ਕਿਸਾਨਾਂ ‘ਤੇ ਜੇਕਰ ਨਿੱਜੀ ਬਿਆਨ ਦਿੱਤਾ ਤਾਂ ਭਾਜਪਾ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢੇ, ਕੰਗਨਾ ਨੂੰ ਲੈ ਕੇ ਬੋਲੇ ਸੀਐਮ ਮਾਨ
ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ 'ਤੇ ਕੰਗਨਾ ਦੇ ਬਿਆਨ ਨੂੰ ਨਿੱਜੀ ਬਿਆਨ ਦੱਸ ਕੇ ਇਸ ਤੋਂ ਕਿਨਾਰਾ ਕਰ ਲਿਆ ਹੈ।
ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਦਾ ਪੂਰੇ ਪੰਜਾਬ ‘ਚ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀਆਂ ਟਿੱਪਣੀਆਂ ‘ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਸੀਐਮ ਮਾਨ ਨੇ ਕਿਹਾ ਕਿ ਭਾਜਪਾ ਨੇ ਕੰਗਨਾ ਦੇ ਬਿਆਨ ਨੂੰ ਉਨ੍ਹਾਂ ਦਾ ਨਿੱਜੀ ਬਿਆਨ ਦੱਸ ਕੇ ਪੱਲਾ ਝਾੜ ਲਿਆ ਹੈ। ਜੇਕਰ ਇਹ ਸੰਸਦ ਮੈਂਬਰ ਕੰਗਣਾ ਦਾ ਨਿੱਜੀ ਬਿਆਨ ਹੈ ਤਾਂ ਭਾਜਪਾ ਪਾਰਟੀ ਭਾਜਪਾ ਨੂੰ ਉਸ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਦੇ ਲੋਕਾਂ ਨੇ ਆਪਣੇ ਇਲਾਕੇ ਦੇ ਮਸਲੇ ਹੱਲ ਕਰਨ ਲਈ ਸੰਸਦ ਮੈਂਬਰ ਚੁਣਿਆ ਹੈ। ਇਸ ਦੇ ਬਾਵਜੂਦ ਕੰਗਨਾ ਅਜਿਹੇ ਬੇਤੁਕੇ ਅਤੇ ਬੇਬੁਨਿਆਦ ਬਿਆਨ ਦੇ ਰਹੀ ਹੈ। ਕਿਸੇ ਸੰਸਦ ਮੈਂਬਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜੋ ਦੇਸ਼ ਅਤੇ ਸਮਾਜ ਵਿੱਚ ਅਸ਼ਾਂਤੀ ਜਾਂ ਅਸਥਿਰਤਾ ਪੈਦਾ ਕਰੇ। ਕੰਗਨਾ ਨੇ ਕਿਸਾਨਾਂ ਖਿਲਾਫ ਜੋ ਬਿਆਨ ਦਿੱਤਾ ਹੈ, ਉਹ ਬਿਲਕੁਲ ਗਲਤ ਬਿਆਨ ਹੈ। ਕਿਸੇ ਸੰਸਦ ਮੈਂਬਰ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ ਕਿਸੇ ਨੂੰ ਠੇਸ ਪਹੁੰਚੇ।
#WATCH | On BJP MP and actor Kangana Ranaut’s remark on farmers’ protest, Punjab CM Bhagwant Mann says, “…People elected her as an MP to resolve the issues of Mandi constituency, and not to make absurd and baseless statements that would create unrest in society. It is an pic.twitter.com/295Epbj9aJ
— ANI (@ANI) August 28, 2024
ਇਹ ਵੀ ਪੜ੍ਹੋ
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਕੰਗਣਾ ਦੇ ਬਿਆਨ ਨੂੰ ਆਮ ਮਾਮਲਾ ਦੱਸ ਕੇ ਪੱਲਾ ਝਾੜ ਲਿਆ ਹੈ। ਭਾਜਪਾ ਨੂੰ ਸਿਰਫ਼ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਨਿੱਜੀ ਹੈਸੀਅਤ ਵਿੱਚ ਦਿੱਤਾ ਗਿਆ ਬਿਆਨ ਹੈ। ਪਾਰਟੀ ਨੂੰ ਆਪਣੇ ਸੰਸਦ ਮੈਂਬਰਾਂ ਨੂੰ ਵੀ ਕਾਬੂ ਕਰਨਾ ਚਾਹੀਦਾ ਹੈ।
ਸੀਐਮ ਮਾਨ ਨੇ ਕਿਹਾ ਕਿ ਅਸੀਂ ਪੰਜਾਬੀ ਅਜਿਹੇ ਲੋਕ ਹਾਂ ਕਿ ਪਿਆਰ ਨਾਲ ਆਪਣੀ ਜਾਨ ਤੱਕ ਲੈ ਸਕਦੇ ਹਾਂ ਪਰ ਜੇਕਰ ਅਜਿਹੀ ਬੇਤੁਕੀ ਬਿਆਨਬਾਜ਼ੀ ਕੀਤੀ ਗਈ ਤਾਂ ਸੁਭਾਵਿਕ ਹੀ ਸਾਨੂੰ ਗੁੱਸਾ ਆਵੇਗਾ। ਇਸ ਲਈ ਮੈਂ ਭਾਜਪਾ ਸਰਕਾਰ ਨੂੰ ਆਪਣੇ ਸੰਸਦ ਮੈਂਬਰਾਂ ਨੂੰ ਕਾਬੂ ਕਰਨ ਲਈ ਕਹਿਣਾ ਚਾਹਾਂਗਾ। ਕਿਸਾਨਾਂ ਦਾ ਵਿਰੋਧ ਕਰਨ ਲਈ ਹਰ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਹ ਅਸਹਿ ਹੈ।
ਇਹ ਵੀ ਪੜ੍ਹੋ: ਮੈਂ ਡਰਨ ਵਾਲੀ ਨਹੀਂ, ਇਹ ਗੁੰਡਾਗਰਦੀ ਨਹੀਂ ਚੱਲੇਗੀ ਐਮਰਜੈਂਸੀ ਨੂੰ ਲੈ ਕੇ ਹੋ ਰਹੇ ਵਿਵਾਦ ਤੇ ਭੜਕੀ ਕੰਗਨਾ ਰਣੌਤ