ਅੰਮ੍ਰਿਤਸਰ 'ਚ CM ਮਾਨ ਕਰਨਗੇ ਰਾਵਣ ਦਹਨ, ਸ੍ਰੀ ਦੁਰਗਿਆਣਾ ਤੀਰਥ ਮੈਦਾਨ 'ਚ ਤਿਆਰੀਆਂ ਮੁਕੰਮਲ | CM Bhagwant Singh Mann Ravana Dahan Sri Durgiana Tirth Maidan in Amritsar know details in Punjabi Punjabi news - TV9 Punjabi

ਅੰਮ੍ਰਿਤਸਰ ‘ਚ CM ਮਾਨ ਕਰਨਗੇ ਰਾਵਣ ਦਹਨ, ਸ੍ਰੀ ਦੁਰਗਿਆਣਾ ਤੀਰਥ ਮੈਦਾਨ ‘ਚ ਤਿਆਰੀਆਂ ਮੁਕੰਮਲ

Published: 

12 Oct 2024 16:43 PM

ਮਿਲੀ ਮੁਤਾਬਕ ਸ੍ਰੀ ਦੁਰਗਿਆਣਾ ਤੀਰਥ ਵਿਖੇ ਹਰ ਸਾਲ 100 ਫੁੱਟ ਦੀ ਉਚਾਈ 'ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ੍ਰੀ ਦੁਰਗਿਆਣਾ ਤੀਰਥ ਵਿਖੇ ਦੁਸਹਿਰੇ ਮੌਕੇ ਹਨੂੰਮਾਨ ਸੈਨਾ ਅਤੇ ਲੰਗਰ ਵਾਲੇ ਵੀ ਵੱਡੀ ਗਿਣਤੀ ਵਿੱਚ ਆਉਂਦੇ ਹਨ, ਜਿਸ ਕਾਰਨ ਪ੍ਰਬੰਧਾਂ ਨੂੰ ਬਹੁਤ ਸਖ਼ਤ ਕੀਤਾ ਗਿਆ ਹੈ। ਵੀ.ਆਈ.ਪੀ ਮੂਵਮੈਂਟ ਦੇ ਨਾਲ-ਨਾਲ ਭੀੜ ਨੂੰ ਸੰਭਾਲਣਾ ਵੀ ਬਹੁਤ ਔਖੀ ਚੁਣੌਤੀ ਹੈ।

ਅੰਮ੍ਰਿਤਸਰ ਚ CM ਮਾਨ ਕਰਨਗੇ ਰਾਵਣ ਦਹਨ, ਸ੍ਰੀ ਦੁਰਗਿਆਣਾ ਤੀਰਥ ਮੈਦਾਨ ਚ ਤਿਆਰੀਆਂ ਮੁਕੰਮਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਰਾਣੀ ਤਸਵੀਰ

Follow Us On

ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਵਣ ਦਹਨ ਕੀਤਾ ਜਾਵੇਗਾ। ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਨ ਰਿਮੋਟ ਨਾਲ ਰਾਵਣ ਦਹਨ ਹੋਵੇਗਾ। ਸੀਐਮ ਮਾਨ ਦੇ ਆਉਣ ਦੀ ਸੂਚਨਾ ਤੋਂ ਬਾਅਦ ਡੀਸੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਜਾਇਜ਼ਾ ਲਿਆ।

ਮਿਲੀ ਮੁਤਾਬਕ ਸ੍ਰੀ ਦੁਰਗਿਆਣਾ ਤੀਰਥ ਵਿਖੇ ਹਰ ਸਾਲ 100 ਫੁੱਟ ਦੀ ਉਚਾਈ ‘ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ੍ਰੀ ਦੁਰਗਿਆਣਾ ਤੀਰਥ ਵਿਖੇ ਦੁਸਹਿਰੇ ਮੌਕੇ ਹਨੂੰਮਾਨ ਸੈਨਾ ਅਤੇ ਲੰਗਰ ਵਾਲੇ ਵੀ ਵੱਡੀ ਗਿਣਤੀ ਵਿੱਚ ਆਉਂਦੇ ਹਨ, ਜਿਸ ਕਾਰਨ ਪ੍ਰਬੰਧਾਂ ਨੂੰ ਬਹੁਤ ਸਖ਼ਤ ਕੀਤਾ ਗਿਆ ਹੈ। ਵੀ.ਆਈ.ਪੀ ਮੂਵਮੈਂਟ ਦੇ ਨਾਲ-ਨਾਲ ਭੀੜ ਨੂੰ ਸੰਭਾਲਣਾ ਵੀ ਬਹੁਤ ਔਖੀ ਚੁਣੌਤੀ ਹੈ।

ਰੂਟਾਂ ਡਾਇਵਰਟ ਨਹੀਂ ਕੀਤਾ ਗਿਆ

ਡੀਸੀ ਸਾਕਸ਼ੀ ਸਾਹਨੀ ਮੁਤਾਬਕ ਵੀਆਈਪੀ ਮੂਵਮੈਂਟ ਦੀਆਂ ਤਿਆਰੀਆਂ ਦੇ ਨਾਲ-ਨਾਲ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਆਮ ਜਨਤਾ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਸ੍ਰੀ ਦੁਰਗਿਆਣਾ ਤੀਰਥ ਵਿੱਚ ਬਹੁਤ ਭੀੜ ਹੁੰਦੀ ਹੈ। ਇਸ ਲਈ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ੍ਰੀ ਦੁਰਗਿਆਣਾ ਕਮੇਟੀ ਨਾਲ ਲਗਾਤਾਰ ਸੰਪਰਕ ਬਣਾ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਮੁੱਖ ਮੰਤਰੀ ਮਾਨ ਸਿਰਫ਼ ਜਨਤਕ ਖ਼ੁਸ਼ੀ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਰੂਟਾਂ ਨੂੰ ਡਾਇਵਰਟ ਨਹੀਂ ਕੀਤਾ ਗਿਆ ਹੈ ਅਤੇ ਆਵਾਜਾਈ ਬਹੁਤ ਸੁਚਾਰੂ ਰਹੇਗੀ।

ਸ਼ਹਿਰ ‘ਚ 6 ਥਾਵਾਂ ‘ਤੇ ਹੋਵੇਗਾ ਰਾਵਣ ਦਹਨ

ਦੁਸਹਿਰੇ ਦੇ ਤਿਉਹਾਰ ਮੌਕੇ ਸ਼ਨੀਵਾਰ ਨੂੰ ਸ਼ਹਿਰ ‘ਚ 6 ਥਾਵਾਂ ‘ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਹਾਲਾਂਕਿ ਰਾਵਣ ਦਹਣ ਲਈ ਸਿਰਫ਼ 5 ਦੁਸਹਿਰਾ ਕਮੇਟੀਆਂ ਨੇ ਪੁਲਿਸ ਤੋਂ ਇਜਾਜ਼ਤ ਲਈ ਹੈ। ਜਦੋਂਕਿ ਫੌਜ ਤੋਂ ਮਨਜ਼ੂਰੀ ਲੈ ਚੁੱਕੀ ਦੁਰਗਿਆਣਾ ਕਮੇਟੀ ਵੱਲੋਂ ਦੁਸਹਿਰਾ ਗਰਾਊਂਡ ਵਿੱਚ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ। ਥਾਂ-ਥਾਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਣਗੇ। ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਸਾਰੀਆਂ ਦੁਸਹਿਰਾ ਕਮੇਟੀਆਂ ਵੱਲੋਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਣਗੇ।

Exit mobile version