CM ਮਾਨ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਪੰਜਾਬੀਆਂ ਨੂੰ ਦਿੱਤੀ ਵਧਾਈ, ਗ੍ਰੀਨ ਤੇ ਸੇਫ਼ ਦੀਵਾਲੀ ਦਾ ਦਿੱਤਾ ਸੁਨੇਹਾ
ਸੂਬੇ ਦੇ ਮੁੱਖ ਮੰਤਰੀ ਮਾਨ ਸਮੂਹ ਪੰਜਾਬੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਵਧਾਈ ਦਿੱਤੀ। ਸੀਐਮ ਮਾਨ ਨੇ ਇਸ ਮੌਕੇ ਪੰਜਾਬ ਵਾਸੀਆਂ ਨੂੰ ਸੁਨੇਹਾ ਵੀ ਦਿੱਤਾ ਅਤੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਹਰ ਘਰ ਦੇ ਵਿੱਚ ਦੀਵੇ ਤੰਦਰੂਸਤੀ, ਤਰਕਿ, ਮਿਹਨਤ ਅਤੇ ਬੁਲੰਦਿਆਂ ਦਾ ਚਾਣਨ ਲੈ ਕੇ ਆਉਣ। ਸੀਐਮ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜ਼ਿੰਮੇਵਾਰ ਨਾਗਰੀਕ ਹੋਣ ਦੇ ਨਾਤੇ ਘੱਟ ਤੋਂ ਘੱਟ ਪ੍ਰਦੂਸ਼ਣ ਕੀਤਾ ਜਾਵੇ ਬਲਕੀ ਗ੍ਰੀਨ ਦੀਵਾਲੀ ਮਨਾਈ ਜਾਵੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸੀਐਮ ਮਾਨ ਨੇ ਸੁਨੇਹਾ ਦਿੰਦਿਆ ਕਿਹਾ ਕਿ ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਅਤੇ ਹਰ ਤਿਉਹਾਰ ਦਾ ਕੋਈ ਨਾ ਕੋਈ ਮਹੱਤਵ ਹੈ।
ਉਨ੍ਹਾਂ ਨੇ ਕਿਹਾ ਕਿ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਇਸ ਦਿਨਾਂ ਘਰਾਂ ਦੇ ਵਿੱਚ ਦੀਵੇ ਜਗਾਏ ਜਾਂਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਹਰ ਘਰ ਦੇ ਵਿੱਚ ਦੀਵੇ ਤੰਦਰੂਸਤੀ, ਤਰਕਿ, ਮਿਹਨਤ ਅਤੇ ਬੁਲੰਦਿਆਂ ਦਾ ਚਾਣਨ ਲੈ ਕੇ ਆਉਣ।
ਗ੍ਰੀਨ ਤੇ ਸੇਫ਼ ਦੀਵਾਲੀ ਦਾ ਦਿੱਤਾ ਸੁਨੇਹਾ
ਸੂਬੇ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਹੈਪੀ ਦੀਵਾਲੀ ਦੇ ਨਾਲ- ਨਾਲ ਸੇਫ਼ ਦੀਵਾਲੀ ਵੀ ਕਹਾਂਗਾ। ਕਿਉਂਕਿ ਚਾਰੋਂ ਤਰਫ ਵਾਤਾਵਰਨ ਵਿੱਚ ਹਵਾ ਕਾਫੀ ਪ੍ਰਦੂਸ਼ਿਤ ਹੋ ਚੁੱਕੀ ਹੈ। ਸੀਐਮ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜ਼ਿੰਮੇਵਾਰ ਨਾਗਰੀਕ ਹੋਣ ਦੇ ਨਾਤੇ ਘੱਟ ਤੋਂ ਘੱਟ ਪ੍ਰਦੂਸ਼ਣ ਕੀਤਾ ਜਾਵੇ ਬਲਕੀ ਗ੍ਰੀਨ ਦੀਵਾਲੀ ਮਨਾਈ ਜਾਵੇ।
ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਸਮੂਹ ਪੰਜਾਬੀਆਂ ਨੂੰ ਸੁਨੇਹਾ..
ਆਓ ਸਾਰੇ ਰਲ਼ ਮਿਲ ਕੇ ਰੋਸ਼ਨੀਆਂ ਤੇ ਖੁਸ਼ੀਆਂ ਦੇ ਤਿਉਹਾਰਾਂ ਨੂੰ ਪਰਿਵਾਰਾਂ ਨਾਲ ਸੁਰੱਖਿਅਤ ਤੇ ਉਤਸ਼ਾਹ ਨਾਲ ਮਨਾਈਏ ਤੇ ਗ੍ਰੀਨ ਦੀਵਾਲੀ ਵੱਲ੍ਹ ਵਧੀਏ… Live https://t.co/jivCbv2evh
— Bhagwant Mann (@BhagwantMann) November 12, 2023
ਸੇਫ਼ ਦੀਵਾਲੀ ਦਾ ਮਤਲਬ
ਸੇਫ਼ ਦੀਵਾਲੀ ਦਾ ਮਤਲਬ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਸਾਡੇ ਦੇਸ਼ ਵਿੱਚ ਹਜ਼ਾਰਾਂ ਬੱਚਿਆਂ ਦੀ, ਹਜ਼ਰਾਂ ਨੌਜਵਾਨਾਂ ਦੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਲਈ ਚਲੀ ਜਾਂਦੀ ਹੈ। ਉਨ੍ਹਾਂ ਸਭ ਲਈ ਤਾਂ ਇਹ ਹਨੇਰੇ ਦਾ ਤਿਉਹਾਰ ਬਣ ਜਾਂਦਾ ਹੈ। ਇਸ ਲਈ ਸਾਨੂੰ ਸਭ ਨੂੰ ਸਾਵਧਾਨੀ ਵਰਤਨੀ ਚਾਹਿੰਦੀ ਹੈ। ਖਾਸ ਕਰਕੇ ਬੱਚਿਆਂ ਨੂੰ ਧਿਆਨ ਰੱਖਣ ਚਾਹੀਦਾ ਹੈ। ਸੀਐਮ ਮਾਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਗ੍ਰੀਨ ਦੀਵਾਲੀ ਮਨਾ ਕੇ ਪੰਜਾਬੀ ਦੇਸ਼ ਦੇ ਵਿੱਚ ਮੁੜ ਤੋਂ ਇੱਕ ਵਾਰ ਮੁਹਰੀ ਸੂਬੇ ਦੇ ਤੌਰ ‘ਤੇ ਉਭਰ ਕੇ ਆਉਣਗੇ।