ਦਲਬੀਰ ਗੋਲਡੀ ਨੇ ਛੱਡੀ AAP, ਕਿਹਾ- ਕਿਸੇ ਪਾਰਟੀ ‘ਚ ਜਾਣ ਦਾ ਪਲਾਨ ਨਹੀਂ

Updated On: 

22 Oct 2024 17:08 PM

Dalbir Singh Goldy: ਦਲਬੀਰ ਸਿੰਘ ਗੋਲਡੀ ਨੇ ਆਪ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਹੈ।ਐਲਾਨ ਤੋਂ ਬਾਅਦ ਉਨ੍ਹਾਂ ਕਿਹਾ ਹੈ ਕਿ ਉਹ ਹੁਣ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਨ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਟਿਕਟ ਦੇਵੇਗੀ ਤਾਂ ਕਾਂਗਰਸ ਵੱਲੋਂ ਚੋਣ ਲੜਣਗੇ ਅਤੇ 2027 'ਚ ਧੂਰੀ ਤੋਂ ਹੀ ਚੋਣ ਲੜਣਗੇ।

ਦਲਬੀਰ ਗੋਲਡੀ ਨੇ ਛੱਡੀ AAP, ਕਿਹਾ- ਕਿਸੇ ਪਾਰਟੀ ਚ ਜਾਣ ਦਾ ਪਲਾਨ ਨਹੀਂ

ਦਲਬੀਰ ਸਿੰਘ ਗੋਲਡੀ

Follow Us On

Dalbir Singh Goldy: ਦਲਬੀਰ ਸਿੰਘ ਗੋਲਡੀ ਨੇ ਆਪ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਹੈ।ਐਲਾਨ ਤੋਂ ਬਾਅਦ ਉਨ੍ਹਾਂ ਕਿਹਾ ਹੈ ਕਿ ਉਹ ਹੁਣ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਨ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਟਿਕਟ ਦੇਵੇਗੀ ਤਾਂ ਕਾਂਗਰਸ ਵੱਲੋਂ ਚੋਣ ਲੜਣਗੇ ਅਤੇ 2027 ‘ਚ ਧੂਰੀ ਤੋਂ ਹੀ ਚੋਣ ਲੜਣਗੇ।

ਇਸ ਸਾਲ ਮਈ ਵਿੱਚ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਸੀ। ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ। ਦਲਵੀਰ ਸਿੰਘ ਗੋਲਡੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਚੋਣ ਲੜੀ ਸੀ। ਉਸ ਸਮੇਂ ਉਹ ਧੂਰੀ ਤੋਂ ਵਿਧਾਇਕ ਸਨ ਅਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ।

ਕੌਣ ਹਨ ਗੋਲਡੀ ਬਰਾੜ

ਦਲਵੀਰ ਸਿੰਘ ਗੋਲਡੀ ਵਿਦਿਆਰਥੀ ਸਿਆਸਤ ਵਿੱਚ ਉਭਰਕੇ ਸਾਹਮਣੇ ਆਏ ਸਨ। ਦਲਬੀਰ ਨੇ ਸਾਲ 2006-07 ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਚੋਣ ਜਿੱਤੇ ਅਤੇ ਪ੍ਰਧਾਨ ਬਣੇ। ਉਹਨਾਂ ਨੇ PGDCA ਤੱਕ ਆਪਣਾ ਪੜਾਈ ਕੀਤੀ ਹੈ। ਯੂਨੀਵਰਸਿਟੀ ਪੋਲਟਿਕਸ ਤੋਂ ਦਲਵੀਰ ਗੋਲਡੀ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਗੋਲਡੀ ਯੂਥ ਕਾਂਗਰਸ ਨਾਲ ਵੀ ਜੁੜੇ।

ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਗੋਲਡੀ ਨੇ 2 ਹਜ਼ਾਰ 838 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ। ਇਸ ਤੋਂ ਬਾਅਦ ਕਾਂਗਰਸ ਨੇ ਗੋਲਡੀ ਨੂੰ 2022 ਦੀਆਂ ਚੋਣਾਂ ਮੁੜ ਧੂਰੀ ਹਲਕੇ ਤੋਂ ਉਮੀਦਵਾਰ ਬਣਾਇਆ ਪਰ ਇਸ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਫ਼ਰਕ ਨਾਲ ਹਰਾਇਆ।