Kotakpura Firing Case ਨਾਲ ਸੰਬੰਧਿਤ 2 ਵੱਖ-ਵੱਖ ਮਾਮਲਿਆਂ ਦੀ ਕੋਰਟ ‘ਚ ਹੋਈ ਸੁਣਵਾਈ, 25 ਅਪ੍ਰੈਲ ਨੂੰ ਅਗਲੀ ਸੁਣਵਾਈ
Kotakpura Firing ਮਾਮਲਿਆਂ ਦੀ ਜਾਂਚ ਕਰ ਰਹੀ SIT ਵੱਲੋਂ ਬੀਤੀ 24 ਫਰਵਰੀ ਨੂੰ ਅਦਾਲਤ ਵਿਚ ਕਰੀਬ 7000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਤਤਕਾਲੀ ਸੀਐੱਮ ਪ੍ਰਕਾਸ ਸਿੰਘ ਬਾਦਲ, ਤਤਕਾਲੀ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਕੁੱਲ੍ਹ 8 ਲੋਕਾਂ ਨੂੰ 2 ਵੱਖ ਵੱਖ ਮਾਮਲਿਆਂ 'ਚ ਨਾਮਜਦ ਕੀਤਾ ਗਿਆ ਸੀ।
ਸਾਰੇ ਨਾਮਜਦਾਂ ਨੂੰ ਮਿਲ ਗਈ ਸੀ ਅਗਾਊਂ ਜਮਾਨਤ
ਸਾਰੇ ਨਾਮਜਦਾਂ ਵੱਲੋਂ ਆਪਣੀ ਅਗਾਉਂ ਜਮਾਨਤ ਲਈ ਪਹਿਲਾਂ ਫਰੀਦਕੋਟ ਅਦਾਲਤ ਵਿਚ ਅਗਾਉਂ ਜਮਾਨਤ ਲਈ ਅਰਜੀਆਂ ਲਗਾਈਆਂ ਗਈਆਂ ਸਨ ਜੋ ਮਾਨਯੋਗ ਅਦਾਲਤ ਵੱਲੋਂ ਰੱਦ ਕਰ ਦਿੱਤੀਆ ਗਈਆਂ ਸਨ। ਜਿਸ ਤੋਂ ਬਾਅਦ ਸਾਰੇ ਹੀ ਨਾਮਜਦਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ ਜਿਥੋਂ ਲਗਭਗ ਸਾਰੇ ਹੀ ਨਾਮਜਦਾਂ ਅਗਾਉਂ ਜਮਾਨਤ ਮਿਲ ਗਈ ਸੀ। ਫਰੀਦਕੋਟ ਅਦਾਲਤ ਵੱਲੋਂ ਸਾਰੇ ਹੀ ਨਾਮਜਦਾਂ ਨੂੰ ਫਰੀਦਕੋਟ ਅਦਾਲ ਵਿਚ ਪੇਸ਼ ਹੋਣ ਲਈ 12 ਅਪ੍ਰੈਲ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਜਿਸ ਨੂੰ ਕੇ ਮੁਕੱਦਮਾਂ ਨੰਬਰ 129/2018 ਵਿਚ ਅੱਜ ਸੁਖਬੀਰ ਸਿੰਘ ਬਾਦਲ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ, ਜਦੋਕਿ ਇਸ ਮਾਮਲੇ ਵਿਚ ਨਾਮਜਦ ਬਾਕੀ ਲੋਕਾਂ ਦੇ ਵਕੀਲ ਹੀ ਪੇਸ਼ ਹੋਏ। ਇਸੇ ਤਰਾਂ ਮੁੱਕਦਮਾਂ ਨੰਬਰ 192/2015 ਵਿਚ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ ਮੁੱਖ ਅਫਸਰ ਗੁਰਦੀਪ ਸਿੰਘ ਪੰਧੇਰ ਵੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ ਜਦੋਕਿ ਬਾਕੀ ਨਾਮਜਦਾਂ ਦੇ ਵਕੀਲ ਹੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ।ਮਾਨਯੋਗ ਅਦਾਲਤ ਵੱਲੋਂ ਉਪਰੋਕਤ ਦੋਹਾਂ ਮਾਮਲਿਆਂ ਅਗਲੀ ਤਾਰੀਖ ਪੇਸ਼ੀ 25 ਅਪ੍ਰੈਲ ਨਿਰਧਾਰਿਤ ਕੀਤੀ ਗਈ ਹੈ।ਸੁਖਬੀਰ ਬਾਦਲ ਦੇ ਵਿਰੋਧੀਆਂ ਤੇ ਨਿਸ਼ਾਨੇ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਤਹਿਸ ਨਹਿਸ ਹੋ ਚੁੱਕੀ ਹੈ। ਉਹਨਾ ਕਿਹਾ ਕਿ ਆਏ ਦਿਨ ਪੰਜਾਬ ਅੰਦਰ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਕਿਸਾਨਾਂ ਦੀ ਕਣਕ ਦੀ ਫਸਲ ਦੇ ਖਰੀਦ ਮੁੱਲ ਵਿਚ 31 ਰੁਪਏ ਦੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਕਟੌਤੀ ਮਾਮਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਸਰਕਾਰ ਦਾ ਇਹ ਨਿੰਦਣਯੋਗ ਫੈਸਲਾ ਹੈ, ਉਹਨਾਂ ਕਿਹਾ ਕਿ ਇਹ ਸਭ ਪੰਜਾਬ ਦੇ ਮੁੱਖ ਮੰਤਰੀ ਦੀ ਨਲਾਇਕੀ ਕਾਰਨ ਹੋਇਆ ਜਿਸ ਨੂੰ ਸੂਬਾ ਚਲਾਉਣਾ ਨਹੀਂ ਆਉਂਦਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
