ਅੰਮ੍ਰਿਤਸਰ ‘ਚ ਡਰੱਗ ਤੇ ਜਾਅਲੀ ਨੋਟ ਬਰਾਮਦ, ਇੱਕ ਤਸਕਰ ਗ੍ਰਿਫ਼ਤਾਰ; ਕੁੱਲ 1.54 ਕਿਲੋ ਨਸ਼ੀਲਾ ਪਦਾਰਥ ਮਿਲਿਆ
ਪਹਿਲੀ ਕਾਰਵਾਈ ਘਰਿੰਡਾ ਥਾਣਾ ਖੇਤਰ 'ਚ ਕੀਤੀ ਗਈ। BSF ਦੀ 181 ਬਟਾਲੀਅਨ ਦੇ ਜਵਾਨਾਂ ਨੇ ਸੋਮਵਾਰ ਦੇਰ ਰਾਤ ਬੀਓਪੀ ਕਾਹਨਗੜ੍ਹ ਇਲਾਕੇ 'ਚ ਤਲਾਸ਼ੀ ਦੌਰਾਨ ਇੱਕ ਪੈਕੇਟ ਬਰਾਮਦ ਕੀਤਾ। ਜਾਂਚ ਕਰਨ 'ਤੇ ਪੈਕੇਟ 'ਚੋਂ 577 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥ) ਮਿਲੀ। BSF ਦੇ ਕੰਪਨੀ ਕਮਾਂਡਰ ਰਾਕੇਸ਼ ਨੇਗੀ ਦੀ ਸ਼ਿਕਾਇਤ 'ਤੇ ਘਰਿੰਡਾ ਪੁਲਿਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਇਲਾਕਿਆਂ ‘ਚ BSF ਤੇ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਵੱਖ-ਵੱਖ ਮਾਮਲਿਆਂ ‘ਚ ਕੁੱਲ 1 ਕਿਲੋ 54 ਗ੍ਰਾਮ ਨਸ਼ੀਲਾ ਪਦਾਰਥ ਤੇ ਕਰੀਬ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਇਸ ਦੌਰਾਨ ਇੱਕ ਨਸ਼ਾ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਕਾਹਨਗੜ੍ਹ ਤੋਂ 577 ਗ੍ਰਾਮ ਆਈਸ ਡਰੱਗ ਬਰਾਮਦ
ਪਹਿਲੀ ਕਾਰਵਾਈ ਘਰਿੰਡਾ ਥਾਣਾ ਖੇਤਰ ‘ਚ ਕੀਤੀ ਗਈ। BSF ਦੀ 181 ਬਟਾਲੀਅਨ ਦੇ ਜਵਾਨਾਂ ਨੇ ਸੋਮਵਾਰ ਦੇਰ ਰਾਤ ਬੀਓਪੀ ਕਾਹਨਗੜ੍ਹ ਇਲਾਕੇ ‘ਚ ਤਲਾਸ਼ੀ ਦੌਰਾਨ ਇੱਕ ਪੈਕੇਟ ਬਰਾਮਦ ਕੀਤਾ। ਜਾਂਚ ਕਰਨ ‘ਤੇ ਪੈਕੇਟ ‘ਚੋਂ 577 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥ) ਮਿਲੀ। BSF ਦੇ ਕੰਪਨੀ ਕਮਾਂਡਰ ਰਾਕੇਸ਼ ਨੇਗੀ ਦੀ ਸ਼ਿਕਾਇਤ ‘ਤੇ ਘਰਿੰਡਾ ਪੁਲਿਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਾਓਕੇ ਤੋਂ 1.98 ਲੱਖ ਰੁਪਏ ਦੀ ਜਾਅਲੀ ਕਰੰਸੀ ਮਿਲੀ
ਇਸੇ ਖੇਤਰ ‘ਚ BSF ਨੇ ਇੱਕ ਹੋਰ ਕਾਰਵਾਈ ਦੌਰਾਨ ਬੀਓਪੀ ਦਾਓਕੇ ਨੇੜਿਓਂ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ। ਕੰਪਨੀ ਕਮਾਂਡਰ ਰਮੇਸ਼ ਚੰਦਰ ਸ਼ਾਹ ਦੀ ਸ਼ਿਕਾਇਤ ‘ਤੇ ਘਰਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ‘ਚ ਜੁਟੀ ਹੋਈ ਹੈ ਕਿ ਜਾਅਲੀ ਕਰੰਸੀ ਸਰਹੱਦ ਪਾਰੋਂ ਕਿਸ ਨੈੱਟਵਰਕ ਰਾਹੀਂ ਇੱਥੇ ਪਹੁੰਚੀ।
ਬੁਰਜ ‘ਚੋਂ 766 ਗ੍ਰਾਮ ਅਫੀਮ ਬਰਾਮਦ
ਉੱਥੇ ਹੀ ਭਿੰਡੀਸੈਦਾ ਥਾਣਾ ਖੇਤਰ ਵਿੱਚ BSF ਦੀ 45 ਬਟਾਲੀਅਨ ਨੇ ਪਿੰਡ ਬੁਰਜ ਦੇ ਬਾਹਰੋਂ ਇੱਕ ਸ਼ੱਕੀ ਲਾਵਾਰਿਸ ਪੈਕੇਟ ਬਰਾਮਦ ਕੀਤਾ। ਤਲਾਸ਼ੀ ਦੌਰਾਨ ਪੈਕੇਟ ‘ਚੋਂ 766 ਗ੍ਰਾਮ ਅਫੀਮ ਮਿਲੀ। ਕੰਪਨੀ ਕਮਾਂਡਰ ਵਿਕਾਸ ਸ਼ਰਮਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਤਸਕਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਲੋਪੋਕੇ ‘ਚ 205 ਗ੍ਰਾਮ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
ਇਸ ਤੋਂ ਇਲਾਵਾ ਲੋਪੋਕੇ ਪੁਲਿਸ ਨੇ ਲਿੰਕ ਰੋਡ ਹੇਤਮਪੁਰਾ ਨੇੜੇ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ। ਮੁਲਜ਼ਮ ਦੀ ਪਛਾਣ ਲੋਧੀ ਗੁੱਜਰ ਵਾਸੀ ਗੁਰਮੇਜ ਸਿੰਘ ਵਜੋਂ ਹੋਈ ਹੈ। ਉਸ ਦੇ ਕਬਜ਼ੇ’ਚੋਂ 205 ਗ੍ਰਾਮ ਹੈਰੋਇਨ ਤੇ 1,200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
