Delhi Blast: ਪਠਾਨਕੋਟ ਤੋਂ ਡਾ. ਰਾਈਸ ਅਹਿਮਦ ਕਾਬੂ, ਅਲ ਫਲਾਹ ਯੂਨੀਵਰਸਿਟੀ ‘ਚ ਕਰ ਚੁੱਕਿਆ ਹੈ ਕੰਮ- ਸੂਤਰ

Updated On: 

15 Nov 2025 10:41 AM IST

Delhi Blast Doctor Raees Ahmed: ਪਠਾਨਕੋਟ ਤੋਂ ਫੜੇ ਗਏ ਡਾ. ਰਾਈਸ ਅਹਿਮਦ ਨੂੰ ਸੁਰੱਖਿਆ ਏਜੰਸੀ ਨੇ ਪੁੱਛਗਿੱਛ ਲਈ ਆਪਣੇ ਨਾਲ ਲੈ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਡਾਕਟਰ ਜੰਮੂ- ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

Delhi Blast: ਪਠਾਨਕੋਟ ਤੋਂ ਡਾ. ਰਾਈਸ ਅਹਿਮਦ ਕਾਬੂ, ਅਲ ਫਲਾਹ ਯੂਨੀਵਰਸਿਟੀ ਚ ਕਰ ਚੁੱਕਿਆ ਹੈ ਕੰਮ- ਸੂਤਰ
Follow Us On

ਦਿੱਲੀ ਬਲਾਸਟ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਰੱਖਿਆ ਏਜੰਸੀ ਦੀ ਟੀਮ ਨੇ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਦੇ ਇੱਕ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਹੈ। ਡਾ. ਰਾਈਸ ਅਹਿਮਦ 2020 ਤੋਂ 2021 ਤੱਕ ਫਰੀਦਾਬਾਦ ਦੀ ਏਐਲ ਫਲਾਹ ਯੂਨੀਵਰਸਿਟੀ ਵਿੱਚ ਕੰਮ ਕਰਦਾ ਸੀ। ਉਹ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਹ ਦਿੱਲੀ ਧਮਾਕਿਆਂ ਦੇ ਮੁੱਖ ਦੋਸ਼ੀ ਡਾਕਟਰ ਉਮਰ ਦੇ ਸੰਪਰਕ ਵਿੱਚ ਸੀ।

ਪਠਾਨਕੋਟ ਤੋਂ ਫੜੇ ਗਏ ਡਾ. ਰਾਈਸ ਅਹਿਮਦ ਨੂੰ ਸੁਰੱਖਿਆ ਏਜੰਸੀ ਨੇ ਪੁੱਛਗਿੱਛ ਲਈ ਆਪਣੇ ਨਾਲ ਲੈ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਡਾਕਟਰ ਜੰਮੂ- ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਹਰਿਆਣਾ ਦੇ ਨੂਹ ਤੋਂ ਦੋ ਲੋਕਾਂ ਨੂੰ ਕੀਤਾ ਕਾਬੂ

ਉੱਥੇ ਹੀ ਪੁਲਿਸ ਨੇ ਦਿੱਲੀ ਬਲਾਸਟ ਮਾਮਲੇ ਦੇ ਸਬੰਧ ਵਿੱਚ ਹਰਿਆਣਾ ਦੇ ਨੂਹ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਮਾਮਲੇ ਦੇ ਸਬੰਧ ਵਿੱਚ ਅਲ ਫਲਾਹ ਯੂਨੀਵਰਸਿਟੀ ਦੇ ਕਈ ਡਾਕਟਰਾਂ ਦੀ ਵੀ ਭਾਲ ਕਰ ਰਹੇ ਹਨ।

ਸੁਰੱਖਿਆ ਏਜੰਸੀ ਵੱਲੋਂ ਜਾਂਚ ਜਾਰੀ

ਦਿੱਲੀ ਬਲਾਸਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਮਾਸਟਰਮਾਈਂਡ ਡਾ. ਮੁਜ਼ਾਮਿਲ ਬਾਰੇ ਕਈ ਨਵੇਂ ਪਹਿਲੂ ਸਾਹਮਣੇ ਆ ਰਹੇ ਹਨ। 9 ਨਵੰਬਰ ਨੂੰ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ, ਜਾਂਚ ਏਜੰਸੀਆਂ ਉਸ ਦੀ ਪੂਰੀ ਸਾਜ਼ਿਸ਼ ਅਤੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਕੰਮ ਕਰ ਰਹੀਆਂ ਹਨ।

ਇਸ ਦੌਰਾਨ, ਅਲ-ਫਲਾਹ ਯੂਨੀਵਰਸਿਟੀ ਤੋਂ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ ਕਿ ਲਗਭਗ 15 ਡਾਕਟਰ ਅਚਾਨਕ ਗਾਇਬ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਡਾਕਟਰ ਮੁਜ਼ਾਮਿਲ ਦੇ ਸੰਪਰਕ ਵਿੱਚ ਸਨ ਅਤੇ ਇਸੇ ਲਈ ਏਜੰਸੀਆਂ ਹੁਣ ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਜਾਂਚ ਟੀਮਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਨ੍ਹਾਂ ਡਾਕਟਰਾਂ ਦੀ ਪੂਰੇ ਨੈੱਟਵਰਕ ਵਿੱਚ ਸ਼ਮੂਲੀਅਤ ਕਿੰਨੀ ਸੀ ਅਤੇ ਕੀ ਉਨ੍ਹਾਂ ਦੀ ਬੰਬ ਧਮਾਕੇ ਦੀ ਸਾਜ਼ਿਸ਼ ਵਿੱਚ ਕੋਈ ਸਿੱਧੀ ਸ਼ਮੂਲੀਅਤ ਸੀ।