ਜਲੰਧਰ ਜ਼ਿਮਨੀ ਚੋਣ ‘ਚ ਸਾਰੀਆਂ ਪਾਰਟੀਆਂ ਵਾਤਾਵਰਣ ਨੂੰ ਬਣਾਉਣ ਮੁੱਖ ਮੁੱਦਾ-ਸੀਚੇਵਾਲ

Published: 

29 Apr 2023 19:10 PM

ਸਾਂਸਦ ਸੀਚੇਵਾਲ ਨੇ ਕੀਤੀ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ। ਇਸ ਦੌਰਾਨ ਸੀਚੇਵਾਲ ਨੇ ਕਿਹਾ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਲਈ ਸਾਰੀਆਂ ਪਾਰਟੀਆਂ ਨੂੰ ਮੰਗ ਪੱਤਰ ਸੌਂਪੇ ਗਏ ਨੇ। ਜਿਸਦੇ ਤਹਿਤ ਸੀਚੇਵਾਲ ਨੇ ਸਪੀਕਰ ਨੂੰ ਇਸ ਸਬੰਧ ਵਿੱਚ ਮੰਗ ਪੱਤਰ ਸੌਂਪਿਆ।

ਜਲੰਧਰ ਜ਼ਿਮਨੀ ਚੋਣ ਚ ਸਾਰੀਆਂ ਪਾਰਟੀਆਂ ਵਾਤਾਵਰਣ ਨੂੰ ਬਣਾਉਣ ਮੁੱਖ ਮੁੱਦਾ-ਸੀਚੇਵਾਲ

ਜਲੰਧਰ ਜ਼ਿਮਨੀ ਚੋਣ 'ਚ ਸਾਰੀਆਂ ਪਾਰਟੀਆਂ ਵਾਤਾਵਰਣ ਨੂੰ ਬਣਾਉਣ ਮੁੱਖ ਮੁੱਦਾ-ਸੀਚੇਵਾਲ।

Follow Us On

ਫਰੀਦਕੋਟ। ਸਾਂਸਦ ਬਲਬੀਰ ਸਿੰਘ ਸੀਚੇਵਾਲ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਇਆ ਜਾਵੇ। ਸਾਂਸਦ ਸੀਚੇਵਾਲ (MP Seechewal) ਨੇ ਇਸ ਸਬੰਧ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਸੌਂਪੇ ਤੇ ਏਸੇ ਲੜੀ ਵਿੱਚ ਸਾਂਸਦ ਨੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਹ ਮੰਗ ਪੱਤਰ ਸੌਂਪਿਆ। ਸਾਂਸਦ ਨੇ ਸਪੀਕਰ ਨਾਲ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ।

ਆਮ ਆਦਮੀ ਪਾਰਟੀ (Aam Aadmi Party) ਦੇ ਆਗੂ ਸੀਚੇਵਾਲ ਨੇ ਆਖਿਆ ਕਿ ਪੰਜਾਬ ਦੇ ਵਸਨੀਕਾਂ ਦੀ ਹੁਣ ਜਰੂਰੀ ਮੰਗ ਇਹੀ ਹੈ ਕਿ ਵਾਤਾਵਰਣ ਨੂੰ ਮੁੱਖ ਚੋਣ ਮੁੱਦਾ ਬਣਾਇਆ ਜਾਵੇ, ਕਿਉਂਕਿ ਇਸ ਸਮੇਂ ਵਾਤਾਵਰਣ ਦਾ ਪ੍ਰਦੂਸ਼ਣ ਸਭ ਤੋਂ ਅਹਿਮ ਅਤੇ ਗੰਭੀਰ ਮੁੱਦਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਦਰੱਖਤਾਂ ਤੋਂ ਮੁਫ਼ਤ ਮਿਲਣ ਵਾਲੀ ਆਕਸੀਜਨ ਗੈਸ ਮੁੱਲ ਖਰੀਦਣੀ ਪਈ ਸੀ ਉਸ ਸਮੇਂ ਪੂਰੇ ਸੰਸਾਰ ਨੂੰ ਪਤਾ ਚਲਿਆ ਸੀ ਕਿ ਵਾਤਾਵਰਨ ਦੀ ਸ਼ੁੱਧਤਾ ਦੀ ਕਿੰਨੀ ਲੋੜ ਹੈ।

ਜ਼ਹਿਰੀਲਾ ਪਾਣੀ ਕਰ ਰਿਹਾ ਲੋਕਾਂ ਨੂੰ ਬੀਮਾਰ

ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨਾ ਸਮੇਤ ਚਿੱਟੀ ਵੇਈਂ ਦਾ ਗੰਦਾ ਤੇ ਜਹਿਰੀਲਾ ਪਾਣੀ ਸਤਲੁਜ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਮਾਲਵਾ ਅਤੇ ਰਾਜਸਥਾਨ ਦੇ ਲੋਕ ਕੈਂਸਰ, ਕਾਲਾ ਪੀਲੀਆ ਸਮੇਤ ਵੱਖ-ਵੱਖ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

ਉਕਤ ਜਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਉਹਨਾਂ 1974 ਦੇ ਵਾਟਰ ਐਕਟ ਨੂੰ ਸਖਤੀ ਨਾਲ ਲਾਗੂ ਕਰਨ, ਪਾਣੀ ਦੇ ਕੁਦਰਤੀ ਸੋਮਿਆਂ ਦੇ ਸੁਧਾਰਾਂ ਲਈ ਲੋੜ ਮੁਤਾਬਿਕ ਟਰੀਟਮੈਂਟ ਪਲਾਂਟ ਲਾਉਣ, ਉਕਤ ਟਰੀਟਮੈਂਟ ਪਲਾਂਟਾਂ ਦਾ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਣ ਵਾਸਤੇ ਪ੍ਰਬੰਧ ਕਰਨ ਆਦਿਕ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ