AAP ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ‘ਤੇ ED ਦਾ ਛਾਪਾ, ਪਾਰਟੀ ਭੜਕੀ

Updated On: 

07 Oct 2024 13:48 PM

ED Raid on Sanjeev Arora: ਈਡੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਇਸ ਛਾਪੇਮਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਭੜਕੀ ਹੋਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਆਰੋਪ ਲਾਇਆ ਗਿਆ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਫਰਜ਼ੀ ਕੇਸ ਬਣਾ ਰਹੀਆਂ ਹਨ।

AAP ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਤੇ ED ਦਾ ਛਾਪਾ, ਪਾਰਟੀ ਭੜਕੀ

ਸੰਜੀਵ ਅਰੋੜਾ,AAP ਸੰਸਦ ਮੈਂਬਰ

Follow Us On

ਆਮ ਆਦਮੀ ਪਾਰਟੀ (AAP) ਨੇ ਸੋਮਵਾਰ ਨੂੰ ਵੱਡਾ ਦਾਅਵਾ ਕੀਤਾ ਹੈ। ਪਾਰਟੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਆਪ’ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇ ਲੁਧਿਆਣਾ ਅਤੇ ਗੁਰੂਗ੍ਰਾਮ ਵਿੱਚ ਮਾਰੇ ਗਏ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦਿਆਂ ਆਰੋਪ ਲਾਇਆ ਹੈ ਕਿ ਕੇਂਦਰੀ ਏਜੰਸੀਆਂ ਲਗਾਤਾਰ ਝੂਠੇ ਕੇਸ ਬਣਾਉਣ ‘ਚ ਲੱਗੀਆਂ ਹੋਈਆਂ ਹਨ।

ਈਡੀ ਦੀ ਛਾਪੇਮਾਰੀ ਬਾਰੇ ਸੰਜੀਵ ਅਰੋੜਾ ਨੇ ਕਿਹਾ, ‘ਮੈਂ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ, ਤਲਾਸ਼ੀ ਮੁਹਿੰਮ ਦੇ ਕਾਰਨ ਤੋਂ ਜਾਣੂ ਨਹੀਂ ਹਾਂ, ਏਜੰਸੀਆਂ ਨੂੰ ਪੂਰਾ ਸਹਿਯੋਗ ਦੇਵਾਂਗਾ ਅਤੇ ਇਹ ਯਕੀਨੀ ਬਣਾਵਾਂਗਾ ਕਿ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ।’

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾ ਹੈ। ਅੱਜ ਸਵੇਰ ਤੋਂ ਹੀ ਈਡੀ ਦੇ ਲੋਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕਰ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਛਾਪੇਮਾਰੀ ਕੀਤੀ, ਮੇਰੇ ਘਰ ਛਾਪਾ ਮਾਰਿਆ, ਸੰਜੇ ਸਿੰਘ ਦੇ ਘਰ ਛਾਪਾ ਮਾਰਿਆ, ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ… ਕਿਤੇ ਵੀ ਕੁਝ ਨਹੀਂ ਮਿਲਿਆ, ਪਰ ਮੋਦੀ ਜੀ ਦੀਆਂ ਏਜੰਸੀਆਂ ਪੂਰੀ ਲਗਨ ਨਾਲ ਝੂਠੇ ਕੇਸ ਬਣਾ ਰਹੀਆਂ ਹਨ। ਇੱਕ ਤੋਂ ਬਾਅਦ ਇੱਕ ਫਰਜ਼ੀ ਕੇਸ ਬਣਾਉਣ ਚ ਜੁਟੀਆਂ ਹੋਈਆਂ ਹਨ।

ਉਨ੍ਹਾਂ ਅੱਗੇ ਕਿਹਾ, ‘ਆਮ ਆਦਮੀ ਪਾਰਟੀ ਨੂੰ ਤੋੜਨ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਣਗੇ, ਪਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਆਮ ਆਦਮੀ ਪਾਰਟੀ ਦੇ ਲੋਕ ਨਾ ਤਾਂ ਰੁਕਣਗੇ, ਨਾ ਵਿਕਣਗੇ ਅਤੇ ਨਾ ਹੀ ਡਰਣਗੇ।’

ਸੰਜੇ ਸਿੰਘ ਬੋਲੇ, ਇਮਾਨਦਾਰ ਲੋਕਾਂ ਦੇ ਹੌਂਸਲੇ ਨਹੀਂ ਤੋੜ ਸਕਦੇ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, ‘ਇੱਕ ਹੋਰ ਸਵੇਰ, ਇੱਕ ਹੋਰ ਛਾਪਾ। ‘ਆਪ’ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਵੀ ਈਡੀ ਪਹੁੰਚ ਗਈ ਹੈ। ਮੋਦੀ ਜੀ ਦੇ ਫਰਜ਼ੀ ਕੇਸ ਬਣਾਉਣ ਦੀ ਮਸ਼ੀਨ 24 ਘੰਟੇ ਆਮ ਆਦਮੀ ਪਾਰਟੀ ਦੇ ਪਿੱਛੇ ਪਈ ਹੋਈ ਹੈ। ਝੂਠੇ ਕੇਸ ਦਰਜ ਕਰਨ ਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਵੀ ਕਈ ਵਾਰ ਇਨ੍ਹਾਂ ਨੂੰ ਝਾੜ ਪਾਈ ਹੈ, ਪਰ ਫਿਰ ਵੀ ਈਡੀ ਦੀ ਸਮਝ ਨਹੀਂ ਆ ਰਹੀ। ਇਹ ਏਜੰਸੀਆਂ ਅਦਾਲਤ ਦਾ ਹੁਕਮ ਨਹੀਂ ਮੰਨਦੀਆਂ, ਸਿਰਫ ਆਪਣੇ ਆਕਾਵਾਂ ਦਾ ਕਹਿਣਾ ਮੰਨਦੀਆਂ ਹਨ।

ਉਨ੍ਹਾਂ ਕਿਹਾ, ਮੋਦੀ ਜੀ ਦਾ ਹੰਕਾਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਹੌਸਲੇ ਸਾਹਮਣੇ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ। ਮੋਦੀ ਜੀ, ਤੁਸੀਂ ਝੂਠੇ ਕੇਸਾਂ ਅਤੇ ਛਾਪੇ ਮਾਰਨ ਦੀਆਂ ਚਾਲਾਂ ਨਾਲ ਇੱਕ ਇਮਾਨਦਾਰ ਪਾਰਟੀ ਨੂੰ ਤੋੜ ਨਹੀਂ ਸਕਦੇ।

ਕੌਣ ਹਨ ਸੰਜੀਵ ਅਰੋੜਾ?

ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹੋਣ ਦੇ ਨਾਲ-ਨਾਲ ਵਪਾਰੀ ਵੀ ਹਨ। ਉਹ ਬਿਨਾਂ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ ਸਨ। ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 10 ਅਪ੍ਰੈਲ 2022 ਤੋਂ ਸ਼ੁਰੂ ਹੋਇਆ ਸੀ। ਆਪ MP ਐਕਸਪੋਰਟ ਦਾ ਕਾਰੋਬਾਰ ਕਰਦੇ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਚਲਾ ਰਹੇ ਹਨ। ਉਨ੍ਹਾਂ ਦੀ ਕੰਪਨੀ ਮੁੱਖ ਤੌਰ ‘ਤੇ ਅਮਰੀਕਾ ਨੂੰ ਨਿਰਯਾਤ ਕਰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਵਰਜੀਨੀਆ ਵਿੱਚ ਵੀ ਆਪਣੀ ਕੰਪਨੀ ਦਾ ਦਫਤਰ ਖੋਲ੍ਹਿਆ ਹੈ। 2006 ਵਿੱਚ, ਉਨ੍ਹਾਂ ਨੇ ਰੀਅਲ ਅਸਟੇਟ ਵਿੱਚ ਵਿਭਿੰਨਤਾ ਲਿਆਂਦੀ ਅਤੇ ਆਪਣੀ ਕੰਪਨੀ ਦਾ ਨਾਮ ਬਦਲ ਕੇ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਿਟੇਡ (RPIL) ਰੱਖ ਲਿਆ।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਰੋੜਾ ਨੇ ਚੰਡੀਗੜ੍ਹ ਰੋਡ ‘ਤੇ ਹੈਮਪਟਨ ਬਿਜ਼ਨਸ ਪਾਰਕ ਅਤੇ ਹੈਮਪਟਨ ਹੋਮਜ਼ ਵਿਕਸਤ ਕੀਤੇ ਹਨ, ਜੋ ਕਿ 70 ਉਦਯੋਗਾਂ ਲਈ ਇੱਕ ਹੱਬ ਵਜੋਂ ਕੰਮ ਕਰ ਰਹੇ ਹਨ। 2018 ਵਿੱਚ, ਉਨ੍ਹਾਂ ਨੇ ਫੇਮੇਲਾ ਫੈਸ਼ਨ ਲਿਮਟਿਡ ਕੰਪਨੀ ਲਾਂਚ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਫੇਮੇਲਾ ਬ੍ਰਾਂਡ ਦੀ ਸਥਾਪਨਾ ਕੀਤੀ। ਉਨ੍ਹਾਂ ਨੇ 2019 ਵਿੱਚ ਗੈਰ-ਲੋਹ ਧਾਤੂਆਂ ਦੇ ਕਾਰੋਬਾਰ ਟੇਨਰੋਨ ਲਿਮਟਿਡ ਵਿੱਚ ਵੀ ਉੱਦਮ ਕੀਤਾ, ਜਿਸਦੀ ਮੇਕ ਇਨ ਇੰਡੀਆ ਸਕੀਮ ਦੇ ਤਹਿਤ ਸੁਜ਼ੂਕੀ ਮੋਟਰਜ਼ ਨਾਲ ਸਾਂਝੇਦਾਰੀ ਹੈ।

Exit mobile version