਨੇ ਉਸਦੀ ਲੱਤ ਤੋੜ ਦਿੱਤੀ ਸੀ ਤੇ ਹੁਣ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਨੇ ਸੁਸਾਇਡ ਹੀ ਕਰ ਲਿਆ।
ਪੰਜਾਬ ਨਿਊਜ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਕਿਸਾਨ ਨੇ ਖੁਦਕੁਸ਼ੀ (Suicide) ਕਰ ਲਈ। ਉਸ ਨੂੰ ਆਪਣੇ ਕਤਲ ਦਾ ਡਰ ਸੀ। ਡਰ ਦੇ ਮਾਰੇ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਕਿਸਾਨ ਕੁਲਵੰਤ ਸਿੰਘ ਪਿੰਡ ਕਲਸਣ ਦਾ ਰਹਿਣ ਵਾਲਾ ਸੀ। ਉਸ ਨੇ ਜ਼ਹਿਰ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਨੌਂ ਮਹੀਨੇ ਪਹਿਲਾਂ ਇਸੇ ਪਿੰਡ ਦੇ ਪੁਨੀਤ ਸਿੰਘ ਨੇ ਕੁਲਵੰਤ ਦੀ ਲੱਤ ਤੋੜ ਦਿੱਤੀ ਸੀ। ਹੁਣ ਮੁਲਜ਼ਮ ਉਸ ਦੀ ਦੂਜੀ ਲੱਤ ਤੋੜਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ।
ਇਸ ਕਾਰਨ ਕੁਲਵੰਤ ਸਿੰਘ ਤਣਾਅ (Stress) ਵਿਚ ਰਹਿੰਦਾ ਸੀ ਅਤੇ ਉਸ ਨੂੰ ਡਰ ਸੀ ਕਿ ਪੁਨੀਤ ਉਸ ਦੀ ਜਾਨ ਲੈ ਲਵੇਗਾ। ਕੁਲਵੰਤ ਦੀ ਮਾਤਾ ਕਰਮਜੀਤ ਕੌਰ ਦੀ ਸ਼ਿਕਾਇਤ ਤੇ ਪੁਨੀਤ ਸਿੰਘ ਅਤੇ ਉਸ ਦੇ ਪਿਤਾ ਨਿੱਕੂ ਸਿੰਘ ਅਤੇ ਬਲਦੇਵ ਸਿੰਘ ਖ਼ਿਲਾਫ਼ ਰਾਏਕੋਟ ਸਦਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਤਿੰਨੋਂ ਪਿੰਡ ਕਲਸਣ ਦੇ ਰਹਿਣ ਵਾਲੇ ਹਨ।
ਸਾਰੇ ਮੁਲਜ਼ਮ ਹਾਲੇ ਫਰਾਰ ਹਨ-ਜਾਂਚ ਅਧਿਕਾਰੀ
ਪੁਲਿਸ (Police) ਦਾ ਕਹਿਣਾ ਹੈ ਕਿ ਮੁਲਜ਼ਮ ਹਾਲੇ ਫਰਾਰ ਹਨ। ਖੋਜ ਜਾਰੀ ਹੈ। ਕਰਮਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਦੋ ਲੜਕੇ ਕੁਲਵੰਤ ਅਤੇ ਭਗਵੰਤ ਸਿੰਘ ਕਾਲਾ ਆਪਣੇ ਪਿਤਾ ਜਗਦੇਵ ਸਿੰਘ ਨਾਲ ਖੇਤੀ ਕਰਦੇ ਹਨ। ਕਰੀਬ ਨੌਂ ਮਹੀਨੇ ਪਹਿਲਾਂ ਪੁਨੀਤ ਨੇ ਕੁਲਵੰਤ ਦੀ ਲੱਤ ਤੋੜ ਦਿੱਤੀ ਸੀ। ਹਾਲ ਹੀ ਵਿੱਚ ਉਨ੍ਹਾਂ ਦਾ ਛੋਟਾ ਪੁੱਤਰ ਭਗਵੰਤ ਸਿੰਘ ਕਾਲਾ ਜੇਲ੍ਹ ਵਿੱਚ ਸੀ।
ਇਸ ਦੌਰਾਨ ਪੁਨੀਤ ਅਤੇ ਉਸ ਦੇ ਪਿਤਾ ਨਿੱਕੂ ਸਿੰਘ ਨੇ ਕੁਲਵੰਤ ਦੀ ਦੂਜੀ ਲੱਤ ਤੋੜ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਕੁਲਵੰਤ ਨੇ 15 ਅਕਤੂਬਰ ਨੂੰ ਜ਼ਹਿਰ ਨਿਗਲ ਲਿਆ। ਉਸ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।