ਗੱਲ ਬਹੁਤ ਸੁਖਾਵੇਂ ਮਾਹੌਲ ‘ਚ ਹੋਈ, ਸੀਐਮ ਨੇ ਕੁੱਝ ਗੱਲਾਂ ਮਹਿਸੂਸ ਕੀਤੀਆਂ; ਪੇਸ਼ੀ ਬਾਰੇ ਬੋਲੇ ਜਥੇਦਾਰ

Updated On: 

15 Jan 2026 14:15 PM IST

ਜਥੇਦਾਰ ਗੜਗੱਜ ਨੇ ਕਿਹਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਬਹੁਤ ਹੀ ਸੁਖਾਵੇਂ ਮਾਹੌਲ 'ਚ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਧਰਮ ਕਿਸੇ ਨਾਲ ਵੈਰ ਨਹੀਂ ਰੱਖਦਾ। ਹਰ ਕਿਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਪੱਖ ਰੱਖਣ ਦਾ ਹੱਕ ਹੈ। ਹਰ ਕੋਈ ਗੁਰੂ ਘਰ ਪ੍ਰਤੀ ਆਪਣੀ ਨਿਮਰਤਾ ਤੇ ਸਮਰਪਣ ਰੱਖਦਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਆਪਣਾ ਪੱਖ ਰੱਖਿਆ।

ਗੱਲ ਬਹੁਤ ਸੁਖਾਵੇਂ ਮਾਹੌਲ ਚ ਹੋਈ, ਸੀਐਮ ਨੇ ਕੁੱਝ ਗੱਲਾਂ ਮਹਿਸੂਸ ਕੀਤੀਆਂ; ਪੇਸ਼ੀ ਬਾਰੇ ਬੋਲੇ ਜਥੇਦਾਰ

ਗੱਲ ਬਹੁਤ ਸੁਖਾਵੇਂ ਮਾਹੌਲ 'ਚ ਹੋਈ, ਸੀਐਮ ਨੇ ਕੁੱਝ ਗੱਲਾਂ ਮਹਿਸੂਸ ਕੀਤੀਆਂ; ਪੇਸ਼ੀ ਬਾਰੇ ਬੋਲੇ ਜਥੇਦਾਰ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ‘ਚ ਪੇਸ਼ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੀਐਮ ਮਾਨ ਨੂੰ ਗੋਲਕਾਂ ‘ਤੇ ਕੀਤੀਆਂ ਟਿੱਪਣੀਆ, ਸਿੱਖ ਰਹਿਤ ਮਰਿਯਾਦਾ ਤੇ ਵਿਵਾਦਤ ਵੀਡੀਓ ਮਾਮਲੇ ਸਮੇਤ ਹੋਰ ਮੁੱਦਿਆਂ ‘ਤੇ ਸਪੱਸ਼ਟੀਕਰਨ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੇ ਅੱਜ ਸਕੱਤਰੇਤ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ।

ਜਥੇਦਾਰ ਗੜਗੱਜ ਨੇ ਕਿਹਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਬਹੁਤ ਹੀ ਸੁਖਾਵੇਂ ਮਾਹੌਲ ‘ਚ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਧਰਮ ਕਿਸੇ ਨਾਲ ਵੈਰ ਨਹੀਂ ਰੱਖਦਾ। ਹਰ ਕਿਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਪੱਖ ਰੱਖਣ ਦਾ ਹੱਕ ਹੈ। ਹਰ ਕੋਈ ਗੁਰੂ ਘਰ ਪ੍ਰਤੀ ਆਪਣੀ ਨਿਮਰਤਾ ਤੇ ਸਮਰਪਣ ਰੱਖਦਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਆਪਣਾ ਪੱਖ ਰੱਖਿਆ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਸਿੱਖ ਸਿਧਾਤਾਂ ਤੇ ਰਿਵਾਇਤਾਂ ਦੀ ਟਿੱਪਣੀ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ। ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਤੁਸੀਂ ਸਿੱਖ ਰਹਿਤ ਮਰਿਯਾਦਾ ਦੀ ਪੂਰੀ ਜਾਣਕਾਰੀ ਰੱਖਦੇ ਹੋ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਜਾਣਕਾਰੀ ਨਹੀਂ ਰੱਖਦੇ। ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਸਾਹਿਬ ਆਪ ਜੀ ਤੋਂ ਜ਼ਿਆਦਾ ਸਿੱਖ ਰਹਿਤ ਮਰਿਯਾਦਾ ਬਾਰੇ ਕੌਣ ਜਾਣ ਸਕਦਾ ਹੈ, ਤੁਸੀਂ ਜੋ ਕਹੋਗੇ ਉਹ ਸਹੀ ਹੈ।

ਜਥੇਦਾਰ ਨੇ ਕਿਹਾ ਕਿ ਜੇਕਰ ਤੁਹਾਨੂੰ ਸਿੱਖ ਰਹਿਤ ਮਰਿਯਾਦਾ ਤੇ ਰਵਾਇਤਾਂ ਬਾਰੇ ਪੂਰੀ ਜਾਣਕਾਰੀ ਨਹੀਂ ਤਾਂ ਤੁਹਾਨੂੰ ਇਸ ‘ਤੇ ਬੋਲਣਾ ਨਹੀਂ ਚਾਹੀਦਾ। ਜਥੇਦਾਰ ਨੇ ਕਿਹਾ ਕਿ ਇਸ ‘ਤੇ ਮੁੱਖ ਮੰਤਰੀ ਮਾਨ ਨੇ ਆਪਣੀ ਗਲਤੀ ਮਹਿਸੂਸ ਕੀਤੀ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕਈ ਸਿੱਖ ਮੁੱਦਿਆਂ ‘ਤੇ ਨਹੀਂ ਬੋਲਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸੀਐਮ ਹੋ ਤੇ ਤੁਹਾਨੂੰ ਇਨ੍ਹਾਂ ਚੀਜ਼ਾ ‘ਤੇ ਨਹੀਂ ਬੋਲਣਾ ਚਾਹੀਦਾ ਸੀ। ਜਥੇਦਾਰ ਨੇ ਕਿਹਾ ਕਿ ਇਹ ਗੱਲਬਾਤ ਬਹੁਤ ਸੋਹਣੇ ਮਾਹੌਲ ‘ਚ ਹੋਈ ਤੇ ਮੁੱਖ ਮੰਤਰੀ ਮਾਨ ਨੇ ਵੀ ਆਪਣਾ ਸੋਹਣਾ ਪੱਖ ਰੱਖਿਆ।

ਜਥੇਦਾਰ ਗੜਗੱਜ ਨੇ ਕਿਹਾ ਮੇਰਾ ਸੁਭਾਅ ਪੂਰਾ ਖੁੱਲ੍ਹਾ ਹੈ ਤੇ ਗੱਲਬਾਤ ਦਾ ਮਾਹੌਲ ਚੰਗਾ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਭਰੋਸਾ ਦਿੱਤਾ ਕਿ ਉਹ ਸਿੱਖ ਧਰਮ ਤੇ ਸਿਧਾਂਤ ‘ਤੇ ਟਿੱਪਣੀ ਨਹੀਂ ਕਰਨਗੇ। ਜਥੇਦਾਰ ਨੇ ਕਿਹਾ ਕਿ ਧਰਮ ਰੂਹ ਦੀ ਖੁਰਾਕ ਹੈ। ਇਸ ਦੀ ਗੱਲ ਦਿਲ ਨੂੰ ਲੱਗਦੀ ਹੈ।

ਵਿਵਾਦਿਤ ਵੀਡੀਓ ਮਾਮਲੇ ‘ਚ ਜਥੇਦਾਰ ਗੜਗੱਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਕੋਈ ਆਪਣੀਆਂ ਦੋ ਲੈਬਾਂ ਦੱਸੋਂ, ਜਿਸ ‘ਚ ਇਸ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਸਕੇ। ਮੁਲਾਕਾਤ ਦੌਰਾਨ ਮੁੱਖ ਮੰਤਰੀ ਨਾਲ ਦੋ ਕਾਲੇ ਬੈਗ ਵੀ ਆਏ ਸਨ। ਇਸ ‘ਤੇ ਜਥੇਦਾਰ ਨੇ ਕਿਹਾ ਕਿ ਉਹ ਬੈਗ ਸਕੱਤਰੇਤ ਇੰਚਾਰਜ ਬਗੀਚਾ ਸਿੰਘ ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਇੱਕ ਗੁਰਦੁਆਰਾ ਗਜਟ ਨਿਕਲਦਾ ਹੈ, ਉਸ ‘ਚ ਗੋਲਕਾਂ ਦਾ ਹਿਸਾਬ ਹੁੰਦਾ ਤੇ ਉਸ ਦਾ ਖਰਚ ਦੇ ਵੀ ਵੇਰਵੇ ਹੁੰਦੇ ਹਨ। ਉਨ੍ਹਾਂ ਨੇ ਸੀਐਮ ਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਇਸ ਨੂੰ ਦੇਖਣ ਦੀ ਸਲਾਹ ਦਿੱਤੀ।