Dera Bassi Gas Leak: ਡੇਰਾਬੱਸੀ ਦੀ ਕੈਮੀਕਲ ਫੈਕਟਰੀ ‘ਚ ਗੈਸ ਲੀਕ, ਇੱਕ ਮਹੀਨੇ ‘ਚ ਤੀਸਰੀ ਘਟਨਾ

tv9-punjabi
Updated On: 

19 May 2023 12:36 PM

ਪੰਜਾਬ ਵਿੱਚ ਇੱਕ ਮਹੀਨੇ ਵਿੱਚ ਤੀਸਰੇ ਗੈਸ ਲੀਕ ਮਾਮਲੇ ਦੀ ਮਾਮਲਾ ਸਾਹਣੇ ਆਇਆ ਹੈ। ਬੀਤੀ ਰਾਤ ਡੇਰਾਬੱਸੀ ਦੀ ਇੱਕ ਕੈਮੀਕਲ ਫੈਕਟਰੀ 'ਚ ਗੈਸ ਲੀਕ ਹੋਈ। ਜਿਸ ਤੋਂ ਬਾਅਦ ਫੈਕਟਰੀ ਵਿੱਚ ਭਗਦੜ ਮੱਚ ਗਈ। ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋਈ।

Dera Bassi Gas Leak: ਡੇਰਾਬੱਸੀ ਦੀ ਕੈਮੀਕਲ ਫੈਕਟਰੀ ਚ ਗੈਸ ਲੀਕ, ਇੱਕ ਮਹੀਨੇ ਚ ਤੀਸਰੀ ਘਟਨਾ
Follow Us On

Dera Bassi Gas Leak: ਡੇਰਾਬੱਸੀ ਦੀ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ (Gas Leak) ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੇਰ ਰਾਤ ਬਰਵਾਲਾ ਰੋਡ ‘ਤੇ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਈ ਹੈ। ਗੈਸ ਲੀਕ ਹੋਣ ਕਾਰਨ ਜਿੱਥੇ ਫੈਕਟਰੀ ਵਿੱਚ ਭਗਦੜ ਮੱਚ ਗਈ। ਇਹ ਫੈਕਟਰੀ ਪਿੰਡ ਸੈਦਪੁਰਾ ਨੇੜੇ ਸਥਿਤ ਹੈ।

ਇਸ ਦੇ ਨਾਲ ਹੀ ਜੀਬੀਪੀ ਹਾਊਸਿੰਗ ਪ੍ਰਾਜੈਕਟ ਦੇ ਫਲੈਟਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੌਣ ਵੇਲੇ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ। ਹਾਲਾਂਕਿ ਬਾਅਦ ‘ਚ ਰੈਸਕਿਉ ਟੀਮ ਵੱਲੋਂ ਗੈਸ ‘ਤੇ ਕਾਬੂ ਪਾ ਲਿਆ ਗਿਆ। ਲੁਧਿਆਣਾ ਗੈਸ ਲੀਕ (Ludhiana Gas Leak) ਮਾਮਲੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ।

ਲੋਕਾਂ ਨੂੰ ਸਾਹ ਲੈਣ ‘ਚ ਹੋਈ ਪ੍ਰੇਸ਼ਾਨੀ

ਡੇਰਾਬੱਸੀ ਸੌਰਵ ਕੈਮੀਕਲ ਫੈਕਟਰੀ ਦੇ ਯੂਨਿਟ 1 ਵਿੱਚ ਦੇਰ ਰਾਤ ਅਚਾਨਕ ਗੈਸ ਲੀਕ ਹੋ ਗਈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਜਲਨ ਹੋਣ ਲੱਗੀ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਐਸਐਚਓ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਮੌਕੇ ਤੇ ਪੁੱਜੇ ਅਤੇ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਜਿੱਥੇ ਗੈਸ ਲੀਕ ਹੋ ਰਹੀ ਸੀ, ਉੱਥੇ ਧੂੰਏਂ ਦੇ ਗੁਬਾਰ ਛਾਏ ਹੋਏ ਸਨ ਜਿਸ ਕਾਰਨ ਬਚਾਅ ਕਰਨ ਵਿੱਚ ਕਾਫੀ ਦਿੱਕਤ ਆ ਰਹੀ ਸੀ।

ਐਸਐਚਓ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਫੈਕਟਰੀ ਵਿੱਚ ਜ਼ਾਇਲੀਨ ਨਾਂ ਦੇ ਕੈਮੀਕਲ ਦੇ ਦੋ ਡਰੰਮ ਪਏ ਸਨ। ਕਾਰਖਾਨੇ ਦੇ ਕਰਮਚਾਰੀਆਂ ਮੁਤਾਬਕ ਡਰੰਮ ਫਟਣ ਕਾਰਨ ਗੈਸ ਲੀਕ ਹੋਈ। ਰਾਤ ਕਰੀਬ 11 ਵਜੇ ਗੈਸ ਲੀਕ ਹੋਈ। ਹਵਾ ਕਾਰਨ ਗੈਸ ਹੋਰ ਫੈਲਣ ਲੱਗੀ। ਘਰ ਵਿੱਚ ਸੁੱਤੇ ਲੋਕ ਵੀ ਬਾਹਰ ਆ ਗਏ।

ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਵਿੱਚ ਰਾਤ ਦੀ ਸ਼ਿਫਟ ਵਿੱਚ ਕਰੀਬ 40 ਮਜ਼ਦੂਰ ਕੰਮ ਕਰ ਰਹੇ ਸਨ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਪੰਜਾਬ ਵਿੱਚ ਗੈਸ ਲੀਕ ਦੇ ਮਾਮਲੇ

ਪੰਜਾਬ ਵਿੱਚ ਗੈਸ ਲੀਕ ਦੇ ਮਾਮਲੇ ਲਗਾਤਰ ਸਾਹਮਣੇ ਆ ਰਹੇ ਹਨ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਉਥੇ ਹੀ ਨੰਗਲ ਚ ਵੀ ਗੈਸ ਲੀਕ ਹੋਣ ਦਾ ਮਾਮਲਾ ਆਇਆ ਸਾਹਮਣੇ ਆਇਆ ਸੀ। ਨੰਗਲ ਗੈਸ ਲੀਕ ਮਾਮਲੇ ਵਿੱਚ ਪ੍ਰਭਾਵਿਤ ਹੋਏ ਸਕੂਲ ਦੇ ਬੱਚਿਆਂ, ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ