CM ਮਾਨ ਤੇ ਸਿੱਧੂ ਵਿਚਾਲੇ ਟਵੀਟ ਵਾਰ, ਦੋ ਵਿਆਹਾਂ ਨੂੰ ਲੈ ਕੇ ਸ਼ੁਰੂ ਹੋਈ ਬਹਿਸ, ਸੈਂਕੜੇ ਸਵਾਲਾਂ ਦਾ ਕੋਈ ਜਵਾਬ ਨਹੀਂ- ਸਿੱਧੂ

Updated On: 

09 Jun 2023 15:45 PM IST

ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਟਵੀਟ ਵਾਰ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਸੀਐਮ ਮਾਨ 'ਤੇ ਟਿੱਪਣੀ ਕੀਤੀ ਹੈ।

CM ਮਾਨ ਤੇ ਸਿੱਧੂ ਵਿਚਾਲੇ ਟਵੀਟ ਵਾਰ, ਦੋ ਵਿਆਹਾਂ ਨੂੰ ਲੈ ਕੇ ਸ਼ੁਰੂ ਹੋਈ ਬਹਿਸ, ਸੈਂਕੜੇ ਸਵਾਲਾਂ ਦਾ ਕੋਈ ਜਵਾਬ ਨਹੀਂ- ਸਿੱਧੂ
Follow Us On
CM Mann Vs Navjot Sidhu: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ (Bhagwant Singh Mann) ਵਿਚਕਾਰ ਟਵੀਟ ਵਾਰ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਦੇ ਦੋ ਵਿਆਹਾਂ ‘ਤੇ ਟਿੱਪਣੀ ਕਰਨ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਸੀਐਮ ਮਾਨ ‘ਤੇ ਟਿੱਪਣੀ ਕੀਤੀ ਹੈ। ਦੂਜੇ ਪਾਸੇ ਨਵੋਜਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਵੀ ਭਗਵੰਤ ਸਿੰਘ ਸਿੱਧੂ ਦੇ ਦੋ ਵਿਆਹਾਂ ਦੇ ਸੀਐਮ ਭਗਵੰਤ ਸਿੰਘ ਮਾਨ ਦੇ ਟਵੀਟ ਦਾ ਜਵਾਬ ਦਿੱਤਾ ਹੈ।

ਦੋ ਵਿਆਹਾਂ ਨੂੰ ਲੈ ਕੇ ਸ਼ੁਰੂ ਹੋਈ ਬਹਿਸ

ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋ ਵਿਆਹ ਕਰਵਾਉਣ ‘ਤੇ ਤੰਜ ਕੱਸਿਆ ਸੀ। ਜਿਸ ‘ਤੇ ਸੀਐਮ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਖੁਦ ਦੋ ਵਿਆਹ ਕਰਵਾਏ ਹਨ। ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੀ ਦੂਜੀ ਮਾਂ ਦਾ ਪੁੱਤਰ ਹੈ। ਜੇਕਰ ਉਸ ਦੇ ਪਿਤਾ ਨੇ ਵਿਆਹ ਨਾ ਕਰਵਾਇਆ ਹੁੰਦਾ ਤਾਂ ਅੱਜ ਨਵਜੋਤ ਸਿੰਘ ਸਿੱਧੂ ਦੀ ਹੋਂਦ ਨਾ ਹੁੰਦੀ।

ਨਵਜੋਤ ਕੌਰ ਸਿੱਧੂ ਨੇ ਵੀ ਦਿੱਤਾ ਜਵਾਬ

ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਵੀ ਆਪਣੇ ਸਹੁਰੇ ਦੇ ਦੋ ਵਿਆਹਾਂ ‘ਤੇ CM ਭਗਵੰਤ ਮਾਨ ਦੇ ਟਵੀਟ ਦਾ ਜਵਾਬ ਦਿੱਤਾ ਹੈ। ਡਾ: ਨਵਜੋਤ ਕੌਰ ਨੇ ਲਿਖਿਆ- ਸੀ.ਐਮ ਭਗਵੰਤ ਮਾਨ ਜੀ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਨੇ ਤੁਹਾਡੀ ਨਿੱਜੀ ਜ਼ਿੰਦਗੀ ‘ਤੇ ਗੰਭੀਰਤਾ ਨਾਲ ਟਿੱਪਣੀ ਕੀਤੀ ਹੈ ਕਿਉਂਕਿ ਸਾਨੂੰ ਇਸ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਰ ਤੁਹਾਡੇ ਕੋਲ ਕੁਝ ਤੱਥ ਗਲਤ ਹਨ। ਨਵਜੋਤ ਸਿੱਧੂ ਦੇ ਪਿਤਾ ਸ੍ਰੀ ਭਗਵੰਤ ਸਿੰਘ ਸਿੱਧੂ ਦਾ ਸਿਰਫ਼ ਇੱਕ ਹੀ ਵਿਆਹ ਹੋਇਆ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ