ਭਾਜਪਾ ਹਾਈਕਮਾਂਡ ਨੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਕੀਤੀ ਜਾਰੀ, ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਟੀਮ ਬਣਾਈ
ਜਾਖੜ ਨੇ ਆਪਣੀ ਨਵੀਂ ਟੀਮ 'ਚ ਜਿੱਥੇ ਕੁਝ ਪੁਰਾਣੇ ਆਗੂਆ 'ਤੇ ਭਰੋਸਾ ਜਤਾਇਆ ਹੈ, ਉੱਥੇ ਹੀ ਇਸ ਸੂਚੀ 'ਚ ਕਈ ਨਵੇਂ ਨਾਂ ਵੀ ਸ਼ਾਮਲ ਕੀਤੇ ਗਏ ਹਨ। ਪਾਰਟੀ ਇਸ ਨਵੀਂ ਟੀਮ ਤੋਂ ਕਾਫੀ ਉਮੀਦ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਇਸ ਨਵੀਂ ਟੀਮ ਨਾਲ ਭਾਜਪਾ ਪੰਜਾਬ 'ਚ ਵੀ ਮਜ਼ਬੂਤ ਹੋਵੇਗੀ।
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2024 ਲੋਕ ਸਭਾ ਚੋਣਾਂ ਲਈ ਤਿਆਰੀਆਂ ਲਗਭਗ ਮੁਕੰਮਲ ਕਰ ਲਈਆ ਹਨ। ਇਸੇ ਸਿਲਸਿਲੇ ‘ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਪੰਚਾਇਤੀ ਚੋਣਾਂ ਅਤੇ ਲੋਕਾ ਸਭਾ ਚੋਣਾਂ ਨੂੰ ਦੇਖਦੇ ਹੋਏ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਸਾਰੇ ਜ਼ਿਲ੍ਹਿਆਂ ਪ੍ਧਾਨਾਂ ਦੀ ਸੂਚੀ ਦੇ ਨਾਲ-ਨਾਲ, ਮੀਡੀਆ ਪੈਨਲ ਦੇ ਬੁਲਾਰੇ, ਪਾਰਟੀ ਦੇ ਬਲਾਰੇ ਅਤੇ ਭਾਜਪਾ ਨੇ ਕਨਵੀਨਰ ਵਿਭਾਗ ਅਤੇ ਸੈੱਲ ਵੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸੂਬਾ ਪਾਰਟੀ ਪ੍ਰਧਾਨ ਨੇ ਇੱਕ ਅਨੁਸ਼ਾਸਨੀ ਕਮੇਟੀ ਵੀ ਬਣਾਈ ਹੈ।
ਜਾਖੜ ਨੇ ਆਪਣੀ ਨਵੀਂ ਟੀਮ ‘ਚ ਜਿੱਥੇ ਕੁਝ ਪੁਰਾਣੇ ਆਗੂਆ ‘ਤੇ ਭਰੋਸਾ ਜਤਾਇਆ ਹੈ, ਉੱਥੇ ਹੀ ਇਸ ਸੂਚੀ ‘ਚ ਕਈ ਨਵੇਂ ਨਾਂ ਵੀ ਸ਼ਾਮਲ ਕੀਤੇ ਗਏ ਹਨ। ਪਾਰਟੀ ਇਸ ਨਵੀਂ ਟੀਮ ਤੋਂ ਕਾਫੀ ਉਮੀਦ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਇਸ ਨਵੀਂ ਟੀਮ ਨਾਲ ਭਾਜਪਾ ਪੰਜਾਬ ‘ਚ ਵੀ ਮਜ਼ਬੂਤ ਹੋਵੇਗੀ।
ਇਸ ਸੂਚੀ ‘ਚ ਸੁਸ਼ੀਲ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦਾ ਲਗਾਤਾਰ ਤੀਜੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਜਲੰਧਰ ਦਿਹਾਤੀ ਉੱਤਰੀ ਰਣਜੀਤ ਸਿੰਘ ਪਵਾਰ ਅਤੇ ਜਲੰਧਰ ਦਿਹਾਤੀ ਦੱਖਣੀ ਤੋਂ ਮੁਨੀਸ਼ ਧੀਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸੇ ਤਰ੍ਹਾਂ ਦੂਜੇ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ।