Protest: ਜਲਾਲਾਬਾਦ ਤੋਂ ਮੁੱਖ ਮੰਤਰੀ ਭਵਨ ਚੰਡੀਗੜ੍ਹ ਤੱਕ ਪੈਦਲ ਮਾਰਚ
Protest: ਪੀੜਤ ਸਿਪਾਹੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁੱਕਦਮੇ ਦੇ ਕਰਾਸ ਕੇਸ ਵਿੱਚ ਦੋਸ਼ੀ ਅਮਿਤਾਭ ਬਕਾਇਦਾ ਤੌਰ ਤੇ ਦੋਸ਼ੀ ਹੈ ,ਪਰ ਆਰ ਪੀ ਐੱਫ ਦੇ ਉੱਚ ਅਹੁਦੇ 'ਤੇ ਹੋਣ ਕਾਰਨ ਅਜੇ ਤੱਕ ਉਸ ਦੇ ਖਿਲਾਫ ਨਾ ਤਾਂ ਚਲਾਨ ਪੇਸ਼ ਕੀਤਾ ਹੈ ਅਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਫਾਜ਼ਿਲਕਾ ਨਿਊਜ਼: ਜਲਾਲਾਬਾਦ ਆਰ ਪੀ ਐੱਫ ਦੇ ਅਸਿਸਟੈਂਟ ਸਕਿਊਰਿਟੀ ਕਮਿਸ਼ਨਰ ਅਮਿਤਾਭ ਜੋ ਕਿ ਮੁੱਕਦਮਾ ਨੰਬਰ 179 ਮਿਤੀ 11/7/2017 ਦੇ ਕਰਾਸ ਕੇਸ ਰਪਟ ਨੰਬਰ 45 ਅਧੀਨ ਧਾਰਾ 325/323 ਵਿੱਚ ਦੋਸ਼ੀ ਹੈ। ਉਸ ਦੇ ਖਿਲਾਫ ਪੰਜਾਬ ਪੁਲਿਸ ਫ਼ਿਰੋਜ਼ਪੁਰ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਦੁੱਖੀ ਪੀੜਤ ਸਿਪਾਹੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Maan) ਦੇ ਮੁੱਖ ਦਫਤਰ ਚੰਡੀਗੜ੍ਹ ਤੱਕ ਪੈਦਲ ਮਾਰਚ ਕੀਤਾ ਗਿਆ। ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਪੀੜਤ ਸਿਪਾਹੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁੱਕਦਮੇ ਦੇ ਕਰਾਸ ਕੇਸ ਵਿੱਚ ਦੋਸ਼ੀ ਅਮਿਤਾਭ ਬਕਾਇਦਾ ਤੌਰ ‘ਤੇ ਦੋਸ਼ੀ ਹੈ ,ਪਰ ਆਰ ਪੀ ਐੱਫ ਦੇ ਉੱਚ ਅਹੁਦੇ ‘ਤੇ ਹੋਣ ਕਾਰਨ ਅਜੇ ਤੱਕ ਉਸ ਦੇ ਖਿਲਾਫ ਨਾ ਤਾਂ ਚਲਾਨ ਪੇਸ਼ ਕੀਤਾ ਹੈ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਹੈ।
ਇਨਸਾਫ਼ ਦੀ ਮੰਗ ਨੂੰ ਲੈ ਕੇ ਪੈਦਲ ਮਾਰਚ
ਪੀੜਤ ਸਿਪਾਹੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਦੋਸ਼ੀ ਅਮਿਤਾਭ ਨੂੰ ਮਹਿਕਮੇ ਵਿਚ ਤਰੱਕੀਆਂ ਵੀ ਦਿੱਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆ ਪੀੜਤ ਸਿਪਾਹੀ ਨੇ ਅੱਗੇ ਦੱਸਿਆ ਕਿ ਉਕਤ ਕਰਾਸ ਕੇਸ ਦੀ ਰਪਟ ਨੰਬਰ 45 ਵਿੱਚ ਦੋਸ਼ੀ ਅਮਿਤਾਭ ਵਲੋਂ ਖੁਦ 2 ਵਾਰੀ ਕਰਵਾਈ ਜਾਂਚ ਵਿੱਚ ਵੀ ਉਹ ਦੋਸ਼ੀ ਪਾਇਆ ਗਿਆ ਹੈ। ਪਰ ਪੁਲਿਸ ਨੇ ਫਿਰ ਵੀ ਕੋਈ ਅਗਲੀ ਕਾਰਵਾਈ ਨਹੀਂ ਕੀਤੀ ਅਤੇ ਕਾਨੂੰਨ ਦੀ ਦੁਰਵਰਤੋਂ ਕਰਦਿਆਂ ਤੀਜੀ ਵਾਰ ਕੀਤੀ ਜਾਂਚ ਵਿੱਚ ਉਕਤ ਦੋਸ਼ੀ ਨੂੰ ਬੇਗੁਨਾਹ ਸਾਬਤ ਕਰ ਦਿੱਤਾ। ਹੁਣ ਜਦੋ ਇਸ ਸੰਬੰਧੀ ਉਸ ਵੱਲੋਂ ਡੀਜੀਪੀ ਪੰਜਾਬ ਪੁਲਿਸ ਨੂੰ ਇਸ ਦੀ ਮੁੜ ਜਾਂਚ ਕਰਵਾਈ ਹੈ ਤਾਂ ਪੁਲਿਸ ਵਿਭਾਗ ਨੇ SIT ਬਠਾ ਕੇ ਨਿਰਪੱਖ ਜਾਂਚ ਕਰਦੇ ਹੋਏ ਦੋਸ਼ੀ ਨੂੰ ਮੁੜ ਦੋਸ਼ੀ ਕਰਾਰ ਦਿੱਤਾ ਹੈ ਅਤੇ ਐਸ ਐਚ ਓ ਥਾਣਾ ਸਦਰ ਨੂੰ ਹੁਕਮ ਕੀਤਾ ਹੈ ਕਿ ਦੋਸ਼ੀ ਅਮਿਤਾਭ ਖਿਲਾਫ ਚਲਾਨ ਜਲਦੀ ਤੋ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਦੋਸ਼ੀ ਨੂੰ ਸ਼ਾਮਲ ਤਫਤੀਸ਼ ਕੀਤਾ ਜਾਵੇ।
DGP ਦੇ ਹੁਕਮਾ ‘ਤੇ ਬਣੀ SIT ਦੀ ਰਿਪੋਰਟ
ਪੀੜਤ ਗੁਰਦਿਆਲ ਸਿੰਘ ਨੇ ਦੱਸਿਆ ਪੰਜਾਬ ਦੇ ਡੀ ਜੀ ਪੀ ਦੇ ਨਿਰਦੇਸ਼ ‘ਤੇ ਨਿਰਪੱਖ ਜਾਂਚ ਲਈ ਬਣੀ SIT ਦੀ ਰਿਪੋਰਟ ਨੂੰ ਦਰਕਿਨਾਰ ਕਰਦਿਆਂ ਦੋਸ਼ੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਅੰਦਰ ਆਮ ਆਦਮੀ ਨੂੰ ਅੱਜ ਵੀ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਜਿਸ ਦੇ ਮੁੱਖ ਜ਼ਿੰਮੇਵਾਰ ਅਫਸਰਸ਼ਾਹੀ ਹੈ। ਇਸ ਮਾਮਲੇ ਨੂੰ ਲੈ ਕੇ ਆਰ ਪੀ ਐਫ ਦੇ ਸਾਬਕਾ ਕਾਂਸਟੇਬਲ ਗੁਰਦਿਆਲ ਸਿੰਘ ਵੱਲੋਂ ਜਲਾਲਾਬਾਦ ਤੋਂ ਮੁੱਖ ਮੰਤਰੀ ਪੰਜਾਬ ਭਵਨ ਚੰਡੀਗੜ੍ਹ ਤੱਕ ਪੈਦਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ