ਬਿਕਰਮ ਮਜੀਠੀਆ ਕੋਲ ਕੋਈ ਉਪਲੱਬਧੀ ਨਹੀਂ ਉਹ ਸਿਰਫ ਸੁਖਬੀਰ ਬਾਦਲ ਦੇ ਸਾਲੇ ਹਨ-ਸੀਐੱਮ ਮਾਨ

Updated On: 

01 Dec 2023 17:46 PM

CM ਮਾਨ ਨੇ ਬਿਕਰਮ ਮਜੀਠੀਆ ਤੋਂ ਜਵਾਬ ਮੰਗਿਆ ਕਿ ਅਰਬੀ ਘੋੜੇ ਕਿੱਥੇ ਗਏ? ਮੁੱਖ ਮੰਤਰੀ ਨੇ ਅਰਬੀ ਘੋੜਿਆਂ 'ਤੇ 5 ਦਸੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ, ਜੇਕਰ ਤੁਸੀਂ ਜਵਾਬ ਨਹੀਂ ਦਿੱਤਾ ਤਾਂ ਮੈਂ ਮੀਡੀਆ ਦੇ ਸਾਹਮਣੇ ਆ ਕੇ ਤੁਹਾਨੂੰ ਖੁਦ ਦੱਸਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਕੋਈ ਪ੍ਰਾਪਤੀ ਨਹੀਂ ਹੈ, ਉਹ ਸਿਰਫ ਸੁਖਬੀਰ ਬਾਦਲ ਦੇ ਸਾਲੇ ਹਨ।

ਬਿਕਰਮ ਮਜੀਠੀਆ ਕੋਲ ਕੋਈ ਉਪਲੱਬਧੀ ਨਹੀਂ ਉਹ ਸਿਰਫ ਸੁਖਬੀਰ ਬਾਦਲ ਦੇ ਸਾਲੇ ਹਨ-ਸੀਐੱਮ ਮਾਨ
Follow Us On

ਪੰਜਾਬ ਨਿਊਜ। ਬਿਕਰਮ ਮਜੀਠੀਆ ਨੇ ਜਿਹੜੇ ਸੀਐੱਮ ਮਾਨ ਤੇ ਇਲਜ਼ਾਮ ਲਗਾਏ ਹਨ ਮਾਨ ਨੇ ਉਨ੍ਹਾਂ ਦਾ ਜਵਾਬ ਮਜੀਠੀਆ ਨੂੰ ਠੋਕਕੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਿਕਰਮ ਕੋਲ ਤਾਂ ਕੋਈ ਉਪਲਬੱਧੀ ਹੀ ਨਹੀਂ ਉਹ ਸਿਰਫ ਸੁਖਬੀਰ ਬਾਦਲ ਦੇ ਸਾਲੇ ਹਨ। ਇਸ ਦੌਰਾਨ ਇੱਕ ਕਿੱਸਾ ਸੁਣਾਉਂਦੇ ਹੋਏ ਸੀ.ਐਮ ਮਾਨ ਨੇ ਕਿਹਾ- 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ (Jawaharlal Nehru) ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ। ਉਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ।

ਸੁਰਜੀਤ ਸਿੰਘ ਮਜੀਠੀਆ ਬਿਕਮਰ ਮਜੀਠੀਆ ਦੇ ਪੁਰਖੇ

ਸੀ.ਐਮ ਨੇ ਕਿਹਾ ਕਿ ਇਸ ਟੀਮ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਬਿਕਰਮ ਮਜੀਠੀਆ, (Bikram Majithia) ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਚਾਹੀਦਾ ਸੀ ਪਰ 2 ਮਹੀਨਿਆਂ ਬਾਅਦ ਅਰਬੀ ਬਾਦਸ਼ਾਹ ਨੇ ਬੁਲਾ ਕੇ ਪੁੱਛਿਆ ਕਿ ਘੋੜੇ ਕਿੱਥੇ ਹਨ। ਭਾਰਤ ਸਰਕਾਰ ਨੇ ਕਿਹਾ ਕਿ ਉਹ ਮੇਰਠ ਤੋਂ ਪਤਾ ਲਗਾ ਕੇ ਦੋ ਘੰਟੇ ਦੇ ਅੰਦਰ ਸੂਚਿਤ ਕਰਨਗੇ।

ਮਜੀਠੀਆ ਪਰਿਵਾਰ ਇਹ ਵੀ ਕਹਾਣੀ ਕਹਾਣੀ ਸੀਐੱਮ ਨੇ ਦੱਸੀ

ਦੋ ਘੰਟੇ ਬਾਅਦ ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਹਨ ਅਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ। ਜਿਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫੋਨ ਕਰਕੇ ਅਸਤੀਫਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਬੰਨ੍ਹ ਕੇ ਮੇਰਠ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ।

Exit mobile version