ਸੁਖਬੀਰ ਸਿੰਘ ਬਾਦਲ ਦੇ ‘ਪਾਗਲ’ ਕਹਿਣ ‘ਤੇ ਭੜਕੇ ਮੁੱਖ ਮੰਤਰੀ ਭਗਵੰਤ ਮਾਨ, ਦਿੱਤਾ ਠੋਕਵਾਂ ਜਵਾਬ
Punjab CM Bhagwant Mann Statement: ਸੁਖਬੀਰ ਬਾਦਲ ਵੱਲੋਂ ਵਰਤੇ ਪਾਗਲ ਜਿਹਾ ਸ਼ਬਦ ਉਪਰ ਇਤਰਾਜ਼ ਕਰਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਘੱਟੋ-ਘੱਟ ਇਹ ਪਾਗਲ ਜਿਹਾ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ।
CM ਭਗਵੰਤ ਮਾਨ ਨੇ ਟਵੀਟ ਕਰ ਸਾਧਿਆ ਨਿਸ਼ਾਨਾ
ਸੁਖਬੀਰ ਸਿੰਘ ਬਾਦਲ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann) ਨੇ ਟਵੀਟ ਕਰਕੇ ਲਿਖਿਆ ਹੈ ਕਿ ਇਹ ਪਾਗਲ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ ਹੈ।ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ…ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ ਪਾਗਲ ਜਿਹਾ ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ pic.twitter.com/QPI9ljPalC
— Bhagwant Mann (@BhagwantMann) June 15, 2023
