DM Suicide Case: ਗਗਨਦੀਪ ਕੇਸ ‘ਚ ਆਹਮੋ-ਸਾਹਮਣੇ ਹਰਿਆਣਾ ਤੇ ਪੰਜਾਬ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵਾਰ-ਪਲਟਵਾਰ

Updated On: 

25 Mar 2026 10:42 AM IST

ਬੀਤੇ ਦਿਨਾਂ ਤੋਂ ਵਿਰੋਧੀਆਂ ਵੱਲੋਂ ਡੀਐਮ ਖ਼ੁਦਕੁਸੀ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ, ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਵੱਖ-ਵੱਖ ਉਦਾਹਰਣਾਂ ਦੇ ਕੇ ਕਿਹਾ ਸੀ ਕਿ- ਕੀ ਉਨ੍ਹਾਂ ਮਾਮਲਿਆਂ 'ਚ ਸੀਬੀਆਈ ਜਾਂਚ ਹੋਈ ਸੀ?

DM Suicide Case: ਗਗਨਦੀਪ ਕੇਸ ਚ ਆਹਮੋ-ਸਾਹਮਣੇ ਹਰਿਆਣਾ ਤੇ ਪੰਜਾਬ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵਾਰ-ਪਲਟਵਾਰ

DM Suicide Case: ਗਗਨਦੀਪ ਕੇਸ 'ਚ ਆਹਮੋ-ਸਾਹਮਣੇ ਹਰਿਆਣਾ ਤੇ ਪੰਜਾਬ

ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੇ ਖ਼ੁਦਕੁਸੀ ਮਾਮਲੇ ‘ਚ ਸਿਆਸੀ ਸੰਗ੍ਰਾਮ ਵੱਧਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹਰਿਆਣਾ ‘ਚ ਵੀ ਇਸ ਮੁੱਦੇ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਬੀਤੀ ਦਿਨੀਂ, ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਸੀਬੀਆਈ ਜਾਂਚ ਦੀ ਮੰਗ ‘ਤੇ ਹਮਲਾਵਰ ਰੁਖ਼ ਅਪਣਾਇਆ ਸੀ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਏਡੀਜੀਪੀ ਵਾਈ ਪੂਰਨ ਕੁਮਾਰ ਖ਼ੁਦਕੁਸੀ ਮਾਮਲੇ ‘ਚ ਘੇਰਿਆ ਸੀ ਤੇ ਕਿਹਾ ਸੀ ਕਿ ਉਸ ਮਾਮਲੇ ‘ਚ ਸੀਬੀਆਈ ਜਾਂਚ ਹੋਈ ਸੀ। ਦੂਜੇ ਪਾਸੇ, ਹੁਣ ਹਰਿਆਣਾ ਦੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਹੈ ਕਿ ਪੰਜਾਬ ਦੇ ਹਰਿਆਣਾ ਦੇ ਮਾਮਲੇ ਵੱਖ-ਵੱਖ ਹਨ।

ਸਿਆਸੀ ਸੰਗ੍ਰਾਮ

ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਵਿਰੋਧੀਆਂ ਵੱਲੋਂ ਡੀਐਮ ਖ਼ੁਦਕੁਸੀ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ, ਇਸ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਵੱਖ-ਵੱਖ ਉਦਾਹਰਣਾਂ ਦੇ ਕੇ ਕਿਹਾ ਸੀ ਕਿ- ਕੀ ਉਨ੍ਹਾਂ ਮਾਮਲਿਆਂ ‘ਚ ਸੀਬੀਆਈ ਜਾਂਚ ਹੋਈ ਸੀ?

ਸੀਐਮ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਘੇਰਦੋ ਹੋਏ ਕਿਹਾ, ਹਾਲਾਂਕਿ ਜੇ ਮੈਂ ਬਰਾਬਰ ਦੀਆਂ ਉਦਾਹਰਣਾਂ ਦੇਵਾਂਗਾ ਤਾਂ ਹਰਿਆਣਾ ਦੇ ਏਡੀਜੀਪੀ ਨੇ ਚੰਡੀਗੜ੍ਹ ਚ ਖ਼ੁਦਕੁਸ਼ੀ ਕਰ ਲਈ ਸੀ, ਉਸ ਦੀ ਕਿਹੜੀ ਸੀਬੀਆਈ ਜਾਂਚ ਹੋਈ ਸੀ। ਉਸ ਮਾਮਲੇ ਚ ਸਿਰਫ਼ ਡੀਜੀਪੀ ਦੀ ਬਦਲੀ ਕਰਕੇ ਸਾਰ ਦਿੱਤਾ ਗਿਆ। ਇੱਕ ਮਾਮਲੇ ਚ ਪਟਿਆਲਾ ਚ ਬੱਸ ਸਟੈਂਡ ਨੇੜੇ ਪ੍ਰੈੱਸ ਅੱਗੇ ਇੱਕ ਵਿਅਕਤੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਭਰਤ ਇੰਦਰ ਚਹਿਲ ਦਾ ਨਾਮ ਲੈ ਕੇ ਆਪਣੇ-ਆਪ ਨੂੰ ਅੱਗ ਲਗਾ ਲਈ ਗਈ ਸੀ , ਉਸ ਮਾਮਲੇ ਚ ਕਿਹੜੀ ਸੀਬੀਆਈ ਜਾਂਚ ਹੋਈ ਤੇ ਕਿਸ ਨੇ ਅਸਤੀਫ਼ਾ ਦਿੱਤਾ ਸੀ।

ਮਹਿਲ ਕਲਾਂ ਦੇ ਕਿਰਨਜੀਤ ਕੌਰ ਕਾਂਡ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਯਾਦ ਮਨਾਈ ਜਾਂਦੀ ਹੈ। ਉਸ ਮਾਮਲੇ ਚ ਦੋਸ਼ੀਆਂ ਨੂੰ ਕਦੋਂ ਸਜ਼ਾ ਮਿਲੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਲੈ ਕੇ ਇੱਕ ਪਰਿਵਾਰ ਨੇ ਛਲਾਂਗ ਲਗਾ ਦਿੱਤੀ ਸੀ। ਉਸ ਮਾਮਲੇ ਚ ਧੀ ਤੇ ਪਿਓ ਦੀ ਮੌਤ ਹੋ ਗਈ ਸੀ ਤੇ ਮਾਂ ਬੱਚ ਗਈ ਸੀ। ਉਸ ਮਾਮਲੇ ਚ ਕਿਹੜੀ ਜਾਂਚ ਹੋਈ ਸੀ।

ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਕ ਬੰਦਾ ਸੁਨੀਲ ਕੁਮਾਰ ਅਮਿਤ ਸ਼ਾਹ ਦਾ ਨਾਮ ਲੈ ਕੇ ਮਰ ਗਿਆ ਸੀ। ਉਸ ਮਾਮਲੇ ਚ ਅਮਿਤ ਸ਼ਾਹ ਨੇ ਕਦੋਂ ਅਸਤੀਫ਼ਾ ਦਿੱਤਾ ਸੀ ਤੇ ਕਦੋਂ ਸੀਬੀਆਈ ਜਾਂਚ ਹੋਈ ਸੀ।

ਪੰਜਾਬ ਤੇ ਹਰਿਆਣਾ ਦਾ ਮਾਮਲਾ ਅਲੱਗ: ਸੈਣੀ

ਦੂਜੇ ਪਾਸੇ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਖ਼ੁਦਕੁਸੀ ਦਾ ਵਿਸ਼ਾ ਅਲੱਗ ਹੈ। ਇੱਥੇ ਕੋਈ ਸਰਕਾਰ ਵੱਲੋਂ ਕਿਸੇ ‘ਤੇ ਦਬਾਅ ਨਹੀਂ ਸੀ। ਸਾਡੇ ਮਾਮਲੇ ‘ਚ ਸਰਕਾਰ ਵੱਲੋਂ ਕੋਈ ਦਬਾਅ ਨਹੀਂ ਸੀ ਕਿ ਤੂੰ ਇਸ ਟੈਂਡਰ ‘ਚ ਇਸ ਤਰ੍ਹਾਂ ਕਰ ਦੇ। ਸਾਡੇ ਮਾਮਲੇ ‘ਚ ਅਜਿਹਾ ਕੋਈ ਦਬਾਅ ਨਹੀਂ ਸੀ।

ਪੰਜਾਬ ਪੁਲਿਸ ਜਾਂਚ ਦੇ ਸਮਰੱਥ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸੀਬੀਆਈ ਜਾਂਚ ਦੀ ਮੰਗ ‘ਤੇ ਕਿਹਾ ਸੀ ਕਿ ਪੰਜਾਬ ਪੁਲਿਸ ਨਿਰਪੱਖ ਜਾਂਚ ਦੇ ਸਮਰੱਥ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਬਿਲਕੁਲ ਇਹ ਕਹਿੰਦੇ ਹਾਂ ਕਿ ਕਿਸੇ ਦੇ ਜਾਨ ਦੀ ਕੋਈ ਕੀਮਤ ਨਹੀਂ। ਉਨ੍ਹਾਂ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ‘ਤੇ ਕਿਹਾ ਕਿ ਅਸੀਂ ਅਹਿਸਾਨ ਨਹੀਂ ਕੀਤਾ, ਇਹ ਸਾਡਾ ਫਰਜ਼ ਸੀ। ਅਸੀਂ ਮਾਮਲੇ ਦੀ ਜਾਂਚ ਕਰਵਾ ਰਹੇ ਹਾਂ, ਪੰਜਾਬ ਪੁਲਿਸ ਜਾਂਚ ਦੇ ਸਮਰੱਥ ਹੈ। ਮਾਮਲੇ ਚ(ਸਾਬਕਾ ਮੰਤਰੀ ਭੁੱਲਰ ਦਾ) ਰਿਮਾਂਡ ਵੀ ਮਿਲੇਗਾ, ਜੋ ਕੁੱਝ ਵੀ ਜਾਂਚ ਚ ਸਾਜ਼ਿਸ਼ਕਰਤਾ ਆਵੇਗਾ ਤਾਂ ਉਸ ਦੇ ਖਿਲਾਫ਼ ਵੀ ਕਾਰਵਾਈ ਹੋਵੇਗੀ।

Follow Us