ਫਰੀਦਕੋਟ ‘ਚ ਪਸ਼ੂ ਗਣਨਾ ਹੋਈ ਸ਼ੁਰੂ, ਵਿਧਾਇਕ ਗੁਰਦਿੱਤ ਸੇਖੋਂ ਰਹੇ ਮੌਜ਼ੂਦ
Cattle Census: ਵਿਧਾਇਕ ਨੇ ਦੱਸਿਆ ਕਿ ਪਸ਼ੂ ਗਣਨਾ 5 ਸਾਲਾਂ ਬਾਅਦ ਕਰਵਾਈ ਜਾਂਦੀ ਹੈ। ਇਸ ਮੰਤਵ ਲਈ ਜ਼ਿਲ੍ਹੇ 'ਚ 43 ਇਨੰਮੂਰੇਟਰ, 9 ਸੁਪਰਵਾਈਜ਼ਰ, ਜ਼ਿਲ੍ਹਾ ਨੋਡਲ ਅਫ਼ਸਰ ਤੇ ਤਹਿਸੀਲ ਪੱਧਰ 'ਤੇ ਸੀਨੀਅਰ ਵੈਟਨਰੀ ਅਫਸਰ ਲਗਾਏ ਗਏ ਹਨ। ਇੰਨਮੂਨੇਟਰ ਜੋ ਘਰ-ਘਰ ਜਾ ਕੇ ਪਸ਼ੂਆਂ ਦਾ ਨਿਰੀਖਣ ਕਰਨਗੇ ਅਤੇ ਹਰ ਇੱਕ ਇੰਨਮੂਰੇਟਰ ਨੂੰ 3000 ਦੇ ਕਰੀਬ ਘਰ ਦਿੱਤੇ ਜਾਣਗੇ।
Cattle Census: ਫਰੀਦਕੋਟ ਹਲਕਾ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਸ਼ੂ ਗਣਨਾ ਆਪਣੇ ਕਰ ਕਮਲਾਂ ਨਾਲ ਗਊਸ਼ਾਲਾ ਫਰੀਦਕੋਟ ਤੋਂ ਕੀਤੀ ਗਈ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਵਿਕਾਸ ਦੇ ਨਾਲ-ਨਾਲ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ। ਸੂਬਾ ਸਰਕਾਰ ਸੂਬੇ ਦੇ ਪਸ਼ੂਆਂ ਵੱਲ ਧਿਆਨ ਦੇ ਰਹੀ ਹੈ। ਇਸ ਤਹਿਤ ਸੂਬੇ ਵਿੱਚ 21ਵੀਂ ਪਸ਼ੂ ਗਣਨਾ ਸ਼ੁਰੂ ਕੀਤੀ ਗਈ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਸੀ ਕਿ ਇਸ ਜਨਗਣਨਾ ਵਿੱਚ ਕੁੱਲ 16 ਵੱਖ-ਵੱਖ ਕਿਸਮਾਂ ਦੇ ਪਸ਼ੂਆਂ ਅਤੇ ਮੁਰਗੀਆਂ ਦੀ ਗਿਣਤੀ ਕੀਤੀ ਜਾਵੇਗੀ।
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪਸ਼ੂ-ਗਣਨਾ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਕਿਸਮ ਦੇ ਪਸ਼ੂ ਧਨ ਦੀ ਗਿਣਤੀ ਨਸਲਾਂ ਤੇ ਉਮਰ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਸ ਦੌਰਾਨ ਪਸ਼ੂ ਗਣਨਾ ਦੌਰਾਨ ਪਸ਼ੂਆਂ ਦੀਆਂ ਨਸਲਾਂ ਤੇ ਗਿਣਤੀ ਬਾਰੇ ਵੀ ਪਤਾ ਲੱਗ ਸਕੇਗਾ। ਇਸ ਨਾਲ ਭਵਿੱਖ ਵਿੱਚ ਪਸ਼ੂ ਪਾਲਕਾਂ ਲਈ ਬੇਹਤਰ ਪਾਲਿਸੀ ਤਿਆਰ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਗਣਨਾ ਵਿੱਚ ਵਿਭਾਗ ਨੂੰ ਪੂਰਾ-ਪੂਰਾ ਸਹਿਯੋਗ ਕੀਤਾ ਜਾਵੇ।
ਅਫਸਰਾਂ ਦੀ ਕੀਤੀ ਨਿਯੁਕਤੀ
ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਪਸ਼ੂ ਗਣਨਾ 5 ਸਾਲਾਂ ਬਾਅਦ ਕਰਵਾਈ ਜਾਂਦੀ ਹੈ। ਇਸ ਮੰਤਵ ਲਈ ਜ਼ਿਲ੍ਹੇ ‘ਚ 43 ਇਨੰਮੂਰੇਟਰ, 9 ਸੁਪਰਵਾਈਜ਼ਰ, ਜ਼ਿਲ੍ਹਾ ਨੋਡਲ ਅਫ਼ਸਰ ਤੇ ਤਹਿਸੀਲ ਪੱਧਰ ‘ਤੇ ਸੀਨੀਅਰ ਵੈਟਨਰੀ ਅਫਸਰ ਲਗਾਏ ਗਏ ਹਨ। ਇੰਨਮੂਨੇਟਰ ਜੋ ਘਰ-ਘਰ ਜਾ ਕੇ ਪਸ਼ੂਆਂ ਦਾ ਨਿਰੀਖਣ ਕਰਨਗੇ ਅਤੇ ਹਰ ਇੱਕ ਇੰਨਮੂਰੇਟਰ ਨੂੰ 3000 ਦੇ ਕਰੀਬ ਘਰ ਦਿੱਤੇ ਜਾਣਗੇ।
ਨਸਲਾਂ ਮੁਤਾਬਕ ਹੋਵੇਗੀ ਗਿਣਤੀ
ਇਸ ਤੋਂ ਇਲਾਵਾ ਪਸ਼ੂਆਂ ਦੀਆਂ ਨਸਲਾਂ ਮੁਤਾਬਕ ਸਾਰੀ ਜਾਣਕਾਰੀ ਹਾਸਲ ਕਰ ਕੇ ਵਿਭਾਗ ਨੂੰ ਦੇਣਗੇ। ਇਹ ਸਾਰਾ ਕੰਮ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਜ਼ਿਲ੍ਹਾ ਪੱਧਰ ‘ਤੇ 2 ਸਹਾਇਕ ਨਿਰਦੇਸ਼ਕ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਸ ਕੰਮ ਦੀ ਦੇਖ-ਰੇਖ ਨਾਲ ਦੀ ਨਾਲ ਕਰ ਸਕਣ। ਇਹ ਪਸ਼ੂ ਗਣਨਾ ਨੂੰ 60 ਦਿਨ ਵਿੱਚ ਮੁਕੰਮਲ ਕੀਤਾ ਜਾਵੇਗਾ।