ਸੁਨੀਲ ਜਾਖੜ ਨੂੰ ਰਾਜਾ ਵੜਿੰਗ ਦਾ ਜਵਾਬ, ਕਿਹਾ- ਬਰਾਬਰ ਭਰਾਂਗਾ ਪਰਚਾ
ਪੰਜਾਬ ਭਾਜਪਾ ਪ੍ਰਧਾਨ ਨੇ ਕਾਂਗਰਸ ਨੂੰ ਲੈ ਕੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, "ਮੈਂ ਤਾਂ ਆਸ਼ੂ ਜੀ ਨੂੰ ਇੰਨਾ ਹੀ ਕਹੂੰਗਾ ਕੀ ਆਸਤੀਨ ਦੇ ਸੱਪ ਤੋਂ ਬਚੋਂ, ਕਾਂਗਰਸ ਪਾਰਟੀ ਦੇ ਵਿੱਚ ਇੱਕ ਹਰੇਕ ਇੱਕ ਦੂਜੇ ਦੇ ਮਗਰ ਛੁਰੇ ਲਈ ਫਿਰਦਾ ਹੈ। ਇੱਥੇ ਕੋਈ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਨੂੰ ਤਾਂ ਵਿਹਲਾ ਕਰ ਰੱਖਿਆ ਵੀ ਤੁਸੀਂ ਇੱਥੇ ਲੁਧਿਆਣੇ ਦੇ ਵਿੱਚ ਨਾ ਆਇਓ। ਤੁਸੀਂ ਆਲਾ ਦੁਆਲਾ ਸੰਭਾਲੋ ਜਾ ਰੱਖੋ। ਉਹ ਉਹ ਦਾਖੇ ਤੁਰੇ ਫਿਰਦੇ ਸੀ, ਵੋਟਾਂ ਵੈਸਟ 'ਚ ਪੈਣੀਆਂ ਜਾਂ ਦਾਖੇ।"

Amarinder Singh Raja Warring: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਹੈ, ਸਭ ਠੀਕ ਹੈ। ਉਨ੍ਹਾਂ ਇਹ ਗੱਲ ਚੰਡੀਗੜ੍ਹ ਵਿੱਚ ਪਾਰਟੀ ਦੇ 118 ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰਾਂ ਦੀ ਮੀਟਿੰਗ ਤੋਂ ਪਹਿਲਾਂ ਕਹੀ। ਉਨ੍ਹਾਂ ਇਹ ਗੱਲ ਮੀਡੀਆ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਹੀ।
ਰਾਜਾ ਵੜਿੰਗ ਨੇ ਬਿਨਾਂ ਨਾਮ ਲਏ ਕਿਹਾ ਹੈ, “ਬੀਜੇਪੀ ‘ਚ ਅਜਗਰ ਬੈਠਾ ਹੈ, ਅਜਗਰ ਜਿਹੜਾ ਵੱਡਾ ਨਾਗ ਹੁੰਦਾ ਹੈ, ਆਸਤੀਨ ਦਾ ਸੱਪ ਜੇ ਕੱਟ ਲਏ ਤਾਂ ਬਚ ਜਾਂਦਾ ਹੈ। ਇਸ ਨੇ ਸਾਨੂੰ ਕੱਟਿਆ ਹਜੇ ਤੱਕ ਦੇਖ ਲਓ ਸਾਢੇ ਤਿੰਨ ਸਾਲ ਦਾ ਸਾਡਾ ਹਾਲ ਕੀ ਹੈ। ਇਸੇ ਅਜਗਰ ਨੇ ਤੇ ਇਹ ਨਾ ਹੋਵੇ ਵੀ ਤੁਹਾਡਾ ਤੁਹਾਨੂੰ ਅੰਦਰ ਖਾਤੇ ਪਤਾ ਹੀ ਲੱਗੇ ਸਾਰਿਆਂ ਨੂੰ ਕੱਟ ਕੇ ਕੰਮ ਮੁਕਾ ਦੇਵੇ।”
ਰਾਜਾ ਨੇ ਕਿਹਾ ਹੈ ਕਿ ਕਈ ਆਗੂ ਕਾਂਗਰਸ ਵਿੱਚ ਵਾਪਸ ਆ ਰਹੇ ਹਨ। ਕੁਝ ਸਮਾਂ ਪਹਿਲਾਂ ਕੱਢੇ ਗਏ ਹੋਰ ਆਗੂ ਵੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਸਵਾਲ ‘ਤੇ ਵੜਿੰਹਗ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਚਰਚਾ ਹੈ ਕਿ ਕਾਂਗਰਸ ਵਿੱਚ ਸਭ ਠੀਕ ਨਹੀਂ ਹੈ। ਇਸ ਸਵਾਲ ‘ਤੇ ਉਹ ਮੁਸਕਰਾਏ ਅਤੇ ਕਿਹਾ ਕਿ ਇਹ ਤੁਹਾਡੇ ਸਰੋਤ ਹਨ। ਕਾਂਗਰਸ ਵਿੱਚ ਸਭ ਠੀਕ ਹੈ। ਅਜਿਹੀ ਕੋਈ ਗੱਲ ਨਹੀਂ ਹੈ।
ਬੀਤੇ ਦਿਨ ਪੰਜਾਬ ਭਾਜਪਾ ਪ੍ਰਧਾਨ ਨੇ ਕਾਂਗਰਸ ਨੂੰ ਲੈ ਕੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, “ਮੈਂ ਤਾਂ ਆਸ਼ੂ ਜੀ ਨੂੰ ਇੰਨਾ ਹੀ ਕਹੂੰਗਾ ਕੀ ਆਸਤੀਨ ਦੇ ਸੱਪ ਤੋਂ ਬਚੋਂ, ਕਾਂਗਰਸ ਪਾਰਟੀ ਦੇ ਵਿੱਚ ਇੱਕ ਹਰੇਕ ਇੱਕ ਦੂਜੇ ਦੇ ਮਗਰ ਛੁਰੇ ਲਈ ਫਿਰਦਾ ਹੈ। ਇੱਥੇ ਕੋਈ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਨੂੰ ਤਾਂ ਵਿਹਲਾ ਕਰ ਰੱਖਿਆ ਵੀ ਤੁਸੀਂ ਇੱਥੇ ਲੁਧਿਆਣੇ ਦੇ ਵਿੱਚ ਨਾ ਆਇਓ। ਤੁਸੀਂ ਆਲਾ ਦੁਆਲਾ ਸੰਭਾਲੋ ਜਾ ਰੱਖੋ। ਉਹ ਉਹ ਦਾਖੇ ਤੁਰੇ ਫਿਰਦੇ ਸੀ, ਵੋਟਾਂ ਵੈਸਟ ‘ਚ ਪੈਣੀਆਂ ਜਾਂ ਦਾਖੇ।”
ਨਸ਼ੇ ਦੇ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਕਰਨ ਨਾਲ ਨਸ਼ਾ ਖਤਮ ਨਹੀਂ ਹੋਵੇਗਾ। ਇਸ ਦੇ ਲਈ ਇੱਕ ਸਰਬ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ। ਦਿਮਾਗੀ ਸੋਚ ਹੋਣੀ ਚਾਹੀਦੀ ਹੈ। ਇਸ ਵਿੱਚ ਉਹ ਲੋਕ ਵੀ ਸ਼ਾਮਲ ਹੋਣੇ ਚਾਹੀਦੇ ਹਨ, ਜੋ ਨਸ਼ਿਆਂ ਦੇ ਆਦੀ ਹਨ। ਵੜਿੰਗ ਨੇ ਜਾਖੜ ਨੂੰ ਅਜਗਰ ਕਿਹਾ ਹੈ। ਉਨ੍ਹਾਂ ਕਿਹਾ ਕਿ ਜਾਖੜ ਕਾਗਜ਼ ਜਿੱਥੋਂ ਭਰਨਗੇ। ਉਹ ਪੇਪਰ ਭਰਨ ਲਈ ਤਿਆਰ ਹੈ।