ਸਾਊਥ ਕੋਰੀਆ ‘ਚ CM ਮਾਨ ਨੇ ਕੀਤੀ ਕੋਰੀਅਨ ਪੰਜਾਬਣ ਨਾਲ ਮੁਲਾਕਾਤ, ਬੋਲੀ- ਘਰਵਾਲਾ ਮੇਰਾ ਪੰਜਾਬੀ, ਸੱਸ-ਸਹੁਰੇ ਤੋਂ ਸਿੱਖੀ ਪੰਜਾਬੀ

Updated On: 

08 Dec 2025 12:13 PM IST

ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਮੁਲਾਕਾਤ 'ਕੋਰੀਅਨ ਪੰਜਾਬਣ' ਨਾਲ ਵੀ ਹੋਈ। 'ਕੋਰੀਅਨ ਪੰਜਾਬਣ' ਨੇ ਸੀਐਮ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਹੈ ਕਿ ਮੈਂ ਪੰਜਾਬ ਦੀ ਨੂੰਹ ਰਾਣੀ ਸਿਮਰਨ ਕੌਰ ਹਾਂ। ਉਸ ਨੇ ਆਪਣਾ ਕੋਰੀਅਨ ਨਾਮ ਵੀ ਦੱਸਿਆ, ਪਰ ਉਸ ਨੇ ਕਿਹਾ ਮੈਂ ਹੁਣ ਕੋਰੀਅਨ ਪੰਜਾਬਣ ਹਾਂ। ਮੇਰਾ ਘਰਵਾਲਾ ਪੰਜਾਬੀ ਹੈ। ਕੋਰੀਅਨ ਪੰਜਾਬਣ ਦੇ ਪਤੀ ਨੇ ਦੱਸਿਆ ਕਿ ਸਾਨੂੰ 20 ਸਾਲ ਹੋ ਗਏ ਇਕੱਠੇ ਰਹਿੰਦੇ ਹੋਏ।

ਸਾਊਥ ਕੋਰੀਆ ਚ CM ਮਾਨ ਨੇ ਕੀਤੀ ਕੋਰੀਅਨ ਪੰਜਾਬਣ ਨਾਲ ਮੁਲਾਕਾਤ, ਬੋਲੀ- ਘਰਵਾਲਾ ਮੇਰਾ ਪੰਜਾਬੀ, ਸੱਸ-ਸਹੁਰੇ ਤੋਂ ਸਿੱਖੀ ਪੰਜਾਬੀ

ਸਾਊਥ ਕੋਰੀਆ 'ਚ CM ਮਾਨ ਨੇ ਕੀਤੀ ਕੋਰੀਅਨ ਪੰਜਾਬਣ ਨਾਲ ਮੁਲਾਕਾਤ, ਬੋਲੀ- ਘਰਵਾਲਾ ਮੇਰਾ ਪੰਜਾਬੀ, ਸੱਸ-ਸਹੁਰੇ ਤੋਂ ਸਿੱਖੀ ਪੰਜਾਬੀ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਤਹਿਤ ਸਾਊਥ ਕੋਰੀਆ ਦੇ ਦੌਰੇ ਤੇ ਹਨ। ਸਿਓਲ ਚ ਉਨ੍ਹਾਂ ਦਾ ਸਵਾਗਤ ਭਾਰਤ ਦੇ ਰਾਜਦੂਤ ਗੌ ਰੰਗਲਾਲ ਦਾਸ ਨੇ ਕੀਤਾ। ਸੀਐਮ ਦੋ ਦਿਨਾਂ ਦੇ ਸਾਊਥ ਕੋਰੀਆ ਦੇ ਦੌਰੇ ਤੇ ਹਨ। ਉਹ ਇਸ ਦੌਰਾਨ ਕਈ ਮਹੱਤਵਪੂਰਨ ਮੀਟਿੰਗਾਂ ਕਰਨਗੇ। ਨਾਲ ਹੀ ਪੰਜਾਬ ਤੇ ਸਾਊਥ ਕੋਰੀਆ ਵਿਚਕਾਰ ਵਪਾਰ ਵਧਾਉਣ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਮੀਟਿੰਗ ਕਰਨਗੇ।

ਉੱਥੇ ਹੀ, ਇਸ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਮੁਲਾਕਾਤ ਕੋਰੀਅਨ ਪੰਜਾਬਣ ਨਾਲ ਵੀ ਹੋਈ। ਕੋਰੀਅਨ ਪੰਜਾਬਣ ਨੇ ਸੀਐਮ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਹੈ ਕਿ ਮੈਂ ਪੰਜਾਬ ਦੀ ਨੂੰਹ ਰਾਣੀ ਸਿਮਰਨ ਕੌਰ ਹਾਂ। ਉਸ ਨੇ ਆਪਣਾ ਕੋਰੀਅਨ ਨਾਮ ਵੀ ਦੱਸਿਆ, ਪਰ ਉਸ ਨੇ ਕਿਹਾ ਮੈਂ ਹੁਣ ਕੋਰੀਅਨ ਪੰਜਾਬਣ ਹਾਂ। ਮੇਰਾ ਘਰਵਾਲਾ ਪੰਜਾਬੀ ਹੈ। ਕੋਰੀਅਨ ਪੰਜਾਬਣ ਦੇ ਪਤੀ ਨੇ ਦੱਸਿਆ ਕਿ ਸਾਨੂੰ 20 ਸਾਲ ਹੋ ਗਏ ਇਕੱਠੇ ਰਹਿੰਦੇ ਹੋਏ।

ਸੀਐਮ ਮਾਨ ਨੇ ਕੋਰੀਅਨ ਪੰਜਾਬਣ ਨੂੰ ਪੁੱਛਿਆ ਕਿ ਤੁਸੀਂ ਇੰਨੀ ਵਧੀਆ ਪੰਜਾਬੀ ਕਿੱਥੋਂ ਸਿੱਖ ਲਈ। ਕੋਰੀਅਨ ਪੰਜਾਬਣ ਨੇ ਜਵਾਬ ਦਿੱਤਾ ਕਿ ਮੇਰੇ ਸੱਸ-ਸਹੁਰੇ ਨੇ ਮੈਨੂੰ ਪੰਜਾਬ ਸਿਖਾਈ ਹੈ। ਸੀਐਮ ਮਾਨ ਨੇ ਪੁੱਛਿਆ ਕਿ ਤੁਹਾਨੂੰ ਸਹੁਰਾ, ਘਰਵਾਲਾ ਸਭ ਦਾ ਪਤਾ ਹੈ। ਉਸ ਨੇ ਕਿਹਾ ਕਿ ਮੈਨੂੰ ਪੰਜਾਬੀ ਬਾਰੇ ਸਭ ਕੁੱਝ ਪਤਾ ਹੈ।

ਕੋਰੀਅਨ ਪੰਜਾਬਣ ਨੇ ਦੱਸਿਆ ਕਿ ਮੈਂ ਪੰਜਾਬੀ ਚ ਵੀਡੀਓਜ਼ ਬਣਾਉਂਦੀ ਹਾਂ ਤੇ ਸਾਊਥ ਕੋਰੀਆ ਬਾਰੇ ਜਾਣਕਾਰੀ ਦਿੰਦੀ ਹਾਂ। ਉਸ ਨੇ ਕਿਹਾ ਕਿ ਸੀਐਮ ਮਾਨ ਅੱਜ ਸਾਊਥ ਕੋਰੀਆ ਚ ਆਏ ਹਨ, ਇਸ ਲਈ ਉਸ ਨੂੰ ਬਹੁਤ ਖੁਸ਼ੀ ਹੈ।

10 ਦਿਨਾਂ ਦੇ ਦੌਰੇ ‘ਤੇ ਸੀਐਮ ਮਾਨ

ਦੱਸ ਦੇਈਏ ਕਿ ਸੀਐਮ ਭਗਵੰਤ ਮਾਨ 10 ਦਿਨਾਂ ਦੇ ਵਿਦੇਸ਼ ਦੌਰੇ ਤੇ ਹਨ। ਉਹ ਜਪਾਨ ਦੌਰੇ ਤੋਂ ਬਾਅਦ ਸਾਊਥ ਕੋਰੀਆ ਪਹੁੰਚੇ ਹਨ। ਉਨ੍ਹਾਂ ਨਾਲ ਮੰਤਰੀ ਸੰਜੀਵ ਅਰੋੜਾ, ਚੀਫ਼ ਸਕੱਤਰ ਕੇਏਪੀ ਸਿਨਹਾ ਤੇ ਕਈ ਸੀਨੀਅਰ ਅਧਿਕਾਰੀ ਵੀ ਦੌਰੇ ਤੇ ਮੌਜੂਦ ਹਨ। ਇਸ ਦੌਰੇ ਦਾ ਟੀਚਾ ਪੰਜਾਬ ਚ ਨਿਵੇਸ਼ ਵਧਾਉਣਾ ਹੈ। ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਪ੍ਰੋਗ੍ਰੈਸਿਵ ਪੰਜਾਬ ਬਿਜਨੈੱਸ ਸਮਿਟ ਆਯੋਜਿਤ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਚ ਪੰਜਾਬ ਚ ਨਿਵੇਸ਼ ਕਰਨ ਲਈ ਉਦਯੋਗਪਤੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜਪਾਨ ਦੌਰੇ ਦੌਰਾਨ ਕਈ ਉਦਯੋਗਪਤੀਆਂ ਨੇ ਪੰਜਾਬ ਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ।