AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ISI ਨਾਲ ਜੁੜੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼, 11 ਗ੍ਰਿਫ਼ਤਾਰ; ਇੰਸਟਾਲ ਕਰ ਰਹੇ ਸੀ CCTV ਕੈਮਰੇ

ਪੁਲਿਸ ਦੇ ਅਨੁਸਾਰ, ਇਹ ਸਿੰਡੀਕੇਟ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਐਕਟਿਵ ਸੀ ਤੇ ਨਾ ਸਿਰਫ਼ ਇੱਕ ਜਾਸੂਸੀ ਗਰੁੱਪ ਵਜੋਂ ਕੰਮ ਕਰ ਰਿਹਾ ਸੀ, ਸਗੋਂ ਇੱਕ ਅੱਤਵਾਦੀ ਮਾਡਿਊਲ ਵਾਂਗ ਵੀ ਕੰਮ ਕਰ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਦੇਸ਼ ਭਰ 'ਚ ਨੌਂ ਸੰਵੇਦਨਸ਼ੀਲ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਸਨ। ਖਾਸ ਤੌਰ 'ਤੇ, ਕਠੂਆ ਤੋਂ ਲੈ ਕੇ ਉੱਤਰੀ ਭਾਰਤ ਦੇ ਕਈ ਫੌਜੀ ਖੇਤਰਾਂ 'ਚ ਜਾਸੂਸੀ ਕੀਤੀ ਜਾ ਰਹੀ ਸੀ।

ISI ਨਾਲ ਜੁੜੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼, 11 ਗ੍ਰਿਫ਼ਤਾਰ; ਇੰਸਟਾਲ ਕਰ ਰਹੇ ਸੀ CCTV ਕੈਮਰੇ
ਸੰਕੇਤਕ ਤਸਵੀਰ
tv9-punjabi
| Updated On: 10 Apr 2026 14:38 PM IST

ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐਸਆਈ ਨਾਲ ਜੁੜੇ ਇੱਕ ਵੱਡੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ‘ਚ, ਦਿੱਲੀ ਅਤੇ ਪੰਜਾਬ ਤੋਂ ਕੁੱਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਦੇਸ਼ ਭਰ ‘ਚ ਫੈਲਿਆ ਸੀ ਨੈੱਟਵਰਕ

ਪੁਲਿਸ ਦੇ ਅਨੁਸਾਰ, ਇਹ ਸਿੰਡੀਕੇਟ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਐਕਟਿਵ ਸੀ ਤੇ ਨਾ ਸਿਰਫ਼ ਇੱਕ ਜਾਸੂਸੀ ਗਰੁੱਪ ਵਜੋਂ ਕੰਮ ਕਰ ਰਿਹਾ ਸੀ, ਸਗੋਂ ਇੱਕ ਅੱਤਵਾਦੀ ਮਾਡਿਊਲ ਵਾਂਗ ਵੀ ਕੰਮ ਕਰ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਦੇਸ਼ ਭਰ ‘ਚ ਨੌਂ ਸੰਵੇਦਨਸ਼ੀਲ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਸਨ। ਖਾਸ ਤੌਰ ‘ਤੇ, ਕਠੂਆ ਤੋਂ ਲੈ ਕੇ ਉੱਤਰੀ ਭਾਰਤ ਦੇ ਕਈ ਫੌਜੀ ਖੇਤਰਾਂ ‘ਚ ਜਾਸੂਸੀ ਕੀਤੀ ਜਾ ਰਹੀ ਸੀ।

ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਨੈੱਟਵਰਕ ਫੌਜ ਨਾਲ ਸਬੰਧਤ ਟਿਕਾਣਿਆਂ, ਰੇਲਵੇ ਸਟੇਸ਼ਨਾਂ ਤੇ ਹੋਰ ਸੰਵੇਦਨਸ਼ੀਲ ਖੇਤਰਾਂ ਦਾ ਡਾਟਾ, ਲੋਕੇਸ਼ਨ, ਫੋਟੋਆਂ ਤੇ ਵੀਡੀਓ ਸਮੇਤ ਹੋਰ ਵੀ ਜਾਣਕਾਰੀ ਇਕੱਠਾ ਕਰ ਰਿਹਾ ਸੀ ਤੇ ਪਾਕਿਸਤਾਨ ਨੂੰ ਭੇਜ ਰਿਹਾ ਸੀ। ਇਸ ਤੋਂ ਇਲਾਵਾ, ਇਹ ਮੁਲਜ਼ਮ ਪਾਕਿਸਤਾਨ ਤੋਂ ਹਥਿਆਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ।

ਸੋਲਰ ਐਨਰਜੀ ਨਾਲ ਚੱਲਣ ਵਾਲੇ ਕੈਮਰਿਆਂ ਦੀ ਵਰਤੋਂ

ਜਾਂਚ ਏਜੰਸੀਆਂ ਦੇ ਅਨੁਸਾਰ, ਮੁਲਜ਼ਮਾਂ ਨੇ ਛਾਉਣੀ ਤੇ ਰੇਲਵੇ ਸਟੇਸ਼ਨ ਵਰਗੇ ਸੰਵੇਦਨਸ਼ੀਲ ਸਥਾਨਾਂ ‘ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਕੈਮਰੇ ਲਗਾਏ ਸਨ। ਇਨ੍ਹਾਂ ਕੈਮਰਿਆਂ ਤੋਂ ਲਾਈਵ ਫੀਡ ਪਾਕਿਸਤਾਨ ਨੂੰ ਭੇਜੀ ਜਾ ਰਹੀ ਸੀ।

ਇਸ ਵੇਲੇ, ਸੁਰੱਖਿਆ ਏਜੰਸੀਆਂ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਕਿਸੇ ਵੀ ਹੋਰ ਵਿਅਕਤੀ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ।

Follow Us
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ...
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?...