Subscribe to
Notifications
Subscribe to
Notifications
ਪੰਜਾਬ ਨਿਊਜ। ਲਦਾਖ਼ ‘ਚ ਸ਼ਨੀਵਾਰ ਵਾਪਰੇ ਦਰਦਨਾਕ ਹਾਦਸੇ ਜਿਸ ਚ ਇੱਕ ਫੌਜ ਦੀ ਗੱਡੀ ਡੂੰਘੀ ਖਾਈ ਚ ਪਲਟ ਜਾਣ ਕਾਰਨ 9 ਫੌਜੀ ਜਵਾਨਾ ਦੀ ਮੌਤ ਹੋ ਗਈ। ਇਨ੍ਹਾਂ ਮਰਨ ਵਾਲੇ ਜਵਾਨਾਂ ਚੋ ਇੱਕ ਸੂਬੇਦਾਰ ਰਮੇਸ਼ ਲਾਲ
ਫਰੀਦਕੋਟ (Faridkot) ਦੇ ਪਿੰਡ ਸਿਰਸੜੀ ਦਾ ਰਹਿਣ ਵਾਲਾ ਸੀ ਜਿਸ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਿੰਡ ਚ ਸੋਗ ਦੀ ਲਹਿਰ ਫੇਲ ਗਈ ਜਿੱਥੇ ਉਨ੍ਹਾਂ ਦੇ ਕਰੀਬੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੇ ਹਨ।
ਉਥੇ ਕੋਟਕਪੂਰਾ ਤੋਂ
ਅਕਾਲੀ ਦਲ (Akali Dal) ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਰਮੇਸ਼ ਲਾਲ ਦੀ ਮ੍ਰਿਤਕ ਦੇਹ ਕਲੁ ਉਨ੍ਹਾਂ ਦੇ ਪਿੰਡ ਪੁੱਜੇਗੀ ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਵੇਗਾ।
ਅਸਾਮ ਯੂਨਿਟ ‘ਚ ਤੈਨਾਤ ਸੀ ਰਮੇਸ਼ ਲਾਲ
ਇਸ ਮੌਕੇ ਮ੍ਰਿਤਕ ਸੂਬੇਦਾਰ ਰਮੇਸ਼ ਲਾਲ ਦੇ ਭਰਾ ਕ੍ਰਿਸ਼ਨ ਲਾਲ ਨੇ ਦੱਸਿਆ ਕਿ 242 ਮੀਡੀਅਮ ਰੈਜੀਮੈਂਟ ਚ ਤੈਨਾਤ ਰਮੇਸ਼ ਲਾਲ ਜੋ
ਅਸਾਮ ਯੂਨਿਟ (Assam Unit) ‘ਚ ਤੈਨਾਤ ਸੀ ਜਿਸ ਦੀ ਡਿਊਟੀ ਹੁਣ ਲਦਾਖ਼ ‘ਚ ਲੱਗੀ ਹੋਈ ਸੀ ਉਸਦੀ ਗੱਡੀ ਪਲਟਨ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਤਿੰਨ ਭਰਾਵਾਂ ਚੋ ਸਭ ਤੋਂ ਛੋਟਾ ਭਰਾ ਰਮੇਸ਼ ਲਾਲ ਜੋ ਫੌਜ ਚ ਸੇਵਾ ਨਿਭਾਅ ਰਿਹਾ ਸੀ। ਆਪਣੇ ਪਿੱਛੇ ਦੋ ਬੇਟੇ ਅਤੇ ਪਤਨੀ ਨੂੰ ਛੱਡ ਗਿਆ ਜੋ ਇਸ ਵਕਤ ਰਾਏਪੁਰ ਕੈਂਟ ‘ਚ ਰਹਿ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਦੁੱਖ ਸਾਂਝਾ
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁਜੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਰਮੇਸ਼ ਲਾਲ ਦੇ ਪਰਿਵਾਰ ਨਾਲ ਉਨ੍ਹਾਂ ਦੀ ਕਰੀਬੀ ਸਾਂਝ ਰਹੀ ਹੈ ਅਤੇ ਰਮੇਸ਼ ਲਾਲ ਕਰੀਬ 26 ਸਾਲ ਤੋਂ ਫੌਜ ‘ਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ, ਜਿਨ੍ਹਾਂ ਦੀ ਸ਼ਨੀਵਾਰ ਲੱਦਾਖ ਚ ਹੋਏ ਹਾਦਸੇ ਕਾਰਨ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਰਮੇਸ਼ ਲਾਲ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਸ੍ਰੀ ਫਤਿਗੜ੍ਹ ਸਾਹਿਬ ਦਾ ਸੀ ਤਰਨਦੀਪ ਸਿੰਘ
ਉੱਧਰ
ਲੱਦਾਖ (Ladakh) ਵਿੱਚ ਜਿਨ੍ਹਾਂ 9 ਆਰਮੀ ਦੇ ਜਵਾਨਾਂ ਦੀ ਮੌਤ ਹੋਈ ਉਨ੍ਹਾਂ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਦਾ ਤਰਨਦੀਪ ਸਿੰਘ ਵੀ ਸ਼ਾਮਲ ਹੈ। ਤਰਨਦੀਪ ਸਿੰਘ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸ਼ਹੀਦ ਤਰਨਦੀਪ ਸਿੰਘ ਦੇ ਘਰ ਸੋਗ ਦਾ ਮਾਹੌਲ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ , ਮਨੋਰੰਜਨ ਦੀ ਖਬਰ , ਵਿਦੇਸ਼ ਦੀ ਬ੍ਰੇਕਿੰਗ ਨਿਊਜ਼ , ਪਾਕਿਸਤਾਨ ਦਾ ਹਰ ਅਪਡੇਟ , ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ