ਉਦਘਾਟਨ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰਿਆ ਬਰਾਗੜੀ ਦਾ ਮੁਹੱਲਾ ਕਲੀਨਿਕ

sukhjinder-sahota-faridkot
Published: 

27 Jan 2023 09:07 AM

ਹਸਪਤਾਲ ਨੂੰ ਆਮ ਆਦਮੀਂ ਪਾਰਟੀ ਦੀ ਸਰਕਾਰ ਮੁਹਲਾ ਕਲੀਨਿਕ ਬਣਾਉਣ ਜਾ ਰਹੀ ਹੈ। ਅਤੇ ਇਸ ਦਾ ਉਦਘਾਟਨ ਕਰਨ ਜਾ ਰਹੀ ਹੈ।

ਉਦਘਾਟਨ ਤੋਂ ਪਹਿਲਾਂ ਹੀ ਵਿਵਾਦਾਂ ਚ ਘਿਰਿਆ ਬਰਾਗੜੀ ਦਾ ਮੁਹੱਲਾ ਕਲੀਨਿਕ

ਸਰਾਰਤੀ ਅਨਸਰਾਂ ਨੇ ਗਾਇਬ ਕੀਤੀ ਮੁਹੱਲਾ ਕਲੀਨਿਕ ਦੇ ਬੋਰਡ ਤੋਂ ਮੁੱਖ ਮੰਤਰੀ ਦੀ ਤਸਵੀਰ। The chief minister's picture disappeared from the board of Mohalla Clinic

Follow Us On
ਬਰਾਗੜੀ ਵਿਖੇ ਖੁੱਲਣ ਜਾ ਰਿਹਾ ਮੁਹੱਲਾ ਕਲੀਨਿਕ ਉਦਘਾਟਨ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਪਿੰਡ ਵਾਸੀਆਂ ਨੇ ਸਰਕਾਰ ਦੀ ਸੋਚ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਇਥੇ ਪਹਿਲਾਂ ਹੀ ਪ੍ਰਾਇਮਰੀ ਹੇਲਥ ਸੈਂਟਰ ਚੱਲ ਰਿਹਾ ਹੈ। ਸਰਕਾਰ ਇਸ ਹਸਪਤਾਲ ਦਾ ਦਰਜਾ ਵਧਾਵੇ ਨਾ ਕੇ ਘਟਾ ਕੇ ਇਸ ਨੂੰ ਕਲੀਨਿਕ ਕਰ ਦੇਵੇ ਪਿੰਡ ਵਾਸੀਆਂ ਨੂੰ ਹਸਪਤਾਲ ਵਿਚ ਮੰਨਜੂਰ ਸੁਦਾ ਪੋਸਟਾਂ ਘਟਣ ਦਾ ਡਰ ਹੈ। ਪੰਜਾਬ ਸਰਕਾਰ ਵੱਲੋਂ ਸੁਬੇ ਅੰਦਰ 400 ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿੰਨਾਂ ਨੂੰ 27 ਜਨਵਰੀ ਨੂੰ ਲੋਕ ਅਰਪਣ ਕੀਤਾ ਜਾਣਾ ਹੈ।ਅਜਿਹੇ ਵਿਚ ਫਰੀਦਕੋਟ ਦੇ ਬਰਗਾੜੀ ਵਿਖੇ ਵਿਚ ਇਕ ਮੁਹੱਲਾ ਕਲੀਨਿਕ ਖੁੱਲ੍ਹਣ ਜਾ ਰਿਹਾ ਜਿਸ ਦੀ ਤਿਅਰੀ ਲਗਬਗ ਮੁਕੰਮਲ ਹੋ ਚੁੱਕੀ ਹੈ।ਪਰ ਇਹ ਮੁਹਲਾ ਕਲੀਨਿਕ ਉਦਘਾਟਨ ਤੋਂ ਪਹਿਲਾਂ ਹੀ ਸੁਰਖੀਆਂ ਵਿਚ ਆ ਗਿਆ ਹੈ।

ਪਿੰਡ ਵਾਸੀਆਂ ‘ਚ ਰੋਸ

ਪਿੰਡ ਦੇ ਲੋਕਾਂ ਵੱਲੋਂ ਇਕੱਠੇ ਹੋ ਪੰਜਾਬ ਸਰਕਾਰ ਨੂੰ ਇਸ ਮੁਹੱਲਾ ਕਲੀਨਿਕ ਦੇ ਉਦਘਾਟਨ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ। ਗੱਲਬਾਤ ਕਰਦਿਆ ਪਿੰਡ ਵਾਸੀਆਂ ਨੇ ਕਿਹਾ ਕਿ ਬਰਗਾੜੀ ਪਿੰਡ ਵਿਚ ਪਹਿਲਾਂ ਹੀ ਪ੍ਰਾਇਮਰੀ ਹੇਲਤ ਸੈਂਟਰ ਬਣਿਆ ਹੋਇਆ ਜਿਸ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਸਾਲ 2010 ਵਿਚ ਉਸ ਵਕਤ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ।

ਪੁਰਾਣੀ ਬਿਲਡਿੰਗ ਨੂੰ ਬਣਾਇਆ ਕਲੀਨਿਕ

ਉਹਨਾਂ ਦੱਸਿਆ ਕਿ ਉਸ ਵਕਤ ਇਥੇ ਪੂਰਾ ਸਟਾਫ ਸੀ ਅਤੇ ਪਿੰਡ ਦੇ ਲੋਕਾਂ ਨੂੰ ਵਧੀਆ ਇਲਾਜ ਮਿਲ ਰਿਹਾ ਸੀ। ਉਹਨਾਂ ਦੱਸਿਆ ਕਿ ਹੁਣ ਇਸ ਹਸਪਤਾਲ ਨੂੰ ਆਮ ਆਦਮੀਂ ਪਾਰਟੀ ਦੀ ਸਰਕਾਰ ਮੁਹਲਾ ਕਲੀਨਿਕ ਬਣਾਉਣ ਜਾ ਰਹੀ ਹੈ। ਅਤੇ ਇਸ ਦਾ ਉਦਘਾਟਨ ਕਰਨ ਜਾ ਰਹੀ ਹੈ। ਪਿੰਡ ਵਾਸੀਆ ਨੇ ਕਿਹਾ ਕਿਜਦੋਂ ਕੋਈ ਨਵੀਂ ਬਿਲਡਿੰਗ ਬਣਾਈ ਹੀ ਨਹੀਂ ਗਈ ਤਾਂ ਫਿਰ ਉਦਘਾਟਨ ਕਾਹਦਾ।

ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ

ਪਿੰਡ ਵਾਸੀਆ ਨੇ ਕਿਹਾ ਕਿ ਉਹਨਾਂ ਨੂੰ ਆਸ ਸੀ ਕਿ ਸਰਕਾਰ ਉਹਨਾਂ ਦੇ ਹਸਪਤਾਲ ਵਿਚ ਮੰਨਜੂਰ ਸੁਦਾ ਸਟਾਫ ਭੇਜੇਗੀ, ਇਸ ਹਸਪਤਾਲ ਨੂੰ ਅਪਗ੍ਰੈਡ ਕਰੇਗੀ ਪਰ ਸਰਕਾਰ ਤਾਂ ਉਹਨਾਂ ਦੇ ਹਸਪਤਾਲ ਦਾ ਦਰਜਾ ਘਟਾ ਕੇ ਇਸ ਨੂੰ ਇਕ ਕਲੀਨਿਕ ਬਣਾਉਂਣ ਜਾ ਰਹੀ ਹੈ ਜਿਸ ਨਾਲ ਇਥੇ ਮੰਨਜੂਰ ਡਾਕਟਰਾਂ ਦੀਆ ਅਸਾਮੀਆਂ ਵੀ ਘੱਟ ਜਾਣਗੀਆਂ। ਪਿੰਡ ਵਾਸੀਆ ਨੇ ਮੰਗ ਕੀਤੀ ਕਿ ਇਸ ਹਸਪਤਾਲ ਵਿਚ ਮੰਨਜੂਰ ਸੁਦਾ ਡਾਕਟਰਾਂ ਦੀਆ ਅਸਾਮੀਆਂ ਭਰ ਕੇ ਸਹੀ ਸਿਹਤ ਸਹੂਲਤਾਂ ਦਿੱਤੀਆਂ ਜਾਣ ਨਾਂ ਕਿ ਬਿਲਡਿੰਗ ਨੂੰ ਰੰਗ ਰੋਗਨ ਕਰ ਕੇ ਅਤੇ ਆਪਣੀਆਂ ਫੋਟੋ ਲਗਾ ਕੇ ਖਾਨਾਂ ਪੂਰਤੀ ਕੀਤੀ ਜਾਵੇ।