ਅਮਰੀਕਾ ਨਾਲ ਹੋਣ ਵਾਲੇ ਸਮਝੌਤੇ ਤੋਂ ਧਿਆਨ ਭਟਕਾਉਣ ਲਈ ਕਰਵਾਇਆ ਹੋ ਸਕਦਾ ਹਮਲਾ- ਡੱਲੇਵਾਲ

sukhjinder-sahota-faridkot
Updated On: 

29 Apr 2025 10:42 AM

ਡੱਲੇਵਾਲਾ ਵਿੱਚ ਪਹਿਲਗਾਮ ਹਮਲੇ ਮਗਰੋਂ ਕਿਸਾਨਾਂ ਨੇ ਕੈਂਡਲ ਮਾਰਚ ਕੀਤਾ ਅਤੇ ਅੱਤਵਾਦ ਵਿਰੁੱਧ ਨਾਅਰੇ ਲਗਾਏ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅਮਰੀਕਾ ਨਾਲ ਹੋਏ ਖੇਤੀਬਾੜੀ ਸਮਝੌਤੇ ਨਾਲ ਇਸ ਹਮਲੇ ਨੂੰ ਜੋੜਨ ਦਾ ਸ਼ੱਕ ਪ੍ਰਗਟਾਇਆ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਉਨ੍ਹਾਂ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ।

ਅਮਰੀਕਾ ਨਾਲ ਹੋਣ ਵਾਲੇ ਸਮਝੌਤੇ ਤੋਂ ਧਿਆਨ ਭਟਕਾਉਣ ਲਈ ਕਰਵਾਇਆ ਹੋ ਸਕਦਾ ਹਮਲਾ- ਡੱਲੇਵਾਲ

ਜਗਜੀਤ ਸਿੰਘ ਡੱਲੇਵਾਲ (ਪੁਰਾਣੀ ਤਸਵੀਰ)

Follow Us On

ਪਹਿਲਗਾਮ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਡੱਲੇਵਾਲਾ ਵਿਚ ਚੱਲ ਰਹੇ ਕਿਸਾਨ ਮੋਰਚੇ ਵਲੋਂ ਪਿੰਡ ਵਿਚ ਹੀ ਕੈਂਡਲ ਮਾਰਚ ਕੀਤਾ ਗਿਆ ਅਤੇ ਅੱਤਵਾਦ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਜਿਥੇ ਇਸ ਮੰਦਭਾਗੀ ਘਟਨਾ ਤੇ ਦੁੱਖ ਪ੍ਰਗਟਾਇਆ ਉਥੇ ਹੀ ਉਹਨਾਂ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਜਾਂ ਜਾਤ ਨਹੀਂ ਹੁੰਦੀ ਅੱਤਵਾਦ ਅੱਤਵਾਦ ਹੀ ਹੈ। ਉਹਨਾਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ।

ਇਕ ਸਵਾਲ ਦੇ ਜਵਾਬ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਵੱਡਾ ਬਿਆਨ ਦਿੰਦਿਆ ਕਿਹਾ ਕਿ ਜਿਸ ਤਰਾਂ ਦੇ ਨਾਲ ਪਿਛਲੇ ਦਿਨੀ ਭਾਰਤ ਆਏ ਅਮਰੀਕਾ ਦੇ ਉਪ ਰਾਸ਼ਟਰਪਤੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਭਾਰਤ ਨਾਲ ਸਮਝੌਤੇ ਤੇ ਦਸਤਖ਼ਤ ਹੋ ਗਏ ਹਨ।

ਡੱਲੇਵਾਲ ਨੇ ਕਿਹਾ ਕਿ ਬਿਆਨਾਂ ਅਨੁਸਾਰ ਬਸ ਕੁਝ ਸ਼ਰਤਾਂ ਤੈਅ ਕਰਨੀਆਂ ਬਾਕੀ ਨੇ ਉਸ ਤੋਂ ਇਹ ਵੀ ਸ਼ੰਕਾ ਜਾਹਿਰ ਹੁੰਦੀ ਹੈ ਕਿ ਜੋ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਪ੍ਰੋਡਕਟਸ ਵਿਦੇਸ਼ਾਂ ਤੋਂ ਭਾਰਤ ਵਿਚ ਵਿਕਣ ਆਉਣ ਸਬੰਧੀ ਸਮਝੌਤੇ ਦਾ ਕਿਸਾਨਾ ਅਤੇ ਦੇਸ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਉਹ ਸਮਝੌਤਾ ਭਾਰਤ ਅਤੇ ਅਮਰੀਕਾ ਸਰਕਾਰ ਵਿਚ ਹੋ ਗਿਆ ਅਤੇ ਇਸੇ ਤੋਂ ਧਿਆਨ ਭਟਕਾਉਣ ਲਈ ਹੋ ਸਕਦਾ ਅਜਿਹਾ ਹਮਲਾ ਅਮਰੀਕਾ ਵਰਗੇ ਦੇਸ ਨੇ ਕਰਵਾਇਆ ਹੋਵੇ।

ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।