ਹਲਵਾਰਾ ਹਵਾਈ ਅੱਡੇ ‘ਤੇ ਪਹੁੰਚੇ CM ਮਾਨ ਤੇ ਕੇਜਰੀਵਾਲ, ਸਾਹਨੇਵਾਲ ਏਅਰਪੋਰਟ ‘ਤੇ ਬਣੇਗਾ ਪਾਇਲਟ ਟ੍ਰੇਨਿੰਗ ਸੈਂਟਰ
ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਵਿੱਖ ਵਿੱਚ ਸਾਹਨੇਵਾਲ ਹਵਾਈ ਅੱਡੇ ਨੂੰ ਵੀ ਨੌਜਵਾਨਾਂ ਦੀ ਟ੍ਰੇਨਿੰਗ ਦੇ ਲਈ ਇਸਤੇਮਾਲ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਹੋਣ 'ਤੇ ਯਾਤਰੀਆਂ ਨੂੰ ਬਹੁਤ ਸਹੂਲਤ ਮਿਲੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਦੇ ਨੌਜਵਾਨਾਂ ਦੇ ਲਈ ਪਾਇਲਟ ਟ੍ਰੇਨਿੰਗ ਸੈਂਟਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਅਤੇ ਅੰਮ੍ਰਿਤਸਰ ਏਵੀਏਸ਼ਨ ਸੈਂਟਰ ਪਹਿਲਾਂ ਤੋਂ ਹੀ ਚੱਲ ਰਹੇ ਹਨ। ਇੱਥੋਂ ਟ੍ਰੈਨਿੰਗ ਲੈ ਕੇ ਨੌਜਵਾਨ ਪਾਇਲਟ ਅਤੇ ਹਵਾਈ ਅੱਡੇ ਨਾਲ ਜੁੜੀਆਂ ਹੋਰ ਨੌਕਰੀਆਂ ਸਫਲਤਾਪੂਰਵਕ ਕਰ ਰਹੇ ਹਨ।
ਸਾਹਨੇਵਾਲ ਏਅਰਪੋਰਟ ਨੂੰ ਟ੍ਰੇਨਿੰਗ ਦੇ ਲਈ ਵਰਤਣ ਦੀ ਯੋਜਨਾ
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਾਹਨੇਵਾਲ ਹਵਾਈ ਅੱਡੇ ਨੂੰ ਵੀ ਨੌਜਵਾਨਾਂ ਦੀ ਟ੍ਰੇਨਿੰਗ ਦੇ ਲਈ ਇਸਤੇਮਾਲ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਹੋਣ ‘ਤੇ ਯਾਤਰੀਆਂ ਨੂੰ ਬਹੁਤ ਸਹੂਲਤ ਮਿਲੀ ਹੈ। ਭਵਿੱਖ ਵਿੱਚ ਇਸ ਹਵਾਈ ਅੱਡੇ ਦੇ ਟਰਮਿਨਲ ਅਤੇ ਐਪਰਨ ਨੂੰ ਅਕਸਪੈਂਡ ਕਰ ਦੇ ਲਈ ਪੰਜਾਬ ਸਰਕਾਰ ਕੋਲ ਕਾਫੀ ਜ਼ਮੀਨ ਹੈ। ਉਨ੍ਹਾਂ ਨੇ ਕਿਹਾ ਕਿ ਕਈ ਯਾਤਰੀਆਂ ਨਾਲ ਉਨ੍ਹਾਂ ਦੀ ਗੱਲ ਹੋਈ ਹੈ, ਜੋ ਹਲਵਾਰਾ ਤੋਂ ਲੰਡਨ ਜਾ ਰਹੇ ਸਨ। ਉਨ੍ਹਾਂ ਦਾ ਸਾਮਾਨ ਇੱਥੇ ਜਮਾ ਹੋ ਗਿਆ ਹੈ ਅਤੇ ਦਿੱਲੀ ਤੋਂ ਦੂਜੀ ਉਡਾਣ ਰਾਹੀਂ ਆਪਣੀ ਮੰਜਿਲ ਵੱਲ ਨਿਕਲਣਗੇ।
ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦੇ ਦੌਰੇ ਦੌਰਾਨ ਲੁਧਿਆਣਾ ਤੋਂ LIVE ——— हलवारा इंटरनेशनल एयरपोर्ट के दौरे के दौरान लुधियाना से LIVE https://t.co/p73rfuUbq9
— Bhagwant Mann (@BhagwantMann) May 20, 2026
ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਦਾ ਨਾਮਕਰਨ ਕਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕਰਨ ਦੇ ਲਈ ਤਿੰਨ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਭੇਜ ਦਿੱਤਾ ਗਿਆ ਸੀ ਅਤੇ ਕਈ ਵਾਰ ਨਾਗਰਿਕ ਉਡਾਣ ਮੰਤਰਾਲੇ ਨੂੰ ਲੈਟਰ ਵੀ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਕੇਂਦਰ ਸਰਕਾਰ ਹਲਵਾਰਾ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਮ ਕਰਨ ਨੂੰ ਮਨਜ਼ੂਰੀ ਦੇ ਦਵੇਗੀ।
ਉਨ੍ਹਾਂ ਨੇ ਕਿਹਾ ਕਿ ਦੁਪਹਿਰ ਦੀ ਉਡਾਣ ਦਾ ਸਮਾਂ ਬਦਲਣ ਦੀ ਮੰਗ ਉੱਠ ਰਹੀ ਹੈ ਪਰ ਮਿਲਟਰੀ ਹਵਾਈ ਅੱਡਾ ਹੋਣ ਦੇ ਚਲਦਿਆਂ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਵੱਲੋਂ ਕਟ ਆਫ ਟਾਈਮ ਸ਼ਾਮ 5 ਵਜੇ ਤੱਕ ਦਿੱਤਾ ਗਿਆ ਹੈ। ਗੱਲਬਾਤ ਚੱਲ ਰਹੀ ਹੈ ਕਿ ਦੁਪਹਿਰ ਦੀ ਉਡਾਣ ਦਾ ਸਮਾਂ ਸ਼ਾਮ ਦਾ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦੇ ਦੌਰੇ ਦੌਰਾਨ ਲੁਧਿਆਣਾ ਤੋਂ LIVE ——— हलवारा इंटरनेशनल एयरपोर्ट के दौरे के दौरान लुधियाना से LIVE https://t.co/CI5GIcav6p
— Bhagwant Mann (@BhagwantMann) May 20, 2026
ਪੰਜਾਬ ਤੁਹਾਡੀ ਸਰਕਾਰ ਦਾ ਪਰਿਵਾਰ ਹੈ ਅਤੇ ਇਸ ਪਰਿਵਾਰ ਦੀ ਸੇਵਾ ਲਈ ਅਸੀਂ ਹਮੇਸ਼ਾ ਤਤਪਰ ਹਾਂ। ਹਲਵਾਰਾ ਏਅਰਪੋਰਟ ਪਹੁੰਚਣ ‘ਤੇ ਮਾਵਾਂ-ਭੈਣਾਂ ਵੱਲੋਂ ਮਿਲੀਆਂ ਅਸੀਸਾਂ ਅਤੇ ਅਥਾਹ ਪਿਆਰ ਲਈ ਦਿਲੋਂ ਧੰਨਵਾਦ। ਅੱਜ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਮੌਜੂਦਗੀ ਵਿੱਚ ਹਲਵਾਰਾ ਏਅਰਪੋਰਟ ਦੇ ਨਵੇਂ ਸ਼ਾਨਦਾਰ ਟਰਮੀਨਲ ਦਾ ਦੌਰਾ ਕੀਤਾ। ਇਸ pic.twitter.com/aQTGAuJh3p
— Bhagwant Mann (@BhagwantMann) May 20, 2026
2027 ਚੋਣਾਂ ‘ਚ AAP ਪਿੱਛਲੇ ਰਿਕਾਰਡ ਤੋੜੇਗੀ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਗਿਆ ਪੰਜਾਬ ਵਿੱਚ ਐਂਟੀ ਇਨਕਬੈਂਸੀ ਦੀ ਥਾਂ ਪ੍ਰੋ ਇਨਕਬੈਂਸੀ ਦੀ ਲਹਿਰ ਚੱਲ ਰਹੀ ਹੈ। ਪੰਜਾਬ ਦੀ ਜਨਤਾ ਲੋਕਾਂ ਦੀ ਯੋਜਨਾਵਾਂ ਤੋਂ ਬਹੁਤ ਜਿਆਦਾ ਖੁਸ਼ ਹੈ। ਅਗਾਮੀ ਵਿਧਾਨਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪਿੱਛਲੇ ਰਿਕਾਰਡਾਂ ਨੂੰ ਤੋੜਦੇ ਹੋਇਆ ਜਿਆਦਾ ਸੀਟਾਂ ਜਿੱਤੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ, ਬੱਸ ਮੁੱਖ ਮੰਤਰੀ ਨੂੰ ਦਿਨ ਰਾਤ ਗਾਲਾਂ ਕੱਢਦੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੀਰੀਜ਼ ਆਫ ਮੀਟਿੰਗ ਚਲੇਗੀ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੀ ਸਮੀਖਿਆ ਕੀਤੀ ਜਾਵੇਗੀ।
