ਦੁਸ਼ਹਿਰੇ ਦੌਰਾਨ ਸਿੰਗਰ ਗੁਲਾਬ ਸਿੱਧੂ ਦੇ ਸ਼ੋਅ ‘ਤੇ ਹੋਇਆ ਵਿਵਾਦ, ਬਾਊਂਸਰਾਂ ‘ਤੇ ਬਜ਼ੁਰਗ ਕਿਸਾਨ ਦੀ ਪੱਗ ਦੀ ਬੇਅਦਬੀ ਦਾ ਆਰੋਪ
ਇਸ ਘਟਨਾ ਤੋਂ ਬਾਅਦ ਕਿਸਾਨ ਦੇ ਸਾਥੀ ਟ੍ਰੈਕਟਰ ਲੈ ਕੇ ਸਟੇਜ਼ ਕੋਲ ਪਹੁੰਚ ਗਏ, ਜਿਸ ਤੋਂ ਬਾਅਦ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਰੋਕਣਾ ਪਿਆ। ਇਸ ਤੋਂ ਬਾਅਦ ਹਾਲਾਤ ਬਿਗੜਦੇ ਦੇਖ ਗੁਲਾਬ ਸਿੱਧੂ ਨੂੰ ਸ਼ੋਅ ਛੱਡ ਕੇ ਜਾਣਾ ਪਿਆ, ਇਸ ਦੌਰਾਨ ਸਿੰਗਰ ਨੂੰ ਆਪਣੀਆਂ ਗੱਡੀਆਂ ਛੱਡ ਕੇ ਭੱਜਣਾ ਪਿਆ।
ਪੰਜਾਬ ਦੇ ਖੰਨਾ ਦੇ ਲਲਹੇੜੀ ਰੋਡ ‘ਤੇ ਦੁਸ਼ਹਿਰੇ ਦੇ ਪ੍ਰਗਰਾਮ ‘ਤੇ ਜ਼ਬਰਦਸਤ ਹੰਗਾਮਾਂ ਹੋ ਗਿਆ, ਜਿੱਥੇ ਪੰਜਾਬੀ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਵਿਚਕਾਰ ਹੀ ਰੋਕਣਾ ਪਿਆ। ਜਾਣਕਾਰੀ ਅਨੁਸਾਰ ਸਿੰਗਰ ਦੇ ਬਾਊਂਸਰਾਂ ਨੇ ਕਿਸਾਨ ਤੇ ਉਸਦੇ ਪੁੱਤਰ ਨੂੰ ਸਟੇਜ਼ ਤੋ ਚੜ੍ਹਣ ਤੋਂ ਰੋਕਿਆ। ਕਿਸਾਨ ਤੇ ਉਸਦੇ ਪੱਤਰ ਨੇ ਦੱਸਿਆ ਕਿ ਉਹ ਇਸ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਸਟੇਜ਼ ਤੋਂ ਉਤਾਰ ਦਿੱਤਾ, ਇਸ ਦੌਰਾਨ ਬਜ਼ੁਰਗ ਕਿਸਾਨ ਦੀ ਪੱਗ ਵੀ ਉੱਤਰ ਗਈ, ਜਿਸ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ।
ਇਸ ਘਟਨਾ ਤੋਂ ਬਾਅਦ ਕਿਸਾਨ ਦੇ ਸਾਥੀ ਟ੍ਰੈਕਟਰ ਲੈ ਕੇ ਸਟੇਜ਼ ਕੋਲ ਪਹੁੰਚ ਗਏ, ਜਿਸ ਤੋਂ ਬਾਅਦ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਰੋਕਣਾ ਪਿਆ। ਇਸ ਤੋਂ ਬਾਅਦ ਹਾਲਾਤ ਬਿਗੜਦੇ ਦੇਖ ਗੁਲਾਬ ਸਿੱਧੂ ਨੂੰ ਸ਼ੋਅ ਛੱਡ ਕੇ ਜਾਣਾ ਪਿਆ, ਇਸ ਦੌਰਾਨ ਸਿੰਗਰ ਨੂੰ ਆਪਣੀਆਂ ਗੱਡੀਆਂ ਛੱਡ ਕੇ ਭੱਜਣਾ ਪਿਆ।
Yesterday, during the Dussehra Mela, singer Gulab Sidhu was performing at Khanna when his bouncers manhandled two people on stage and pushed them off, resulting in one persons turban being removed. Later, they returned to the stage and stopped his show. pic.twitter.com/9ViBy26BxG
— Gagandeep Singh (@Gagan4344) October 13, 2024
ਇਹ ਵੀ ਪੜ੍ਹੋ
ਸੂਚਨਾ ਮਿਲਣ ਤੋਂ ਬਾਅਦ ਐੱਸਪੀ ਸੌਰਭ ਜ਼ਿੰਦਲ ਹੋਰ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚ ਗਏ। ਕਿਸਾਨ ਤੇ ਉਸ ਦੇ ਸਾਥੀਆਂ ਨੇ ਮੰਗ ਕੀਤੀ ਹੈ ਕਿ ਬਾਊਂਸਰਾਂ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਦੌਰਾਨ ਕਿਸਾਨਾਂ ਨੇ ਸਿੰਗਰ ਨੂੰ ਕੋਈ ਵੀ ਸਮਾਨ ਚੁੱਕ ਕੇ ਲਿਜਾਉਣ ਦੀ ਇਜਾਜ਼ਤ ਨਹੀਂ ਦਿੱਤੀ, ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਮਲੇ ‘ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਓਦੋਂ ਤੱਕ ਉਹ ਸਿੰਗਰ ਨੂੰ ਸਮਾਨ ਲੈ ਕੇ ਨਹੀਂ ਜਾਣ ਦੇਣਗੇ।