ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਜੀਜੇ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, ਲਗਜ਼ਰੀ ਗੱਡੀ ਦੇਣ ਤੋਂ ਮਨ੍ਹਾਂ ਕਰਨ ‘ਤੇ ਪੀੜਤ ਨੂੰ ਕੁੱਟਿਆ

rajinder-arora-ludhiana
Updated On: 

07 Jun 2025 10:05 AM

ਪੀੜਤ ਸਤਿੰਦਰ ਦਾ ਕਹਿਣਾ ਹੈ ਕਿ ਲਵਿਸ਼ ਓਬਰਾਏ ਉਸ ਤੋਂ ਪਹਿਲਾਂ ਕਈ ਵਾਰ ਗੱਡੀਆਂ ਮੰਗ ਕੇ ਲੈ ਜਾਂਦਾ ਸੀ। ਲਵਿਸ਼ ਉਨ੍ਹਾਂ ਗੱਡੀਆਂ ਨਾਲ ਰੀਲਾਂ ਬਣਾਉਂਦਾ ਹੁੰਦਾ ਸੀ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਦਾ ਸੀ। ਪਰ ਕੁੱਝ ਸਮੇਂ ਤੋਂ ਉਸ ਨੇ ਗੱਡੀਆਂ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਪਤਾ ਨਹੀਂ ਕਿਸ ਕਾਰਨ ਉਨ੍ਹਾਂ ਨੇ ਕੁੱਟਮਾਰ ਕੀਤੀ।

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਜੀਜੇ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, ਲਗਜ਼ਰੀ ਗੱਡੀ ਦੇਣ ਤੋਂ ਮਨ੍ਹਾਂ ਕਰਨ ਤੇ ਪੀੜਤ ਨੂੰ ਕੁੱਟਿਆ

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਜੀਜੇ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, ਲਗਜ਼ਰੀ ਗੱਡੀ ਦੇਣ ਤੋਂ ਮਨ੍ਹਾਂ ਕਰਨ 'ਤੇ ਪੀੜਤ ਨੂੰ ਕੁੱਟਿਆ

Follow Us On

ਭਾਰਤੀ ਟੀਮ ਤੇ ਆਈਪੀਐਲ ‘ਚ ਸਨਰਾਈਜ਼ਰਸ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਜੀਜੇ ਲਵਿਸ਼ ਓਬਰਾਏ ਦੁਆਰਾ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਵਿਸ਼ ‘ਤੇ ਗੋਰਾਇਆ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਿਆ ਹੈ, ਜਿਸ ਦਾ ਵੀਡੀਓ ਵੀ ਇੰਟਰਨੈੱਟ ਦੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਅਭਿਸ਼ੇਕ ਸ਼ਰਮਾ ਦੀ ਭੈਣ, ਕੋਮਲ ਸ਼ਰਮਾ ਦੀ ਕੁੱਝ ਮਹੀਨੇ ਪਹਿਲਾਂ ਲੁਧਿਆਣਾ ਦੇ ਰਹਿਣ ਵਾਲੇ ਲਵਿਸ਼ ਓਬਰਾਏ ਨਾਲ ਮੰਗਣੀ ਹੋਈ ਸੀ।

ਜਾਣਕਾਰੀ ਮੁਤਾਬਕ ਪੀੜਤ ਸਤਿੰਦਰ ਰੈਂਟਲ ਲਗਜ਼ਰੀ ਕਾਰਾਂ ਦਾ ਕਾਰੋਬਾਰ ਕਰਦਾ ਹੈ। ਸਤਿੰਦਰ ਗੋਰਾਇਆ ਅਧੀਨ ਪਿੰਡ ਅੱਟਾ ਦਾ ਰਹਿਣ ਵਾਲਾ ਹੈ। ਸਤਿੰਦਰ ਦਾ ਕਹਿਣਾ ਹੈ ਕਿ ਉਸ ਦੀ ਲਵਿਸ਼ ਓਬਰਾਏ ਨਾਲ ਜਾਣ-ਪਛਾਣ ਹੈ। ਪੀੜਤ ਸਤਿੰਦਰ ਦਾ ਕਹਿਣਾ ਹੈ ਕਿ ਲਵਿਸ਼ ਓਬਰਾਏ ਉਸ ਤੋਂ ਪਹਿਲਾਂ ਕਈ ਵਾਰ ਗੱਡੀਆਂ ਮੰਗ ਕੇ ਲੈ ਜਾਂਦਾ ਸੀ। ਲਵਿਸ਼ ਉਨ੍ਹਾਂ ਗੱਡੀਆਂ ਨਾਲ ਰੀਲਾਂ ਬਣਾਉਂਦਾ ਹੁੰਦਾ ਸੀ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਦਾ ਸੀ।

ਪਰ, ਕੁੱਝ ਸਮੇਂ ਤੋਂ ਉਸ ਨੇ ਗੱਡੀਆਂ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਪਤਾ ਨਹੀਂ ਕਿਸ ਕਾਰਨ ਉਨ੍ਹਾਂ ਨੇ ਕੁੱਟਮਾਰ ਕੀਤੀ। ਸਤਿੰਦਰ ਨੇ ਕਿਹਾ ਕਿ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਲਵਿਸ਼ ਨੇ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਸਤਿੰਦਰ ਨੇ ਇਸ ਮਾਮਲੇ ‘ਚ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਦਿੱਤੀ।