ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਡੇਰਾ ਮੁਰਾਦ ਸ਼ਾਹ ਨੇ ਸੀਐੱਮ ਨੂੰ ਸੌਂਪਿਆ ਕਰੋੜ ਰੁਪਏ ਦਾ ਚੈੱਕ

Published: 

01 Sep 2023 23:03 PM

ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮੁਆਵਜਾ ਦੇਣਾ ਦੀ ਪ੍ਰੀਕਿਰਿਆ ਤੇਜ਼ ਕਰ ਦਿੱਤੀ ਹੈ। ਜਲੰਧਰ ਦੇ ਨਕੋਦਰ ਦਾ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵੀ ਇਸ ਕੰਮ ਵਿੱਚ ਅੱਗੇ ਆਇਆ। ਤੇ ਟਰੱਸਟ ਨੇ ਹੜ੍ਹ ਪੀੜਤਾਂ ਨੂੰ ਮਦਦ ਦੇਣ ਲਈ ਸੀਐੱਮ ਨੂੰ ਕਰੀਬ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਹੜ੍ਹਾਂ ਕਾਰਨ ਸਤਲੁਜ ਦਰਿਆ ਦੇ ਆਸ-ਪਾਸ ਕਈ ਘਰਾਂ ਨੂੰ ਨੁਕਸਾਨ ਪੁੱਜਣ ਕਾਰਨ ਲੋਕ ਬੇਘਰ ਹੋ ਗਏ, ਜਿਸ ਲਈ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਹੜ੍ਹ ਲੋਕਾਂ ਦੀ ਸੇਵਾ ਰਿਹਾ ਹੈ।

ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਡੇਰਾ ਮੁਰਾਦ ਸ਼ਾਹ ਨੇ ਸੀਐੱਮ ਨੂੰ ਸੌਂਪਿਆ ਕਰੋੜ ਰੁਪਏ ਦਾ ਚੈੱਕ
Follow Us On

ਜਲੰਧਰ। ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਨਕੋਦਰ ਪੰਜਾਬ (Punjab) ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਟਰੱਸਟ ਦੇ ਮੈਂਬਰ ਅਤੇ ਮੁੱਖ ਸੇਵਾਦਾਰ ਗੁਰਦਾਸ ਮਾਨ ਦੀ ਅਗਵਾਈ ਹੇਠ ਡੇਰੇ ਵੱਲੋਂ ਪੰਜਾਬ ਸਰਕਾਰ ਨੂੰ ਮਾਨਵਤਾ ਦੀ ਸੇਵਾ ਲਈ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਕੋਵਿਡ ਦੇ ਸਮੇਂ ਦਰਬਾਰ ਤੋਂ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਹਰ ਤਰ੍ਹਾਂ ਦੀ ਸਹਾਇਤਾ ਅਤੇ ਫੰਡ ਭੇਜੇ ਗਏ ਸਨ।

ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਸਤਲੁਜ (Sutlej) ਦਰਿਆ ਦੇ ਆਸ-ਪਾਸ ਕਈ ਘਰਾਂ ਨੂੰ ਨੁਕਸਾਨ ਪੁੱਜਣ ਕਾਰਨ ਲੋਕ ਬੇਘਰ ਹੋ ਗਏ, ਜਿਸ ਲਈ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦੇ ਸਮੂਹ ਮੈਂਬਰ ਪਹਿਲਾਂ ਹੀ ਹੜ੍ਹ ਪੀੜਤਾਂ ਦੀ ਸੇਵਾ ਕਰ ਰਹੇ ਹਨ।

ਟਰੱਸਟ (Trust) ਦੇ ਸੇਵਾਦਾਰਾਂ ਨੇ ਦੱਸਿਆ ਕਿ ਸਾਂਈ ਜੀ ਦੀ ਕਿਰਪਾ ਸਦਕਾ ਟਰੱਸਟ ਵੱਲੋਂ ਹੜ੍ਹ ਦੌਰਾਨ ਸਮਾਜ ਭਲਾਈ ਦੇ ਕਾਰਜ, ਲੰਗਰ ਅਤੇ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ‘ਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਇੱਕ ਸਾਲ ਤੋਂ ਦਰਬਾਰ ਵਿੱਚ ਹਰ ਵੀਰਵਾਰ ਨੂੰ ਅੱਖਾਂ ਦਾ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸੈਂਕੜੇ ਲੋਕਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਇਸ ਦਰਬਾਰ ‘ਚ ਹਰ ਧਰਮ ਅਤੇ ਭਾਈਚਾਰੇ ਦੇ ਲੋਕ ਮੱਥਾ ਟੇਕਦੇ ਹਨ ਅਤੇ ਇੱਛਾਵਾਂ ਮੰਗਦੇ ਹਨ ਅਤੇ ਇਹ ਦਰਬਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ।