ਅਗਨੀਵੀਰ ਅਕਾਸ਼ਦੀਪ ਦੀਆਂ ਅਸਥੀਆਂ ਨਹੀਂ ਕੀਤੀਆਂ ਜਾਣਗੀਆਂ ਜਲ-ਪ੍ਰਵਾਹ, ਪਰਿਵਾਰ ਨੇ ਕੀਤੀ ਇਹ ਮੰਗ

sukhjinder-sahota-faridkot
Updated On: 

20 May 2025 02:15 AM

ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਹੁਣ ਤੱਕ ਨਾਂ ਤਾਂ ਸਹੀਦ ਐਲਾਨਿਆ ਗਿਆ ਅਤੇ ਨਾਂ ਹੀ ਸ਼ਹੀਦ ਨੂੰ ਮਿਲਣ ਵਾਲਾ ਮਾਣ ਸਨਮਾਨ ਦਿੱਤਾ ਜਾ ਰਿਹਾ। ਇਸ ਕਾਰਨ ਉਹਨਾਂ ਨੂੰ ਲਗਦਾ ਕਿ ਉਹਨਾਂ ਦੇ ਬੱਚੇ ਦੀ ਸਹਾਦਤ ਦੀ ਤੌਹੀਨ ਕੀਤੀ ਜਾ ਰਹੀ ਹੈ।

ਅਗਨੀਵੀਰ ਅਕਾਸ਼ਦੀਪ ਦੀਆਂ ਅਸਥੀਆਂ ਨਹੀਂ ਕੀਤੀਆਂ ਜਾਣਗੀਆਂ ਜਲ-ਪ੍ਰਵਾਹ, ਪਰਿਵਾਰ ਨੇ ਕੀਤੀ ਇਹ ਮੰਗ
Follow Us On

Faridkot Agniveer Akashdeep: ਜੰਮੂ ਕਸ਼ਮੀਰ ‘ਚ ਤਾਇਨਾਤ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਕੋਠੇ ਚਹਿਲ ਵਾਸੀ ਅਗਨੀਵੀਰ ਅਕਾਸ਼ਦੀਪ ਸਿੰਘ ਦੀ ਸਿਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਗਿਆ ਸੀ। ਸਰਕਾਰ ਵੱਲੋਂ ਜਾਂ ਫੌਜ ਵੱਲੋਂ ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਸ਼ਹੀਦ ਕਰਾਰ ਨਾਂ ਦਿੱਤੇ ਜਾਣ ਦੇ ਚਲਦੇ ਹੁਣ ਪਰਿਵਾਰ ਵੱਲੋਂ ਰੋਸ਼ ਪ੍ਰਗਟਾਇਆ ਜਾ ਰਿਹਾ ਹੈ।

ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਹੁਣ ਤੱਕ ਨਾਂ ਤਾਂ ਸਹੀਦ ਐਲਾਨਿਆ ਗਿਆ ਅਤੇ ਨਾਂ ਹੀ ਸ਼ਹੀਦ ਨੂੰ ਮਿਲਣ ਵਾਲਾ ਮਾਣ ਸਨਮਾਨ ਦਿੱਤਾ ਜਾ ਰਿਹਾ। ਇਸ ਕਾਰਨ ਉਹਨਾਂ ਨੂੰ ਲਗਦਾ ਕਿ ਉਹਨਾਂ ਦੇ ਬੱਚੇ ਦੀ ਸਹਾਦਤ ਦੀ ਤੌਹੀਨ ਕੀਤੀ ਜਾ ਰਹੀ ਹੈ।

ਅਗਨੀਵੀਰ ਅਕਾਸ਼ਦੀਪ ਦੀ ਮਾਤਾ ਕਰਮਜੀਤ ਕੌਰ ਨੇ ਕਿਹਾ ਕਿ ਜਿਸ ਦਿਨ ਉਸ ਦੇ ਪੁੱਤ ਦੀ ਮ੍ਰਿਤਕ ਦੇਹ ਘਰ ਆਈ ਸੀ, ਉਸ ਨੂੰ ਕੋਈ ਹੋਸ਼-ਹਵਾਸ਼ ਨਹੀਂ ਸੀ। ਬਾਅਦ ‘ਚ ਪਤਾ ਚੱਲਿਆ ਕਿ ਉਸ ਦੇ ਪੁੱਤ ਨੂੰ ਨਾਂ ਤਾਂ ਸ਼ਹੀਦ ਕਰਾਰ ਦਿੱਤਾ ਗਿਆ ਹੈ ਤੇ ਨਾਂ ਹੀ ਉਸ ਨੂੰ ਸ਼ਹੀਦ ਦਾ ਬਨਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਉਹ ਆਪਣੇ ਪੁੱਤ ਨੂੰ ਇਨਸਾਫ਼ ਦਵਾਉਣ ਤੇ ਉਸ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਲੜਣਗੇ। ਉਹ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰੇਗੀ ਜਿੰਨੀ ਦੇਰ ਤੱਕ ਉਸ ਦੇ ਪੁੱਤ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ ਜਾਂਦਾ। ਨਾਲ ਹੀ ਕੇਂਦਰ ਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਅਗਨੀਵੀਰ ਸਕੀਮ ਬੰਦ ਕੀਤੀ ਜਾਵੇ ਤਾਂ ਜੋ ਛੋਟੀ ਉਮਰੇ ਹੀ ਮਾਂਵਾਂ ਦੇ ਪੁੱਤਾਂ ਨੂੰ ਆਪਣੀ ਜਾਨ ਤੋਂ ਹੱਥ ਨਾਂ ਧੋਣੇ ਪੈਣੇ।

ਇਸ ਮੌਕੇ ਗੱਲਬਾਤ ਕਰਦਿਆਂ ਅਗਨੀਵੀਰ ਅਕਾਸ਼ਦੀਪ ਦੀ ਰਿਸ਼ਤੇਦਾਰ ਦਲਜੀਤ ਕੌਰ ਨੇ ਕਿਹਾ ਕਿ ਇਹ ਅਗਨੀਵੀਰ ਸਕੀਮ ਬੰਦ ਹੋਣੀ ਚਾਹੀਦੀ ਹੈ। ਇਸ ਦੇ ਤਹਿਤ ਭਰਤੀ ਹੋਏ ਜਵਾਨਾਂ ਨੂੰ ਦੇਸ਼ ਦੀ ਰਾਖੀ ਕਰਦੇ ਹੋਏ ਜਾਨ ਗਵਾਉਣ ‘ਤੇ ਸਹੀਦ ਹੀ ਨਾਂ ਐਲਾਨਿਆਂ ਜਾਵੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਅਕਾਸ਼ਦੀਪ ਦੀ ਸ਼ਹਾਦਤ ਨੂੰ ਮਜਾਕ ਬਣਾਂ ਦਿੱਤਾ ਗਿਆ। ਉਸ ਤੋਂ ਅਕਾਸ਼ਦੀਪ ਦੇ ਬਾਕੀ ਸਾਥੀ ਫੌਜ ‘ਚ ਭਰਤੀ ਹੋਣ ਲਈ ਉਤਸਾਹਿਤ ਸਨ ਉਨ੍ਹਾਂ ਦੇ ਹੌਂਸਲੇ ਵੀ ਟੁੱਟੇ ਹਨ।

ਉਹਨਾਂ ਕਿਹਾ ਕਿ ਜੇਕਰ ਅਕਾਸ਼ਦੀਪ ਨੂੰ ਸਹੀਦ ਕਰਾਰ ਨਾਂ ਦਿੱਤਾ ਗਿਆ ਤਾਂ ਉਹ ਅਕਾਸ਼ਦੀਪ ਦੇ ਹੱਕ ਲਈ ਇਸ ਲੜਾਈ ਨੂੰ ਸਿਰਫ਼ ਅਸਥੀਆਂ ਜਲ ਪ੍ਰਵਾਹ ਨਾਂ ਕਰਕੇ ਨਹੀਂ ਲੜਨਗੇ ਸਗੋਂ ਇਸ ਲੜਾਈ ਨੂੰ ਪੰਜਾਬ ਪੱਧਰ ਤੇ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਸਾਨੂੰ ਬੜਾ ਦੁੱਖ ਹੈ ਕਿ ਸਾਡਾ ਪੁੱਤ ਦੇਸ਼ ਲਈ ਲੜਦਾ ਹੋਇਆ ਸ਼ਹੀਦ ਹੋਇਆ, ਪਰ ਅੱਜ ਤੱਕ ਉਸ ਨੂੰ ਸਹੀਦ ਨਹੀਂ ਐਲਾਨਿਆ ਗਿਆ। ਅੰਤਿਮ ਸੰਸਕਾਰ ਸਮੇਂ ਵੀ ਉਸ ਨੂੰ ਉਹ ਸਨਮਾਨ ਨਹੀਂ ਦਿੱਤਾ ਗਿਆ, ਜਿਸ ਦਾ ਇਕ ਸ਼ਹੀਦ ਹੱਕਦਾਰ ਹੁੰਦਾ, ਉਹਨਾਂ ਕਿਹਾ ਕਿ ਅੰਤਿਮ ਯਾਤਰਾ ਸਮੇਂ ਸਰਧਾਂਜਲੀ ਦੇਣ ਲਈ ਫੁੱਲ ਵੀ ਅਕਾਸ਼ਦੀਪ ਦੇ ਦੋਸ਼ਤਾਂ ਨੇ ਲੈ ਕੇ ਆਂਦੇ ਸਨ।