ਡਾਕਟਰ ਗੁਰਪ੍ਰੀਤ ਕੌਰ (ਪੁਰਾਣੀ ਤਸਵੀਰ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ
ਡਾ. ਗੁਰਪ੍ਰੀਤ ਕੌਰ ਲੁਧਿਆਣਾ ਪਹੁੰਚੀ ਇਸ ਦੌਰਾਨ ਉਨ੍ਹਾਂ ਪੱਖੋਵਾਲ ਰੋਡ ਤੇ ਸਥਿਤ ਮਾਂ ਬਗਲਾਮੁਖੀ ਦੇ ਦਰਸ਼ਨ ਕੀਤੇ, ਮੰਦਿਰ ਵਿਚ ਸਲਾਨਾ ਧਾਰਮਿਕ ਸਮਾਗਮ ਚੱਲ ਰਹੇ ਨੇ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਐੱਮ ਦੀ ਪਤਨੀ ਡਾ. ਗੁਰਪ੍ਰੀਤ ਕੌਰ ਪਹੁੰਚੇ ਜਿਨ੍ਹਾਂ ਵੱਲੋਂ ਹਵਨ ਯੱਗ ਵਿਚ ਵੀ ਹਿਸਾ ਲਿਆ ਅਤੇ ਅਹੁਤੀਆ ਪਾ ਕੇ ਪੰਜਾਬ ਦੀ ਅਮਨ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਲੁਧਿਆਣਾ ਤੋਂ ਐਮ ਐਲ ਏ ਕੁਲਵੰਤ ਸਿੱਧੂ, ਰਜਿੰਦਰ ਕੌਰ ਸ਼ੀਨਾ, ਚੌਧਰੀ ਮਦਨ ਲਾਲ ਬੱਗਾ ਅਤੇ ਹਰਦੀਪ ਮੁੰਡੀਆਂ ਵੀ ਮੌਜੂਦ ਰਹੇ। ਡਾਕਟਰ ਗੁਰਪ੍ਰੀਤ ਕੌਰ ਨੇ ਮੰਦਿਰ ਦੇ ਦਰਸ਼ਨ ਕੀਤੇ ਅਤੇ ਸਪੀਚ ਦੇ ਦੌਰਾਨ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਗੱਲ ਕਹੀ।
ਮਾਂ ਬਗਲਾਮੁਖੀ ਦੇ ਕੀਤੇ ਦਰਸ਼ਨ
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਉਹ ਅੱਜ ਇਥੇ ਆ ਕੇ ਕਾਫੀ ਖੁਸ਼ ਹੋਏ ਨੇ ਅਤੇ ਉਨ੍ਹਾ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਮੰਦਿਰ ਪ੍ਰਬੰਧਕਾਂ ਵਲੋਂ ਲਗਾਏ ਗਏ ਵਿਸ਼ੇਸ਼ ਮੈਡੀਕਲ ਕੈਂਪ ਵਿਚ ਵੀ ਹਿੱਸਾ ਲਿਆ ਅਤੇ ਕੈਂਪ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਗੁਰਪ੍ਰੀਤ ਕੌਰ ਨੇ ਕਿਹਾ ਕਿ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਲਈ ਉਨ੍ਹਾਂ ਨੇ ਅਰਦਾਸ ਕੀਤੀ।
ਦਿਨ-ਰਾਤ ਕੰਮ ਕਰ ਰਹੀ ਪੰਜਾਬ ਸਰਕਾਰ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੀ ਵਿਵਸਥਾ ਨੂੰ ਉੱਚਾ ਚੁੱਕਣ ਦੇ ਲਈ ਦਿਨ-ਰਾਤ ਯਤਨ ਕਰ ਰਹੇ ਹਨ। ਉਨ੍ਹਾਂਂ ਕਿਹਾ ਕਿ ਅੱਜ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਹੀ ਚੰਗਾ ਮਹਿਸੂਸ ਹੋਇਆ ਹੈ। ਅਜਿਹੇ ਧਾਰਮਿਕ ਉਪਰਾਲੇ ਹੋਣੇ ਜਰੂਰੀ ਨੇ ਜਿਸ ਨਾਲ ਲੋਕ ਚੰਗੇ ਕੰਮਾਂ ਨਾਲ ਜੁੜ ਸਕਦੇ ਹਨ।ਪੰਜਾਬ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਗਾ ਕੰਮ ਕਰ ਰਹੇ ਹਨ ਪੰਜਾਬ ਦੇ ਹਰ ਮੁੱਦੇ ਨੂੰ ਹੱਲ ਕਰਨ ਦੇ ਲਈ ਸਰਕਾਰ ਯਤਨ ਕਰ ਰਹੀ ਹੈ।
ਪੰਜਾਬੀਆਂ ਨੂੰ ਮਿਲੇਗੀ ਨਵੀਂ ਸੌਗਾਤ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਇੱਕ ਨਵੀਂ ਸੌਗਾਤ ਦੇਣਗੇ ਜਿਸ ਨਾਲ ਸੂਬੇ ਦੀ ਅਰਥਵਿਵਸਥਾ ਅਤੇ ਸੂਬੇ ਦੀ ਤਰੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਅਤੇ ਲੋਕਾਂ ਨੂੰ ਚੰਗਾ ਰਹਿਣ ਸਹਿਣ ਮਿਲੇ ਉਸ ਲਈ ਕੰਮ ਕਰ ਰਹੀ ਹੈ। ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਰੋਕਣਾ ਹੈਤਾਕੀ ਉਹ ਵੀ ਪੰਜਾਬ ਦੇ ਵਿਚ ਚੰਗਾ ਕੰਮ ਕਰ ਸਕਣ