ਟਰੈਵਲ ਏਜੰਟ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਨੋਟਿਸ
ਜਲੰਧਰ ਨਿਊਜ਼: ਕੈਨੇਡਾ ਤੋਂ 700 ਭਾਰਤੀ
ਵਿਦਿਆਰਥੀਆਂ ਨੂੰ ਡਿਪੋਰਟ (Students Deport) ਕਰਨ ਦੇ ਮਾਮਲੇ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਨੇ ਐਕਸ਼ਨ ਲਿਆ। ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦਫ਼ਤਰ ਚੱਲਾਉਣ ਵਾਲੇ ਬ੍ਰਿਜੇਸ਼ ਮਿਸ਼ਰਾ ‘ਤੇ ਉਸ ਦੇ ਸਾਥੀ ਰਾਘਵ ਭਾਰਗਵ ਨੂੰ ਨੋਟਿਸ ਜਾਰੀ ਕੀਤਾ ਅਤੇ 20 ਮਾਰਚ ਤੱਕ ਸਪਸ਼ਟੀਕਰਨ ਦੇਣ ਬਾਰੇ ਕਿਹਾ ਗਿਆ ਹੈ। ਉਦੋਂ ਤੱਕ ਲਾਇਸੰਸ ਨੂੰ ਮੁਅੱਤਲ ਕੀਤਾ ਗਿਆ ਹੈ। ਨੋਟਿਸ ਵਿੱਚ ਸਾਫ਼ ਤੌਰ ‘ਤੇ ਲਿਖਿਆ ਗਿਆ ਹੈ ਕਿ ਜੇਕਰ ਉਹ 20 ਮਾਰਚ ਤੱਕ ਜਵਾਬਦੇਹੀ ਨਹੀਂ ਕਰਦੇ ਤਾਂ ਉਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਦੱਸ ਦਈਏ ਕੈਨੇਡਾ ਦੇ ਹੰਬਰ ਕਾਲਜ ਤੋਂ 700 ਵਿਦਿਆਰਥੀਆਂ ਨੂੰ ਡਿਪਰੋਟ ਕਰਨ ਦੀ ਚਿੱਠੀ ਜਾਰੀ ਕੀਤੀ ਗਈ ਹੈ। ਉਸ ਵੇਲੇ ਤੋਂ ਹੀ ਕੈਨੇਡਾ ਵਿੱਚ ਰਿਹ ਰਹੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਦੇ
ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।
ਕੈਨੇਡਾ ਤੋਂ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ
ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦਫ਼ਤਰ ਦੇ ਮਾਲਿਕ ਬ੍ਰਿਜੇਸ਼ ਮਿਸ਼ਰਾ ‘ਤੇ ਇਲਜ਼ਾਮ ਹਨ ਕਿ ਉਸ ਨੇ ਕਰੀਬ 700 ਵਿਦਿਆਰਥੀਆਂ ਨੂੰ ਨਕਲੀ ਦਸਤਾਵੇਜ਼ ਤਿਆਰ ਕਰ ਅਲਗ ਦੇਸ਼ਾਂ ਦੇ ਰਸਤੇ ਕੈਨੇਡਾ ਸਟੱਡੀ ਕਰਨ ਨੂੰ ਭੇਜਿਆ ਸੀ। ਵਿਦਿਆਰਥੀਆ ਨੂੰ ਪੱਕਾ ਕਰਨ ਲਈ ਕਰਨ ਲਈ 16 ਤੋਂ 20 ਲੱਖ ਰੁਪਏ ਲਏ ਸਨ। ਦੂਜੇ ਪਾਸੇ ਪੁਲਿਸ ਅਧਿਕਾਰੀ ਵਤਸਲਾ ਗੁੱਪਤਾ ਦਾ ਕਹਿਣਾ ਹੈ ਕਿ ਕੁਝ ਮੀਡੀਆ ਰਿਪੋਰਟਾਂ ਦੇ ਤਹਿਤ ਜਲੰਧਰ ਸਥਿਤ ਟਰੈਵਲ ਏਜੰਟ ਵੱਲੋਂ
ਜਾਅਲੀ ਦਸਤਾਵੇਜ਼ (Fake Documents) ਜਮ੍ਹਾਂ ਕਰਾਉਣ ਕਾਰਨ 700 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਵਿਦਿਆਰਥੀ 2018-19 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਸਨ, ਪਰ ਇਹ ਧੋਖਾਧੜੀ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਕੈਨੇਡਾ ‘ਚ ਸਥਾਈ ਨਿਵਾਸ ਲਈ ਅਪਲਾਈ ਕੀਤਾ।
ਟਰੈਵਲ ਏਜੰਟ ਬਾਰੇ ਪੁਲਿਸ ਕਰ ਰਹੀ ਜਾਂਚ
ਟਰੈਵਲ ਏਜੰਟ ਵੱਲੋਂ ਭੇਜੇ ਗਏ ਕਰੀਬ 700 ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਪਰ ਅਜੇ ਤੱਕ ਉਨ੍ਹਾਂ ਨੂੰ ਇਸ ਮਾਮਲੇ ‘ਚ ਕੋਈ ਸ਼ਿਕਾਇਤ ਨਹੀਂ ਮਿਲੀ। ਫਿਰ ਵੀ ਉਹ ਆਪਣੇ ਪੱਖ ਤੋਂ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲਾ ਬ੍ਰਿਜੇਸ਼ ਮਿਸ਼ਰਾ ਇੱਥੇ ਨਹੀਂ ਰਹਿੰਦਾ ਅਤੇ ਉਨ੍ਹਾਂ ਦਾ ਦਫ਼ਤਰ 6 ਮਹੀਨਿਆਂ ਤੋਂ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ
ਟਰੈਵਲ ਏਜੰਟ (Travel Agent) ਬਾਰੇ ਜਾਂਚ ਕਰਕੇ ਪਤਾ ਲਗਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀ ਅਤੇ ਨਾਗਰਿਕ ਸਹੀ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਨਾਲ ਧੋਖਾ ਨਾ ਹੋਵੇ।
ਪੰਜਾਬ ਕੈਬਨਿਟ ਨੇ ਮਾਮਲੇ ਸੰਬਧੀ ਲਈ ਐਕਸ਼ਨ
ਟਰੈਵਲ ਏਜੰਟ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਕੈਬਨਿਟ ਵਿੱਚ ਵੀ ਇਸ ਸਬੰਧੀ ਵੱਡਾ ਐਕਸ਼ਨ ਲਿਆ ਗਿਆ ਹੈ। ਕੈਬਨਿਟ ਨੇ ਟਰੈਵਲ ਏਜੰਟ ‘ਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਟਰੈਵਲ ਏਜੰਟ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਇਸ ਤਰ੍ਹਾਂ ਦੇ ਜਾਅਲੀ ਏਜੰਟਾਂ ਦੇ ਕਰੀਬ 463 ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ