Sunam News: ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਕਨਵੋਕੇਸ਼ਨ ਦਾ ਆਯੋਜਨ

Published: 

26 Feb 2023 09:45 AM

ਸੰਸਥਾਪਕ ਚੇਅਰਮੈਨ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਇੱਕ ਮਲਟੀਸਪੈਸਲਿਟੀ ਜਨਰਲ ਹਸਪਤਾਲ, ਭਗਵਾਨ ਦਾਸ ਅਰੋੜਾ ਮੈਮੋਰੀਅਲ ਹਸਪਤਾਲ ਸੁਨਾਮ ਅਤੇ ਆਸ ਪਾਸ ਦੇ ਖੇਤਰਾਂ ਦੀ ਗਰੀਬ ਪੇਂਡੂ ਆਬਾਦੀ ਨੂੰ ਅਤਿ ਆਧੁਨਿਕ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਗੁਰੂ ਨਾਨਕ ਦੇਵ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ ਗਈ ਸੀ ਜੋ ਵਿਦਿਆਰਥੀਆਂ ਨੂੰ ਏਐਨਐਮ ਅਤੇ ਜੀਐਨਐਮ ਕੋਰਸ ਪ੍ਰਦਾਨ ਕਰਦੀ ਹੈ।

Sunam News: ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਕਨਵੋਕੇਸ਼ਨ ਦਾ ਆਯੋਜਨ

ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਕਨਵੋਕੇਸ਼ਨ ਦਾ ਆਯੋਜਨ | Convocation held at Guru Nanak Dev Dental College and Research Institute Sunam

Follow Us On

ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਆਯੋਜਿਤ ਕਨਵੋਕੇਸ਼ਨ ਅਤੇ ਸਿਲਵਰ ਜੁਬਲੀ ਸਮਾਰੋਹ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਸਣੇ ਪਤਨੀ ਡਾ. ਗੁਰਪ੍ਰੀਤ ਕੌਰ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਪ੍ਰਧਾਨ ਡੈਂਟਲ ਕੌਂਸਲ ਆਫ ਇੰਡੀਆ ਡਾ. ਦਿਬਯੇਂਦੂ ਮਜੂਮਦਾਰ ਨੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਮੇਤ ਕੁੱਲ 250 ਵਿਦਿਆਰਥੀਆਂ ਨੂੰ ਇਨਾਮ ਅਤੇ ਡਿਗਰੀ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਇਸ ਮੌਕੇ ਸਿਹਤ ਮੰਤਰੀ ਨੇ ਵਿਦਿਆਰਥੀਆਂ ਨੂੰ ਡਾਕਟਰ ਵਜੋਂ ਹਮੇਸ਼ਾਂ ਸਮਰਪਣ ਭਾਵਨਾ, ਮਰੀਜ਼ਾਂ ਨਾਲ ਪਿਆਰ ਤੇ ਸਤਿਕਾਰ ਨਾਲ ਬੋਲਣ, ਵਿਸ਼ੇ ਬਾਰੇ ਡੂੰਘੀ ਜਾਣਕਾਰੀ ਰੱਖਣ, ਉਪਲਬਧਤਾ ਅਤੇ ਲੋਕ ਸੇਵਾ ਲਈ ਸਮਰਪਿਤ ਰਹਿਣ ਲਈ ਕਿਹਾ।

ਸੂਬੇ ‘ਚ ਸਿਹਤ ਤੇ ਸਿੱਖਿਆ ਦੇ ਖੇਤਰ ‘ਚ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ: ਡਾ. ਬਲਬੀਰ ਸਿੰਘ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਵੱਲੋਂ ਹਰੇਕ ਕਮਿਊਨਿਟੀ ਸਿਹਤ ਕੇਂਦਰ ਵਿੱਚ 8 ਰੋਗਾਂ ਦੇ ਸਰਜਨਾਂ ਦੀ ਤਾਇਨਾਤੀ ਕਰਨ ਦੀ ਦਿਸ਼ਾ ਵੱਲ ਠੋਸ ਕਦਮ ਪੁੱਟੇ ਜਾ ਰਹੇ ਹਨ ਜਿਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਸਰਜਨ ਵੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਸਿਹਤ ਦੇ ਖੇਤਰ ਵਿੱਚ ਸਰਵੋਤਮ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਕਨਵੋਕੇਸ਼ਨ ਦਾ ਆਯੋਜਨ

ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਸਥਾਪਨਾ ਦੇ 25 ਵਰਿਹਆਂ ਵਿੱਚ ਅਨੇਕਾਂ ਚੁਣੌਤੀਆਂ ਆਈਆਂ ਪਰ ਯੋਜਨਾਬੱਧ ਢੰਗ ਤੇ ਮਿਲਵਰਤਨ ਨਾਲ ਕੰਮ ਕੀਤਾ ਅਤੇ ਇਸ ਦੇ ਨਤੀਜੇ ਵਜੋਂ ਇਸ ਕਾਲਜ ਤੋਂ ਗਿਆਨ ਦਾ ਚਾਨਣ ਲੈਣ ਵਾਲੇ ਵਿਦਿਆਰਥੀ ਅੱਜ ਦੁਨੀਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਵਾਸੀਆਂ ਨੂੰ ਜਲਦੀ ਹੀ ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

1996 ‘ਚ ਇੰਸਟੀਚਿਊਟ ਦਾ ਰੱਖਿਆ ਗਿਆ ਸੀ ਨੀਂਵ ਪੱਥਰ

ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਨੂੰ ਉਨ੍ਹਾਂ ਦੇ ਪਿਤਾ ਸ੍ਰੀ ਭਗਵਾਨ ਦਾਸ ਅਰੋੜਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਜੂਨ 1996 ਵਿੱਚ ਡਾ. ਵਿਕਰਮ ਸ਼ਰਮਾ ਅਤੇ ਸ੍ਰੀ ਅਸ਼ੋਕ ਕੁਮਾਰ ਬਾਂਸਲ ਨਾਲ ਮਿਲ ਕੇ ਆਰੰਭਿਆ ਸੀ ਜੋ ਕਿ ਅੱਜ ਇੱਕ ਵੱਡੇ ਰੁੱਖ ਵਜੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਫ਼ਲ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਲਜ ਦੀ ਸ਼ੁਰੂਆਤ ਬੈਚਲਰ ਆਫ ਡੈਂਟਲ ਸਰਜਰੀ ਕੋਰਸ ਨਾਲ ਹੋਈ ਅਤੇ ਉਦੋਂ ਤੋਂ ਹੁਣ ਤੱਕ ਇਹ ਬੀਡੀਐਸ ਅਤੇ ਵਿਸ਼ੇਸ਼ਤਾਵਾਂ ਵਿੱਚ ਐਮਡੀਐਸ ਕੋਰਸਾਂ ਵਿੱਚ 17 ਸੀਟਾਂ ਦੇ ਮੀਲ ਪੱਥਰ ਤੱਕ ਪਹੁੰਚ ਗਿਆ ਹੈ।

ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਕੀਤਾ ਪ੍ਰੇਰਿਤ

ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਜੈਨ ਅਤੇ ਵਾਇਸ ਪ੍ਰਿੰਸੀਪਲ ਡਾ. ਵਰਿੰਦਰ ਗੋਇਲ ਨੇ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਨੂੰ ਸਮਾਜ ਦੀ ਸੇਵਾ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕਾਲਜ ਦੇ ਸਾਬਕਾ ਪ੍ਰਿੰਸੀਪਲਾਂ ਅਤੇ ਨਾਮਵਰ ਸਾਬਕਾ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਨਵੋਕੇਸ਼ਨ ਸਮਾਰੋਹ ਤੋਂ ਬਾਅਦ, 1997 ਅਤੇ 2023 ਦੇ ਵਿਚਕਾਰ ਸਾਬਕਾ ਕਾਲਜ ਗਰੈਜੂਏਟਾਂ ਨੇ ਅਲੂਮਨੀ ਮੀਟ ਦਾ ਜਸ਼ਨ ਮਨਾਇਆ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ