Kotakpura Firing Case: ਬਾਦਲ ਪਿਓ-ਪੁੱਤਰ ਦੀ ਅਗਾਊਂ ਜਮਾਨਤ ‘ਤੇ ਅਦਾਲਤ ਨੇ ਕੱਲ੍ਹ ਤੱਕ ਸੁਰੱਖਿਅਤ ਰੱਖਿਆ ਫੈਸਲਾ
Kotakpura Firing Case: ਇਸ ਤੋਂ ਪਹਿਲਾਂ 14 ਮਾਰਚ ਨੂੰ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਮਾਨਯੋਗ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜਮਾਨਤ ਅਰਜੀ ਤੇ ਫੈਸਲਾ ਸੁਰੱਖਿਅਤ ਰੱਖਦਿਆਂ ਸੁਣਵਾਈ 15 ਮਾਰਚ ਤੱਕ ਟਾਲ ਦਿੱਤੀ ਸੀ। ਹੁਣ ਇਸ ਤੇ ਕਲ੍ਹ ਨੂੰ ਫੈਸਲਾ ਆਵੇਗਾ।
Parkash Singh Badal Assets:ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਏ ਪ੍ਰਕਾਸ਼ ਸਿੰਘ ਬਾਦਲ, ਨਿਵੇਸ਼ 'ਚ ਸੁਖਬੀਰ ਤੋਂ ਵੀ ਅੱਗੇ ਸਨ
ਫਰੀਦਕੋਟ ਨਿਊਜ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ (Kotakpura Firing) ਮਾਮਲੇ ਵਿਚ ਨਾਮਜਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਫਰੀਦਕੋਟ ਦੇ ਤਤਕਾਲੀ ਐਸਐਸਪੀ ਸੁਖਮਿੰਦਰ ਸਿੰਘ ਮਾਨਦੀ ਅਗਾਊਂ ਜਮਾਨਤ ਅਰਜੀ ਤੇ ਅੱਜ ਆਉਣ ਵਾਲਾ ਫੈਸਲਾ ਕੱਲ੍ਹ 16 ਮਾਰਚ ਤੱਕ ਟਲ ਗਿਆ ਹੈ। ਹੁਣ ਫਰੀਦਕੋਟ ਅਦਾਲਤ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਖਮਿੰਦਰ ਸਿੰਘ ਮਾਨ ਦੀ ਅਗਾਉਂ ਜਮਾਨਤ ਅਰਜੀ ਤੇ ਫੈਸਲਾ ਸੁਣਾਵੇਗੀ।
ਗ੍ਰਿਫਤਾਰੀ ਦੇ ਡਰੋਂ ਅਗਾਊਂ ਜਮਾਨਤ ਲਈ ਪਾਈ ਅਰਜੀ
ਜਿਕਰਯੋਗ ਹੈ ਕਿ ਉਪਰੋਕਤ ਤਿੰਨਾਂ ਨਾਮਜਦਾਂ ਵੱਲੋਂ ਇਸ ਮਾਮਲੇ ਵਿਚ ਨਾਮਜਦਗੀ ਤੋਂ ਬਾਅਦ ਆਪਣੀ ਗ੍ਰਿਫਤਾਰੀ ਦੇ ਡਰੋਂ ਅਗਾਊਂ ਜਮਾਨਤ ਲਈ ਫਰੀਦਕੋਟ ਦੇ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਅਰਜੀ ਦਾਇਰ ਕੀਤੀ ਸੀ ਜਿਸ ਤੇ ਬੀਤੇ ਕੱਲ੍ਹ ਬਚਾਅ ਪੱਖ ਅਤੇ ਮੁਦਈ ਪੱਖ ਦੇ ਵਕੀਲਾਂ ਵਿਚਕਾਰ ਕਰੀਬ 3 ਘੰਟੇ ਤੱਕ ਬਹਿਸ ਹੋਈ ਸੀ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਜਮਾਨਤ ਅਰਜੀ ਤੇ ਫੈਸਲਾ ਸੁਰੱਖਿਅਤ ਰੱਖਦਿਆ ਅੱਜ ਫਾਇਨਲ ਡਿਸੀਜਨ ਲਈ ਅੱਜ ਦੀ ਤਾਰੀਖ ਤੈਅ ਕੀਤੀ ਗਈ । ਪਰ ਅੱਜ ਵੀ ਕਿਸੇ ਕਾਰਨ ਫੈਸਲਾ ਨਹੀ ਆ ਸਕਿਆ। ਹੁਣ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਵਿਚ 16 ਮਾਰਚ ਨੂੰ ਫੈਸਲਾ ਸੁਣਾਇਆ ਜਾਵੇਗਾ।
ਘਟਨਾਂ ਤੋਂ 3 ਸਾਲ ਬਾਅਦ ਦਰਜ ਕੀਤਾ ਗਿਆ ਸੀ ਮਾਮਲਾ
ਜਿਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਨਾਮਜਦ ਕੀਤਾ ਗਿਆ ਹੈ ਉਹ ਮਾਮਲਾ ਘਟਨਾਂ ਕ੍ਰਮ ਤੋਂ 3 ਸਾਲ ਬਾਅਦ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਦਈ ਪੱਖ ਦੇ ਵਕੀਲਾਂ ਨੇ ਮਾਨਯੋਗ ਅਦਾਲਤ ਵਿਚ ਬਚਾਅ ਪੱਖ ਦੀਆ ਦਲੀਲਾਂ ਦੇ ਵਿਰੋਧ ਵਿਚ ਆਪਣਾ ਪੱਖ ਰੱਖਦਿਆ ਕਿਹਾ ਕਿ ਬਚਾਅ ਪੱਖ ਨੇ 1983 ਦੇ ਸਿਖ ਵਿਰੋਧੀ ਦੰਗਿਆ ਦੇ ਮਾਮਲਿਆ ਵਿਚ ਸ਼ਰੇਆਮ ਸਿਆਸੀ ਤੌਰ ਤੇ ਲੋਕਾਂ ਦੇ ਨਾਮ ਲਏ ਜਿੰਨਾਂ ਦੀ ਕਰੀਬ 30 ਸਾਲ ਬਾਅਦ ਨਾਮਜਦਗੀ ਹੋਈ। ਇਸ ਲਈ ਇਸ ਮਾਮਲੇ ਵਿਚ ਜੋ ਸਹੀ ਹੈ ਜੋ ਜਾਂਚ ਟੀਮ ਨੇ ਸਹੀ ਪਾਇਆ ਉਹੀ ਜਿੰਮੇਵਾਰ ਲੋਕਾਂ ਨੂੰ ਨਾਮਜਦ ਕੀਤਾ ਹੈ।