ਪੰਜਾਬ ਦੀ ਰੀੜ ਦੀ ਹੱਡੀ ਹਨ ਬਲਾਕ ਪ੍ਰਧਾਨ, ਵਲੰਟੀਅਰਾਂ ਦੀ ਹੀ ਕੀਤੀ ਗਈ ਹੈ ਚੋਣ, ਮੁੱਖ ਮੰਤਰੀ ਮਾਨ ਨੇ 1609 ਪ੍ਰਧਾਨਾਂ ਨੂੰ ਚੁਕਵਾਈ ਸਹੁੰ
Block President Took Oath: ਸਹੁੰ ਚੁੱਕ ਸਮਾਮਗ ਦੌਰਾਨ ਮੁੱਖ ਮੰਤਰੀ ਨੇ ਬਲਾਕ ਪ੍ਰਧਾਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਮਾੜੇ ਸਮੇਂ ਵਿੱਚ ਵੀ ਸਾਡੇ ਨਾਲ ਖੜੇ ਰਹੇ ਹੋ। ਇਸ ਲਈ ਤੁਸੀਂ ਪੂਰੀ ਤਰ੍ਹਾਂ ਨਾਲ ਆਰਗੇਨਿਕ ਹੋ। ਵਿਰੋਧੀਆਂ ਦਾ ਮਕਸਦ ਸਿਰਫ਼ ਕੁਰਸੀ ਹਾਸਿਲ ਕਰਨਾ ਹੈ ਪਰ ਸਾਡਾ ਮਕਸਦ ਸਿਰਫ਼ ਪੰਜਾਬ ਦੀ ਖੁਸ਼ਹਾਲੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸੀਐੱਮ ਮਾਨ ਨੇ ਕਿਹਾ ਕਿ ਪੂਰਾ ਪੰਜਾਬ ਉਨ੍ਹਾਂ ਦਾ ਪਰਿਵਾਰ ਹੈ। ਮੈਂ ਸਾਰਾ ਦਿਨ ਆਪਣੇ ਪਰਿਵਾਰ ਵਿੱਚ ਹੀ ਰਹਿੰਦਾ ਹੈ।

ਲੁਧਿਆਣਾ ਦੇ ਮੁੱਲਾਂਪੁਰ ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਰਾਜਸਭਾ ਦੇ ਸੀਨੀਅਰ ਆਗੂ ਸੰਦੀਪ ਪਾਠਕ ਦੀ ਅਗਵਾਈ ਹੇਠ 1609 ਬਲਾਕ ਪ੍ਰਧਾਨਾਂ ਅਤੇ ਡਿਸਟ੍ਰਿਕਟ ਇੰਚਾਰਜਾਂ ਨੂੰ ਸਹੁੰ ਚੁਕਵਾਈ ਗਈ। ਇਸ ਮੌਕੇ ਮੁੱਖ ਮੰਤਰੀ ਕਿਹਾ ਕਿ ਬਲਾਕ ਪ੍ਰਧਾਨ ਪੰਜਾਬ ਦੀ ਰੀੜ ਦੀ ਹੱਡੀ ਹਨ। ਸਿਰਫ਼ ਵਲੰਟੀਅਰਾਂ ਨੂੰ ਹੀ ਚੈਅਰਮੈਨ ਚੁਣਿਆ ਗਿਆ ਹੈ। ਉਹਨਾਂ ਕਿਹਾ ਕਿ ਹੋ ਪਹਿਲਾ ਰਾਜਸੀ ਪਾਰਟੀਆਂ ਵਿਚ ਹੁੰਦਾ ਰਿਹਾ ਹੈ, ਉਹ ਹੁਣ ਆਮ ਆਦਮੀ ਪਾਰਟੀ ਵਿਚ ਨਹੀਂ ਚਲੇਗਾ। ਇੱਥੇ ਸਿਰਫ਼ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਹੀ ਮੌਕਾ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਸਾਰੇ ਬਲਾਕ ਪ੍ਰਧਾਨਾਂ ਨੂੰ ਇੱਕਮੁੱਠ ਹੋ ਕੇ ਸੂਬੇ ਦੀ ਬੇਹਤਰੀ ਲਈ ਕੰਮ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਮਿਲੀ ਨਵੀਂ ਜਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਮੁੱਲਾਂਪੁਰ ਦਾਖਾ, ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਸਮੂਹ ਬਲਾਕ ਪ੍ਰਧਾਨਾਂ ਦੇ ਸਹੁੰ ਚੁੱਕ ਸਮਾਗਮ ਚ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸ਼ਿਰਕਤ ਕੀਤੀਸਾਰੇ ਅਹੁਦੇਦਾਰ ਸਹਿਬਾਨਾਂ ਨੇ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਸਹੁੰ ਚੁੱਕੀਨਵੀਆਂ ਜ਼ਿੰਮੇਵਾਰੀਆਂ ਲਈ ਸਭ ਨੂੰ ਸ਼ੁੱਭਕਾਮਨਾਵਾਂ
ਆਓ ਪੰਜਾਬ ਲਈ ਮਿਲ ਜੁਲ ਕੇ pic.twitter.com/FX0LZW8Td6
— Bhagwant Mann (@BhagwantMann) October 27, 2023
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਵੀ ਜੁਬਾਨੀ ਹਮਲੇ ਬੋਲੇ। ਉਨ੍ਹਾਂ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਜੋ ਆਪਣੇ ਆਪ ਨੂੰ ਮੋਰਚਿਆਂ ਦੀ ਪਾਰਟੀ ਕਹਿੰਦੇ ਸਨ, ਅੱਜ ਉਹ ਕੁਲਚਿਆਂ ਦੀ ਰਾਜਨੀਤੀ ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਉਹਨਾਂ ਦਾ ਕੋਈ ਅਧਾਰ ਨਹੀਂ ਰਿਹਾ।
‘ਆਪ’ ਪੰਜਾਬ ਦੇ ਨਵ-ਨਿਯੁਕਤ ਬਲਾਕ ਪ੍ਰਧਾਨ ਸਹਿਬਾਨਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਮੁੱਲਾਂਪੁਰ ਦਾਖਾ ਤੋਂ Live… https://t.co/0bkwTHDNJU
— Bhagwant Mann (@BhagwantMann) October 27, 2023
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਭ ਨੂੰ ਇਕ ਅੱਖ ਨਾਲ ਦੇਖ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਸੂਬੇ ਦੇ ਲੋਕਾਂ ਨੂੰ ਨੌਕਰੀ ਅਤੇ ਧਰਨਿਆ ਤੋਂ ਛੁਟਕਾਰਾ ਮਿਲ ਗਿਆ ਹੈ । ਨਾਲ ਹੀ ਉਹਨਾਂ ਪਾਰਟੀ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀ ਵੀ ਤਰੀਫ ਕੀਤੀ।