ਕੋਠੀ ਨੰਬਰ-50 ਨੂੰ ਲੈ ਕੇ ਫੈਲਾਇਆ ਜਾ ਰਿਹਾ ਝੂਠ, ਵੇਖਣਾ ਹੈ ਤਾਂ ਬਿੱਟੂ ਦਾ ਸ਼ੀਸ਼ ਮਹਿਲ ਵੇਖੋ, ਭਾਜਪਾ ਦੇ ਇਲਜਾਮਾਂ ਤੇ ਸੀਐਮ ਮਾਨ ਦਾ ਜਵਾਬ
CM Bhagwant Mann on BJP Allegations: ਮੁੱਖ ਮੰਤਰੀ ਭਗਵੰਤ ਮਾਨ ਨੇੇ ਭਾਜਪਾ ਦੇ ਇਲਜ਼ਾਮਾਂ ਦਾ ਜਵਾਬ ਦੇ ਕੇ ਸਾਰੀ ਸਥਿਤੀ ਸਾਫ ਕਰ ਦਿੱਤੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਦਾਅ ਤੇ ਲਾ ਕੇ ਇਸੇ ਕੋਠੀ ਵਿੱਚ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੂੰ ਲੰਬੇ ਸਮੇਂ ਤੱਕ ਰਹਿਣ ਦਿੱਤਾ ਗਿਆ ਸੀ। ਉਦੋਂ ਕੋਈ ਕੁਝ ਨਹੀਂ ਬੋਲਿਆ। ਨਾਲ ਹੀ ਕਾਂਗਰਸ ਦੇ ਸੀਐਮ ਵੀ ਇਸੇ ਹੀ ਕੋਠੀ ਵਿੱਚ ਰਹੇ ਹਨ। ਇਹ ਉਹੀ ਜਗ੍ਹਾ ਹੈ। ਇਸ ਵਿੱਚ ਕੋਈ ਬਦਲਾਅ ਨਹੀ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇੇ ਵਿਰੋਧੀਆਂ ਦੇ ਆਰੋਪਾਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕੋਠੀ ਨੰਬਰ-50 ਨੂੰ ਲੈ ਕੇ ਛਿੜੇ ਵਿਵਾਦ ਤੇ ਵੀ ਸਾਰੀ ਗੱਲ ਕਲੀਅਰ ਕੀਤੀ। ਉਨ੍ਹਾਂ ਨੇ ਵਿਰੋਧੀਆਂ ਦੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਸ਼ੀਸ਼ ਮਹਿਲ ਵੇਖਣਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਵਿੱਚ ਮੰਤਰੀ ਰਵਨੀਤ ਬਿੱਟੂ ਦਾ ਵੇਖੋ।ਸੀਐਮ ਮਾਨ ਨੇ ਅਰੂਸਾ ਆਲਮ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਹਮਲੇ ਕੀਤੇ।
ਸੀਐਮ ਭਗਵੰਤ ਮਾਨ ਨੇ ਕਿਹਾ ਇਹ ਲੋਕ ਜਿਸ ਤਰ੍ਹਾਂ ਨਾਲ ਸਵਾਲ ਚੁੱਕ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸੇ ਕੋਠੀ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਕਟਰ 2, ਚੰਡੀਗੜ੍ਹ ਵਿੱਚ ਸਥਿਤ ਕੋਠੀ ਨੰਬਰ 50 ਮੁੱਖ ਮੰਤਰੀ ਦਾ ਕੈਂਪ ਦਫ਼ਤਰ ਹੈ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਹਿੱਸਾ ਹੈ। ਮਾਨ ਨੇ ਕਿਹਾ ਕਿ ਉਹ 16 ਮਾਰਚ, 2022 ਤੋਂ ਉਦੋਂ ਤੋਂ ਇਸ ਕੋਠੀ ਦੇ ਮਾਲਕ ਹਨ, ਜਦੋਂ ਤੋਂ ਸਰਕਾਰ ਨੇ ਸਹੁੰ ਚੁੱਕੀ ਸੀ।
ਭਾਜਪਾ ਦਾ ਕੰਮ ਭੰਬਲਭੂਸਾ ਫੈਲਾਉਣਾ ਹੈ – ਸੀਐਮ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਸੈਕਟਰ 2 ਵਿੱਚ ਸਥਿਤ ਕੋਠੀ ਨੰਬਰ 45 ਮੁੱਖ ਮੰਤਰੀ ਦੀ ਰਿਹਾਇਸ਼ ਹੈ ਅਤੇ ਕੋਠੀ ਨੰਬਰ 50 ਉਨ੍ਹਾਂ ਦਾ ਕੈਂਪ ਦਫ਼ਤਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕੰਮ ਭੰਬਲਭੂਸਾ ਫੈਲਾਉਣਾ ਹੈ, ਅਤੇ ਉਹ ਅਜੇ ਵੀ ਇਹੀ ਕਰ ਰਹੇ ਹਨ।
ਸ਼ੁੱਕਰਵਾਰ (31 ਅਕਤੂਬਰ) ਨੂੰ, ਦਿੱਲੀ ਅਤੇ ਚੰਡੀਗੜ੍ਹ ਦੀਆਂ ਭਾਜਪਾ ਨੇ ਸੋਸ਼ਲ ਮੀਡੀਆ ‘ਤੇ ਸੈਟੇਲਾਈਟ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਕੋਟੇ ਵਿੱਚੋਂ ਸੈਕਟਰ 2, ਚੰਡੀਗੜ੍ਹ ਵਿੱਚ 2 ਏਕੜ ਦਾ ਆਲੀਸ਼ਾਨ, 7-ਸਿਤਾਰਾ ਸਰਕਾਰੀ ਬੰਗਲਾ ਦਿੱਤਾ ਗਿਆ ਹੈ।
पंजाब के असली मुद्दों पर ध्यान देने की बजाय, भाजपा गुमराह करने वाले प्रचार कर रही है। कोठी नंबर 50 में बने कैंप कार्यालय के स्थान को लेकर फैलाया जा रहा झूठा प्रचार बेहद निंदनीय है। https://t.co/GNEHfqGSyN
— Bhagwant Mann (@BhagwantMann) November 1, 2025ਇਹ ਵੀ ਪੜ੍ਹੋ
ਭਾਜਪਾ ਨੇ ਪੋਸਟ ਵਿੱਚ ਕੀ ਲਿਖਿਆ ਸੀ
ਦਿੱਲੀ ਭਾਜਪਾ ਨੇ ਸ਼ੁੱਕਰਵਾਰ (31 ਅਕਤੂਬਰ) ਨੂੰ ਸਵੇਰੇ 11:20 ਵਜੇ ਹੈਂਡਲ X ‘ਤੇ ਪੋਸਟ ਕੀਤਾ। ਸੈਟੇਲਾਈਟ ਤਸਵੀਰਾਂ ਸਾਂਝੀਆਂ ਕਰਦੇ ਹੋਏ ਭਾਜਪਾ ਨੇ ਲਿਖਿਆ ਕਿ ਕੇਜਰੀਵਾਲ, ਜੋ ਇੱਕ ਆਮ ਆਦਮੀ ਹੋਣ ਦਾ ਦਿਖਾਵਾ ਕਰਦਾ ਹੈ, ਨੇ ਇੱਕ ਹੋਰ ਸ਼ਾਨਦਾਰ ਸ਼ੀਸ਼ ਮਹਿਲ ਬਣਵਾਇਆ ਹੈ। ਭਾਜਪਾ ਨੇ ਆਰੋਪ ਲਗਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਚੰਡੀਗੜ੍ਹ ਦੇ ਸੈਕਟਰ 2 ਵਿੱਚ ਸੀਐਮ ਕੋਟੇ ਤੋਂ 2 ਏਕੜ ਦਾ ਇੱਕ ਆਲੀਸ਼ਾਨ 7-ਸਿਤਾਰਾ ਸਰਕਾਰੀ ਬੰਗਲਾ ਮਿਲਿਆ ਹੈ।
