ਸਰਜੀਕਲ ਸਟ੍ਰਾਈਕ ਹੀਰੋ ਜਨਰਲ ਹੁੱਡਾ ਦੀ ਕਾਰ ਨੂੰ ਪੰਜਾਬ ਪੁਲਿਸ ਦੀ ਜੀਪ ਨੇ ਮਾਰੀ ਟੱਕਰ, DGP ਵੱਲੋਂ ਜਾਂਚ ਦੇ ਹੁਕਮ

Updated On: 

13 Nov 2025 13:23 PM IST

ਸੇਵਾਮੁਕਤ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਆਪਣੀ ਪਤਨੀ ਨਾਲ ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ 'ਤੇ ਯਾਤਰਾ ਕਰ ਰਹੇ ਸਨ। ਦੋਸ਼ ਹੈ ਕਿ ਪੰਜਾਬ ਪੁਲਿਸ ਦੀ ਇੱਕ ਜੀਪ, ਇੱਕ ਅਣਪਛਾਤੇ ਵੀਆਈਪੀ ਕਾਫਲੇ ਨੂੰ ਐਸਕਾਰਟ ਕਰ ਰਹੀ ਸੀ, ਜਾਣਬੁੱਝ ਕੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਈ। ਜਨਰਲ ਡੀ.ਐਸ. ਹੁੱਡਾ 2016 ਦੇ ਸਰਜੀਕਲ ਸਟ੍ਰਾਈਕ ਦਾ ਮਾਸਟਰਮਾਈਂਡ ਸੀ।

ਸਰਜੀਕਲ ਸਟ੍ਰਾਈਕ ਹੀਰੋ ਜਨਰਲ ਹੁੱਡਾ ਦੀ ਕਾਰ ਨੂੰ ਪੰਜਾਬ ਪੁਲਿਸ ਦੀ ਜੀਪ ਨੇ ਮਾਰੀ ਟੱਕਰ, DGP ਵੱਲੋਂ ਜਾਂਚ ਦੇ ਹੁਕਮ
Follow Us On

ਸੇਵਾਮੁਕਤ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਆਪਣੀ ਪਤਨੀ ਨਾਲ ਪੰਜਾਬ ਦੇ ਮੋਹਾਲੀ ਜ਼ਿਲ੍ਹੇ ‘ਚ ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ ‘ਤੇ ਜ਼ੀਰਕਪੁਰ ਫਲਾਈਓਵਰ ‘ਤੇ ਯਾਤਰਾ ਕਰ ਰਹੇ ਸਨ। ਹੁੱਡਾ ਦੀ ਕਾਰ ਨੂੰ ਪੰਜਾਬ ਤੋਂ ਵੀਆਈਪੀ ਕਾਫਲੇ ਨੂੰ ਐਸਕਾਰਟ ਕਰ ਰਹੀ ਪੰਜਾਬ ਪੁਲਿਸ ਦੀ ਜੀਪ ਨੇ ਟੱਕਰ ਮਾਰ ਦਿੱਤੀ। ਇਲਜ਼ਾਮ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਜੀਪ ਮੌਕੇ ਤੋਂ ਭੱਜ ਗਈ। ਜਨਰਲ ਹੁੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੀ ਇਸ ਘਟਨਾ ਨੂੰ ਸਾਂਝਾ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ। ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਘਟਨਾ ਕੱਲ੍ਹ ਸ਼ਾਮ ਜ਼ੀਰਕਪੁਰ ਫਲਾਈਓਵਰ ‘ਤੇ ਵਾਪਰੀ ਜਦੋਂ ਜਨਰਲ ਹੁੱਡਾ ਆਪਣੀ ਪਤਨੀ ਨਾਲ ਗੱਡੀ ਚਲਾ ਰਹੇ ਸਨ। ਜਨਰਲ ਹੁੱਡਾ ਨੇ ਲਿਖਿਆ ਕਿ ਵੀਆਈਪੀ ਕਾਫਲੇ ਨੂੰ ਐਸਕਾਰਟ ਕਰ ਰਹੀ ਪੰਜਾਬ ਪੁਲਿਸ ਦੀ ਜੀਪ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਭਾਰੀ ਟ੍ਰੈਫਿਕ ਕਾਰਨ ਉਨ੍ਹਾਂ ਦੀ ਕਾਰ ਹੌਲੀ ਚੱਲ ਰਹੀ ਸੀ, ਜਿਸ ਕਾਰਨ ਪੁਲਿਸ ਜੀਪ ਡਰਾਈਵਰ ਨੂੰ ਦੇਰੀ ਹੋ ਰਹੀ ਸੀ।

ਗੁੱਸੇ ‘ਚ ਆਏ ਪੁਲਿਸ ਡਰਾਈਵਰ ਨੇ ਖੱਬੇ ਪਾਸਿਓਂ ਓਵਰਟੇਕ ਕੀਤਾ ਤੇ ਜਾਣਬੁੱਝ ਕੇ ਸੱਜੇ ਪਾਸਿਓਂ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਇਸ ਘਟਨਾ ਨੂੰ ਜਾਣਬੁੱਝ ਕੇ ਟੱਕਰ ਦੱਸਿਆ ਤੇ ਮੁੱਖ ਮੰਤਰੀ ਤੇ ਡੀਜੀਪੀ ਤੋਂ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਲਾਪਰਵਾਹੀ ਤੇ ਹੰਕਾਰ ਵਰਦੀ ਤੇ ਵਿਭਾਗ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਪੰਜਾਬ ਦੇ ਡੀਜੀਪੀ ਨੇ ਸੋਸ਼ਲ ਮੀਡੀਆ ‘ਤੇ ਜਵਾਬ ਦਿੱਤਾ

ਜਨਰਲ ਹੁੱਡਾ ਦੇ ਟਵੀਟ ਤੋਂ ਬਾਅਦ, ਪੰਜਾਬ ਦੇ ਡੀਜੀਪੀ ਨੇ ਵੀ ਤੁਰੰਤ ਸੋਸ਼ਲ ਮੀਡੀਆ ‘ਤੇ ਜਵਾਬ ਦਿੱਤਾ, ਜਿਸ ‘ਚ ਕਿਹਾ ਗਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਨੇ ਲਿਖਿਆ, “ਜਨਰਲ ਡੀ.ਐਸ. ਹੁੱਡਾ ਤੇ ਉਨ੍ਹਾਂ ਦੀ ਪਤਨੀ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ। ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ ਤੇ ਪੰਜਾਬ ਪੁਲਿਸ ਦੇ ਮੁੱਲਾਂ ਦੇ ਵਿਰੁੱਧ ਹੈ।” ਇਸ ਮਾਮਲੇ ‘ਚ, ਵਿਸ਼ੇਸ਼ ਡੀਜੀਪੀ ਟ੍ਰੈਫਿਕ ਏ.ਐਸ. ਰਾਏ ਨੂੰ ਸ਼ਾਮਲ ਵਾਹਨਾਂ ਤੇ ਉਨ੍ਹਾਂ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ।