SAD ਨੇ ਰਚੀ ਪੰਜਾਬ ਨਾਲ ਸਾਜਿਸ਼, CM Mann ਦੀ ਸਾਫ-ਸੁਥਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼, ਕਥਿਤ ਵੀਡੀਓ ਮਾਮਲੇ ‘ਚ DGP ਨੂੰ ਮਿਲਿਆ AAP ਦਾ ਵਫ਼ਦ

Updated On: 

18 Jun 2026 16:23 PM IST

AAP Delegation Met with DGP: ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਡੀਜੀਪੀ ਨੂੰ ਮਿਲਿਆ। ਵਫ਼ਦ ਵਿੱਚ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਲ-ਨਾਲ ਹੋਰ ਕਈ ਸੀਨੀਅਰ ਆਗੂ, ਵਿਧਾਇਕ ਅਤੇ ਅਹੁਦੇਦਾਰ ਵੀ ਸ਼ਾਮਲ ਹੋਏ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੀ ਜਾਅਲੀ ਵੀਡੀਓ ਬਣਾਉਣ ਅਤੇ ਪ੍ਰਸਾਰਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

SAD ਨੇ ਰਚੀ ਪੰਜਾਬ ਨਾਲ ਸਾਜਿਸ਼, CM Mann ਦੀ ਸਾਫ-ਸੁਥਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼, ਕਥਿਤ ਵੀਡੀਓ ਮਾਮਲੇ ਚ DGP ਨੂੰ ਮਿਲਿਆ AAP ਦਾ ਵਫ਼ਦ

ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵੀਡੀਓ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਮਿਲਣ ਪਹੁੰਚਿਆ। ਵਫ਼ਦ ਦੁਪਹਿਰ 3 ਵਜੇ ਪੰਜਾਬ ਦੇ ਡੀਜੀਪੀ ਦੇ ਦਫਤਰ ਪਹੁੰਚਿਆ ਅਤੇ ਕਥਿਤ ਵੀਡੀਓ ਮਾਮੇਲ ਦੇ ਸਬੰਧ ‘ਚ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੱਸ ਦੇਈਏ ਕਿ ਅੱਜ ਹੀ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਲੈਬ ਰਿਪੋਰਟ ਦਾ ਹਵਾਲਾ ਦੇ ਕੇ ਵੀਡੀਓ ਨੂੰ ਜਾਅਲੀ ਦੱਸਿਆ ਸੀ।

ਇਹ ਵਫ਼ਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਡੀਜੀਪੀ ਨੂੰ ਮਿਲਿਆ। ਵਫ਼ਦ ਵਿੱਚ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਲ-ਨਾਲ ਸੀਨੀਅਰ ਆਗੂ, ਵਿਧਾਇਕ ਅਤੇ ਅਹੁਦੇਦਾਰ ਸ਼ਾਮਲ ਰਹੇ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੀ ਜਾਅਲੀ ਵੀਡੀਓ ਬਣਾਉਣ ਤੇ ਪ੍ਰਸਾਰਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਫਦ ਨੇ ਫਰਜੀ ਵੀਡੀਓ ਨੂੰ ਲੈ ਕੇ ਆਈਆਂ ਰਿਪੋਰਟਾਂ ਵੀ ਡੀਜੀਪੀ ਨੂੰ ਸੌਂਪੀਆਂ।

ਅਕਾਲੀ ਦਲ ਨੇ ਪੰਥ ਨਾਲ ਧੋਖਾ ਕੀਤਾ – ਚੀਮਾ

ਮੁਲਾਕਾਤ ਤੋਂ ਬਾਅਦ ਹਰਪਾਲ ਚੀਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਫ-ਸੁਥਰੀ ਛਵੀ ਨੂੰ ਦਾਗਦਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਅਕਾਲੀ ਦਲ ਖੁਦ ਬੇਅਦਬੀ ਮਾਮਲੇ ਤੇ ਪ੍ਰਦਰਸ਼ਨ ਕਰ ਰਹੇ 5 ਨੌਜਵਾਨਾਂ ਤੇ ਗੋਲੀ ਚਲਾਉਣ ਦਾ ਦੋਸ਼ੀ ਹੈ। ਇਸ ਮਾਮਲੇ ਨਾਲ ਜੁੜੇ ਸਬੂਤਾਂ ਨੂੰ ਨਸ਼ਟ ਕੀਤਾ ਗਿਆ। ਹੁਣ ਸਾਜਿਸ਼ ਰੱਚ ਕੇ ਆਮ ਆਦਮੀ ਪਾਰਟੀ ਅਤੇ ਸੀਐਮ ਮਾਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਥ ਦੇ ਨਾਂ ਤੇ ਵੋਟ ਲੈ ਕੇ ਅਕਾਲੀ ਦਲ ਪੰਥ ਨਾਲ ਹੀ ਧੋਖਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਜਸਟਿਮ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਗੁੰਮ ਕਰ ਦਿੱਤੀ ਗਈ, ਤਾਂ ਜੋ ਅਕਾਲੀ ਦਲ ਦੇ ਪਾਪਾਂ ਦਾ ਖੁਲਾਸਾ ਨਾ ਹੋ ਜਾਵੇ।

ਫਰਜੀ ਵੀਡੀਓ ਬਣਾਉਣ ਵਾਲੇ ਨੂੰ ਲੋਕਾਂ ਦੇ ਕਟਿਹਰੇ ‘ਚ ਖੜਾ ਕੀਤਾ ਜਾਵੇ

ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਦਾ ਗਠਨ ਹੋਇਆ ਤਾਂ ਸਾਨੂੰ ਪਤਾ ਲੱਗਾ ਕਿ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੀ ਰਿਪੋਰਟ ਗੁੰਮ ਕਰ ਦਿੱਤੀ ਗਈ ਅਤੇ ਸਬੂਤਾਂ ਨਾਲ ਛੇੜਛਾੜ ਕੀਤੀ ਗਈ। ਉਨ੍ਹਾਂ ਕਿਹਾ ਅਕਾਲੀ ਦਲ-ਬੀਜੇਪੀ ਦੀ ਸਰਕਾਰ ਦੌਰਾਨ ਸਿੱਖ ਪੰਥ ਅਤੇ ਗੁਰੂ ਨਾਮ ਲੇਵਾ ਸੰਗਤ ਦਾ ਨੁਕਸਾਨ ਕੀਤਾ ਗਿਆ। ਪਰ ਹੁਣ ਚੁਣੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਦੋ ਰਿਪੋਰਟਾਂ ਸੌਂਪ ਕੇ ਡੀਜੀਪੀ ਨੂੰ ਮੰਗ ਕੀਤੀ ਹੈ ਕਿ ਜਿਸਨੇ ਵੀ ਇਹ ਫਰਜੀ ਵੀਡੀਓ ਬਣਾਈ ਹੈ, ਉਸਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ, ਭਾਵੇਂ ਉਹ ਵਿਦੇਸ਼ ਵਿੱਚ ਹੀ ਕਿਉਂ ਨਾ ਲੁੱਕਿਆ ਹੋਵੇ, ਉਨ੍ਹਾਂ ਲੋਕਾਂ ਦੇ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇ।

ਵਫਦ ਨੇ ਮੁਲਜਮ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਹੈ ਕਿ ਉਹ ਗੈਂਗਸਟਰ ਪਾਲਦਾ ਹੈ ਅਤੇ ਉਨ੍ਹਾਂ ਰਾਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਸਾਰੇ ਗੈਂਗਸਟਰ ਖਤਮ ਕਰ ਦੇਵਾਂਗੇ। ਆਮ ਆਦਮੀ ਪਾਰਟੀ ਪੰਜਾਬ ਦੀ ਸ਼ਾਂਤੀ ਕਾਇਮ ਰੱਖਣ ਲਈ ਵਚਨਬੱਧ ਹੈ ਅਤੇ ਰਹੇਗੀ।

AAP ਨੇ ਕੀਤੀ ਸੀ ਪ੍ਰੈੱਸ ਕਾਨਫਰੰਸ

ਇਸ ਤੋਂ ਪਹਿਲਾਂ ਪਾਰਟੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਚ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਮੌਜੂਦ ਰਹੇ। ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਮਾਨ ਦੀ ਕਥਿਤ ਵੀਡੀਓ ਨੂੰ ਫਰਜ਼ੀ ਦੱਸਦਿਆ ਇਸ ਨੂੰ ਪੰਜਾਬ ਅੰਦਰ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੀ ਸਾਜ਼ਿਸ਼ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਸਭ ਤੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਸਿਆਸੀ ਸਾਜ਼ਿਸ਼ ਰਚ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਚੀਮਾ ਨੇ ਕਿਹਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਭਾਜਪਾ ਦਾ ਰਾਜ ਰਿਹਾ, ਉਸੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਜਾਰੀ ਰਿਹਾ। ਇਹ ਅਕਾਲੀ ਦਲ ਦਾ ਕਲੰਕਿਤ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਉਹ ਰਾਜ ਚ ਆਏ, ਉਨ੍ਹਾ ਨੇ ਕੰਮ ਕਰਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਹਰਾ ਬਣਾ ਕੇ ਬੇਅਦਬੀਆਂ ਕਰਵਾਈਆਂ।

ਜਾਂਚ ਚ ਪਤਾ ਚਲਿਆ ਵੀਡੀਓ ‘ਚ ਸੀਐਮ ਮਾਨ ਨਹੀਂ: ਚੀਮਾ

ਹਰਪਾਲ ਚੀਮਾ ਨੇ ਇਸ ਦੌਰਾਨ ਕਥਿਤ ਵੀਡੀਓ ਦੀਆਂ ਦੋ ਰਿਪੋਰਟਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਰਿਪੋਰਟਾਂ ਚ ਚਿਹਰੇ ਦਾ ਐਂਗਲ, ਕੱਦ ਦਾ ਐਂਗਲ, ਸਰੀਰਕ ਢਾਂਚਾ ਤੇ ਹੋਰ ਪੱਖੋਂ ਜਾਂਚ ਕਰਕੇ ਦੱਸਿਆ ਗਿਆ ਕਿ ਕਥਿਤ ਵੀਡੀਓ ਫਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਿਪੋਰਟ ਦੀ ਜਾਂਚ ਚ ਪਤਾ ਚਲਿਆ ਹੈ ਕਿ ਵੀਡੀਓ ਚ ਦਿਖਣ ਵਾਲਾ ਵਿਅਕਤੀ ਸੀਐਮ ਭਗਵੰਤ ਮਾਨ ਨਹੀਂ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੋਈ ਵਿਅਕਤੀ, ਕੋਈ ਐਕਟਰ ਖੜ੍ਹਾ ਕਰਕੇ ਉਹ ਵੀਡੀਓ ਬਣਾਈ ਗਈ ਤਾਂ ਜੋ ਸੀਐਮ ਮਾਨ ਨੂੰ ਬਦਨਾਮ ਕੀਤਾ ਜਾ ਸਕੇ।

1191 ਐਂਗਲਾਂ ਤੋਂ ਜਾਂਚ

ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਦੀ ਜਾਂਚ ਚ ਮੁੱਖ ਮੰਤਰੀ ਮਾਨ ਦੇ 1191 ਐਂਗਲ ਲਏ ਗਏ ਤੇ ਇਸ ਵੀਡੀਓ ਦੀ ਜਾਂਚ ਕਰਵਾਈ ਗਈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੈਬਸ ਚ ਇਹ ਵੀਡੀਓ ਜਾਂਚ ਕਰਵਾਈ ਗਈ, ਉਹ ਪੰਜਾਬ ਤੋਂ ਬਾਹਰ ਦੀਆਂ ਹਨ ਤੇ ਦੋਵੇਂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ। ਮੰਤਰੀ ਨੇ ਕਿਹਾ ਕਿ ਸੀਐਮ ਮਾਨ ਦੇ ਚੱਲਣ, ਖੜ੍ਹੇ ਹੋਣ ਦੇ ਹੋਰ ਸਰੀਰਕ ਢਾਂਚੇ ਦੇ ਐਂਗਲਾਂ ਤੋਂ ਵੀਡੀਓ ਦੀ ਜਾਂਚ ਕਰਵਾਈ ਤਾਂ ਪਤਾ ਚਲਿਆ ਕਿ ਇਸ ਵੀਡੀਓ ਚ ਸੀਐਮ ਮਾਨ ਨਹੀਂ ਹੈ।

Follow Us