ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

EX MLA on Police Remand: ਦੋ ਦਿਨ ਦੇ ਰਿਮਾਂਡ ਤੋਂ ਬਾਅਦ ਕੱਲ ਮੁੱੜ ਹੋਵੇਗੀ ਕਿੱਕੀ ਢਿਲੋਂ ਦੀ ਕੋਰਟ ‘ਚ ਪੇਸ਼ੀ, ਆਮਦਨ ਤੋਂ ਵੱਧ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀ

Congress EX MLA Kikki Dhillon : 28 ਫਰਵਰੀ ਨੂੰ ਚੰਡੀਗੜ੍ਹ ਨੇੜੇ ਕਿੱਕੀ ਢਿੱਲੋਂ ਦੇ ਫਾਰਮ ਹਾਊਸ ਵਿੱਚ ਵਿਜੀਲੈਂਸ ਨੇ ਰੇਡ ਮਾਰੀ ਸੀ। ਕਿੱਕੀ ਢਿੱਲੋਂ ਦਾ ਇਹ ਫਾਰਮ ਹਾਊਸ ਪਿੰਡ ਮਾਨਕਪੁਰ ਸ਼ਰੀਫ ਦਾ ਰਕਬਾ ਹੈ ਜਿਹੜਾ ਸਿਸਵਾਂ ਦੇ ਨੇੜੇ ਪੈਂਦਾ ਹੈ।

EX MLA on Police Remand: ਦੋ ਦਿਨ ਦੇ ਰਿਮਾਂਡ ਤੋਂ ਬਾਅਦ ਕੱਲ ਮੁੱੜ ਹੋਵੇਗੀ ਕਿੱਕੀ ਢਿਲੋਂ ਦੀ ਕੋਰਟ ‘ਚ ਪੇਸ਼ੀ, ਆਮਦਨ ਤੋਂ ਵੱਧ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀ
Follow Us
sukhjinder-sahota-faridkot
| Updated On: 24 May 2023 13:15 PM

ਫਰੀਦਕੋਟ ਨਿਊਜ: ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਮਾਰਕਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ (Kushaldeep Singh Kikki Dhillon) ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਬੀਤੇ ਸੋਮਵਾਰ ਨੂੰ ਫਰੀਦਕੋਟ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਜੀਲੈਂਸ ਰਿਮਾਂਡ ਚ ਦੋ ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ। ਹੁਣ ਦੋ ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੱਲ੍ਹ ਮੁੜ ਕਿੱਕੀ ਢਿੱਲੋਂ ਦੀ ਕੋਰਟ ਚ ਪੇਸ਼ੀ ਹੋਵੇਗੀ। ਜਿਆਦਾ ਉਮੀਦ ਜਤਾਈ ਜਾ ਰਹੀ ਹੈ ਕਿ ਕੋਰਟ ਉਨ੍ਹਾਂ ਨੂੰ ਨਿਆਂਇਕ ਕਸਟਡੀ ਵਿੱਚ ਭੇਜ ਸਕਦੀ ਹੈ।

ਪਹਿਲੀ ਪੇਸ਼ੀ ਦੌਰਾਨ ਵਿਜੀਲੈਂਸ ਵਿਭਾਗ ਦੀ ਟੀਮ ਨੇ ਮਾਮਲੇ ਦੀ ਜਾਂਚ ਵਿਚ ਪੁੱਛਗਿੱਛ ਲਈ ਸਾਬਕਾ ਕਿੱਕੀ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ , ਪਰ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 5 ਦਿਨ ਦੀ ਰਿਮਾਂਡ ਦਿੱਤੀ ਸੀ। ਇਸ ਰਿਮਾਡ ਦੇ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਮੁੜ ਤੋਂ ਵਿਜੀਲੈਂਸ ਵਿਭਾਗ ਦੀ ਟੀਮ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਕੋਰਟ ਵਿੱਚ ਪੇਸ਼ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 2 ਹੋਰ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ।

ਕਿੱਕੀ ਨੇ ਇਨਸਾਫ਼ ਮਿਲਣ ਦਾ ਜਤਾਇਆ ਭਰੋਸਾ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਚ ਪੇਸ਼ੀ ਦੌਰਾਨ ਲੈ ਜਾਂਦੇ ਸਮੇਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਉਹਨਾਂ ਕਾਨੂੰਨ ਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਨੂੰ ਇਨਸਾਫ ਮਿਲੇਗਾ। ਉਹਨਾਂ ਕਿਹਾ ਸੀ ਕਿ ਇਸ ਤਰਾਂ ਇਲਜਾਮ ਲਗਾਉਣੇ ਸੌਖੇ ਹਨ ਪਰ ਉਹਨਾਂ ਨੂੰ ਸਾਬਤ ਕਰਨਾਂ ਔਖਾ ਹੈ। ਉੱਧਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਵਕੀਲ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਸਾਹਮਣੇ ਕੁਸਲਦੀਪ ਸਿੰਘ ਕਿੱਕੀ ਢਿੱਲੋ 11 ਵਾਰ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਜਾਂਚ ਚ ਪੂਰਾ ਸਹਿਯੋਗ ਦਿੱਤਾ ਹੈ। ਜਦੋਂ ਵੀ ਵਿਜੀਲੈਂਸ ਨੇ ਉਹਨਾਂ ਨੂੰ ਪੁਛਗਿੱਛ ਲਈ ਬੁਲਾਇਆ ਤਾਂ ਉਨ੍ਹਾ ਨੇ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

VIDEO: ਧੀ ਹਰਸ਼ਿਤਾ ਦੀ ਮੰਗਣੀ 'ਤੇ ਰੱਜ ਕੇ ਥਿਰਕੇ ਕੇਜਰੀਵਾਲ, ਮਾਨ ਨੇ ਵੀ ਡਾਂਸ ਫਲੋਰ ਤੇ ਲਗਾਈ ਅੱਗ
VIDEO: ਧੀ ਹਰਸ਼ਿਤਾ ਦੀ ਮੰਗਣੀ 'ਤੇ ਰੱਜ ਕੇ ਥਿਰਕੇ ਕੇਜਰੀਵਾਲ, ਮਾਨ ਨੇ ਵੀ ਡਾਂਸ ਫਲੋਰ ਤੇ ਲਗਾਈ ਅੱਗ...
Ludhiana West Bypoll: SAD ਨੇ ਉਤਾਰਿਆ ਉਮੀਦਵਾਰ ਤਾਂ ਕਿਵੇਂ ਦਿਲਚਸਪ ਹੋਇਆ ਮਾਮਲਾ, ਵੇਖੋ VIDEO
Ludhiana West Bypoll: SAD ਨੇ ਉਤਾਰਿਆ ਉਮੀਦਵਾਰ ਤਾਂ ਕਿਵੇਂ ਦਿਲਚਸਪ ਹੋਇਆ ਮਾਮਲਾ, ਵੇਖੋ VIDEO...
ਵਕਫ਼ ਸੋਧ ਐਕਟ: ਅਦਾਲਤ ਨੇ ਅੰਤਰਿਮ ਹੁਕਮ ਟਾਲ ਦਿੱਤਾ, ਸਰਕਾਰ ਨੇ ਜਤਾਇਆ ਇਤਰਾਜ਼, ਦੇਖੋ ਵੀਡੀਓ
ਵਕਫ਼ ਸੋਧ ਐਕਟ: ਅਦਾਲਤ ਨੇ ਅੰਤਰਿਮ ਹੁਕਮ ਟਾਲ ਦਿੱਤਾ, ਸਰਕਾਰ ਨੇ  ਜਤਾਇਆ ਇਤਰਾਜ਼, ਦੇਖੋ ਵੀਡੀਓ...
National Herald case: ਕਾਂਗਰਸ ਦਾ ਵਿਰੋਧ ਜਾਰੀ, ਸ਼ਾਂਤੀ ਪ੍ਰਦਰਸ਼ਨ ਦੌਰਾਨ ਆਗੂਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ!
National Herald case: ਕਾਂਗਰਸ ਦਾ ਵਿਰੋਧ ਜਾਰੀ, ਸ਼ਾਂਤੀ ਪ੍ਰਦਰਸ਼ਨ ਦੌਰਾਨ ਆਗੂਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ!...
ਭਾਜਪਾ ਨੇ ਜਲੰਧਰ ਵਿੱਚ 'ਲਾਪਤਾ ਸੰਸਦ ਮੈਂਬਰ' ਦੇ ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ
ਭਾਜਪਾ ਨੇ ਜਲੰਧਰ ਵਿੱਚ 'ਲਾਪਤਾ ਸੰਸਦ ਮੈਂਬਰ' ਦੇ  ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ...
ਰਾਬਰਟ ਵਾਡਰਾ ED ਦਫ਼ਤਰ ਪਹੁੰਚੇ, Land Deal ਦੇ ਮਾਮਲੇ ਵਿੱਚ ਸੰਮਨ ਜਾਰੀ
ਰਾਬਰਟ ਵਾਡਰਾ ED ਦਫ਼ਤਰ ਪਹੁੰਚੇ, Land Deal ਦੇ ਮਾਮਲੇ ਵਿੱਚ ਸੰਮਨ ਜਾਰੀ...
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼...
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!...
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!...