ਅਨੁਸ਼ਾਸਨੀ ਕਾਰਵਾਈ, ਨਿਮਿਸ਼ਾ ਮਹਿਤਾ ਵਿਰੁੱਧ ਕਾਰਵਾਈ, ਪੰਜਾਬ ਭਾਜਪਾ, ਪੰਜਾਬ ਭਾਜਪਾ ਮੁਖੀ, ਨਿਮਿਸ਼ਾ ਮਹਿਤਾ, ਨਿਮਿਸ਼ਾ ਮਹਿਤਾ ਦੇ ਸਮਰਥਕ, ਗੜ੍ਹਸ਼ੰਕਰ, ਹੁਸ਼ਿਆਰਪੁਰ, ਟੀਵੀ9 ਪੰਜਾਬ, ਟੀਵੀ9 ਪੰਜਾਬੀ, Disciplinary Action, Action Against Nimisha Mehta, Punjab BJP, Punjab BJP chief, Expelled Nimisha Mehta, Nimisha Mehta Supporters, Garhshankar, Hoshiarpur, TV9 Punjab, TV9 Punjabi, | Disciplinary Action Against Nimisha Mehta and supporters Know in Punjabi Punjabi news - TV9 Punjabi

ਪੰਜਾਬ BJP ਦੇ 4 ਆਗੂ ਪਾਰਟੀ ‘ਚੋਂ ਬਾਹਰ, ਨਿਮਿਸ਼ਾ ਮਹਿਤਾ ਤੇ ਸਮਰਥਕਾਂ ‘ਤੇ ਹੋਈ ਕਾਰਵਾਈ

Updated On: 

07 Sep 2023 10:01 AM

ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਗੜ੍ਹਸ਼ੰਕਰ, ਹੁਸ਼ਿਆਰਪੁਰ 'ਚ ਆਪਣੀ ਪਾਰਟੀ ਦੇ 4 ਆਗੂਆਂ 'ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਭਾਜਪਾ ਵਿੱਚੋਂ ਕੱਢੇ ਗਏ ਆਗੂਆਂ ਵਿੱਚ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਮਰਥਕ ਦਲਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।

ਪੰਜਾਬ BJP ਦੇ 4 ਆਗੂ ਪਾਰਟੀ ਚੋਂ ਬਾਹਰ, ਨਿਮਿਸ਼ਾ ਮਹਿਤਾ ਤੇ ਸਮਰਥਕਾਂ ਤੇ ਹੋਈ ਕਾਰਵਾਈ
Follow Us On

ਪੰਜਾਬ ਬੀਜੇਪੀ ਦੇ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਨੇ ਅਨੁਸ਼ਾਸਨਹੀਣਤਾ ‘ਤੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜਾਖੜ ਨੇ ਗੜ੍ਹਸ਼ੰਕਰ, ਹੁਸ਼ਿਆਰਪੁਰ ‘ਚ ਆਪਣੀ ਪਾਰਟੀ ਦੇ 4 ਆਗੂਆਂ ‘ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਦਰਅਸਲ, ਇਨ੍ਹਾਂ ਆਗੂਆਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਖ਼ਿਲਾਫ਼ ਬੋਲਣ ਦੀ ਸਜ਼ਾ ਮਿਲੀ ਹੈ। ਇਨ੍ਹਾਂ ‘ਚੋਂ ਨਿਮਿਸ਼ਾ ਮਹਿਤਾ 2022 ‘ਚ ਬੀਜੇਪੀ ਦੀ ਟਿਕਟ ‘ਤੇ ਚੋਣ ਲੜ ਚੁੱਕੀ ਹੈ।

ਭਾਜਪਾ ਵਿੱਚੋਂ ਕੱਢੇ ਗਏ ਆਗੂਆਂ ਵਿੱਚ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਮਰਥਕ ਦਲਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ। ਇਹ ਚਾਰੇ ਆਗੂ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਰਹਿਣ ਵਾਲੇ ਹਨ। ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਇਹ ਚਾਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਵਿਧਾਨ ਦੀ ਧਾਰਾ 15 ਅਨੁਸਾਰ ਅਨੁਸ਼ਾਸਨ ਦੀ ਉਲੰਘਣਾ ਦੇ ਇਲਜ਼ਾਮ ਹਨ।

ਇਸ ਤਰ੍ਹਾਂ ਅਨੁਸ਼ਾਸਨੀ ਕਮੇਟੀ ਨਾਲ ਸਲਾਹ ਕਰਕੇ ਸੂਬਾ ਪ੍ਰਧਾਨ ਦੇ ਫੈਸਲੇ ਅਨੁਸਾਰ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਜਾਂ ਕੰਮ ਸੌਂਪਿਆ ਗਿਆ ਹੈ ਤਾਂ ਉਸ ਨੂੰ ਵੀ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਜਾਵੇਗਾ।

ਜ਼ਿਲ੍ਹਾ ਮੀਟਿੰਗ ‘ਚ ਵੀ ਕੀਤਾ ਦੁਰਵਿਵਹਾਰ

ਨਿਮਿਸ਼ਾ ਮਹਿਤਾ ਖ਼ਿਲਾਫ਼ ਇਹ ਕਾਰਵਾਈ ਜ਼ਿਲ੍ਹਾ ਇੰਚਾਰਜ ਮੋਹਨ ਲਾਲ ਸੇਠੀ ਦੀ ਹਾਜ਼ਰੀ ਵਿੱਚ ਹਾਲ ਹੀ ਵਿੱਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਕਥਿਤ ਦੁਰਵਿਵਹਾਰ ਕਾਰਨ ਕੀਤੀ ਗਈ ਹੈ। ਉਨ੍ਹਾਂ ਨੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਖ਼ਿਲਾਫ਼ ਕਥਿਤ ਤੌਰ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਦੋਸ਼ ਲਾਇਆ ਕਿ ਚੋਣਾਂ ਵਿੱਚ ਉਨ੍ਹਾਂ ਖ਼ਿਲਾਫ਼ ਕੰਮ ਕੀਤਾ ਹੈ।

ਪਾਰਟੀ ਨੇ ਮਹਿਤਾ ਅਤੇ ਉਨ੍ਹਾਂ ਦੇ ਸਮਰਥਕਾਂ ਦਲਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

ਕਾਂਗਰਸ ਛੱਡ ਕੇ ਭਾਜਪਾ ‘ਚ ਆਈ ਸੀ ਨਿਮਿਸ਼ਾ ਮਹਿਤਾ

ਇਨ੍ਹਾਂ ਚਾਰ ਨੇਤਾਵਾਂ ‘ਚ ਸਭ ਤੋਂ ਮਸ਼ਹੂਰ ਨਾਮ ਨਿਮਿਸ਼ਾ ਮਹਿਤਾ ਦਾ ਹੈ, ਬਾਕੀ ਸਾਰੇ ਉਨ੍ਹਾਂ ਦੇ ਸਮਰਥਕ ਹਨ। ਨਿਮਿਸ਼ਾ ਮਹਿਤਾ 2022 ਤੋਂ ਪਹਿਲਾਂ ਕਾਂਗਰਸ ਪਾਰਟੀ ਨਾਲ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਹ ਗੜ੍ਹਸ਼ੰਕਰ ਹਲਕੇ ਤੋਂ ਕਾਂਗਰਸ ਦੀ ਟਿਕਟ ਦੀ ਮਜ਼ਬੂਤ ​​ਦਾਅਵੇਦਾਰ ਸੀ ਪਰ ਪਾਰਟੀ ਨੇ ਅਮਰਪ੍ਰੀਤ ਲਾਲੀ ਨੂੰ ਟਿਕਟ ਦਿੱਤੀ ਸੀ।

ਨਿਮਿਸ਼ਾ ਮਹਿਤਾ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਈ ਸੀ। ਭਾਜਪਾ ਨੇ ਨਿਮਿਸ਼ਾ ਮਹਿਤਾ ਨੂੰ ਗੜ੍ਹਸ਼ੰਕਰ ਤੋਂ ਉਮੀਦਵਾਰ ਐਲਾਨ ਕੇ ਮੈਦਾਨ ਵਿੱਚ ਉਤਾਰਿਆ ਸੀ। ਉਹ ਚੋਣ ਹਾਰ ਗਈ ਸੀ।

Exit mobile version