CM ਭਗਵੰਤ ਮਾਨ ਦੀ ਸਨੌਰ ਨੂੰ ਵੱਡੀ ਸੌਗਾਤ, ਕਈ ਵਿਕਾਸ ਕਰਾਜ਼ਾਂ ਦਾ ਕੀਤਾ ਉਦਘਾਟਨ

Updated On: 

30 Mar 2026 16:02 PM IST

CM ਨੇ ਕਿਹਾ ਕਿ ਹਲਕਾ ਸਨੌਰ ਦੀਆਂ ਲਿੰਕ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਪੁਰਾਣੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 49 ਕੋਰੜ 60 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ।

CM ਭਗਵੰਤ ਮਾਨ ਦੀ ਸਨੌਰ ਨੂੰ ਵੱਡੀ ਸੌਗਾਤ, ਕਈ ਵਿਕਾਸ ਕਰਾਜ਼ਾਂ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਸਨੌਰ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸੀਐਮ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਵਿਕਾਸ ਦੀ ਗਤੀ ਨੇ ਰਫਤਾਰ ਫੜੀ ਹੋਈ ਹੈ। CM ਨੇ ਕਿਹਾ ਕਿ ਹਲਕਾ ਸਨੌਰ ਦੀਆਂ ਲਿੰਕ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਪੁਰਾਣੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 49 ਕੋਰੜ 60 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ। CM ਮਾਨ ਨੇ ਕਿਹਾ ਕਿ ਤੁਹਾਡੇ ਆਪਣੇ ਪਿੰਡਾਂ ਨੂੰ ਜਾਣਦਿਆਂ ਸੜਕਾਂ ਤੇ ਵਿਕਾਸ ਦਾ ਰੰਗ ਦਿਖਣ ਲੱਗ ਜਾਵੇਗਾ।

CM ਮਾਨ ਦਾ ਵਿਰੋਧੀਆਂ ‘ਤੇ ਤਿੱਖਾ ਹਮਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮੰਚ ਪੰਜਾਬ ਦੇ ਭਵਿੱਖ ਬਾਰੇ ਚਰਚਾ ਕਰਦੇ ਹਨ, ਪਰ ਉਨ੍ਹਾਂ ਦੇ ਮੰਚ ਆਪਣੀਆਂ ਸੀਟਾਂ ਬਚਾਉਣ ਬਾਰੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ‘ਤੇ ਭਰੋਸਾ ਨਾ ਕਰਨ, ਇਹ ਕਹਿ ਕੇ ਕਿ ਉਨ੍ਹਾਂ ਦੀ ਆਪਸ ਵਿੱਚ ਮਿਲੀ ਭੁਗਤ ਹੈ।

ਉਹ ਮੇਰੇ ਖਿਲਾਫ ਰੈਲੀ ਕਰਨ ਲਈ ਇੱਕੋ ਗੱਡੀ ਵਿੱਚ ਆਉਂਦੇ ਹਨ। ਉਹ ਕਹਿੰਦੇ ਹਨ ਕਿ ਸਾਡੀ ਕਿਹੜੀ ਲੜਾਈ ਹੈ? ਲੜਾਈ ਤਾਂ ਉਨ੍ਹਾਂ ਨਾਲ ਹੁੰਦੀ ਹੈ ਜੋ ਆਪਣੇ ਭੇਤ ਜ਼ਾਹਰ ਕਰਦੇ ਹਨ। ਕਾਂਗਰਸ ਅਤੇ ਅਕਾਲੀ ਕਦੇ ਵੀ ਇੱਕ ਦੂਜੇ ਖਿਲਾਫ ਬੋਲਦੇ ਨਹੀਂ ਦਿਖਾਈ ਦਿੰਦੇ। ਜੇਕਰ 2022 ਵਿੱਚ ਸਰਕਾਰ ਨਾ ਬਦਲੀ ਹੁੰਦੀ, ਤਾਂ ਪੰਜਾਬ ਮਾਰੂਥਲ ਬਣ ਜਾਂਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਹਰਿਆਣਾ ਨੂੰ ਉਸ ਦੇ ਹਿੱਸੇ ਤੋਂ ਇੱਕ ਬੂੰਦ ਵੀ ਵੱਧ ਨਹੀਂ ਦੇਵਾਂਗੇ।

ਹਰਿਆਣਾ ਨੂੰ ਆਪਣੇ ਹਿੱਸੇ ਦਾ ਪਾਣੀ ਨਹੀਂ ਦੇਵਾਂਗੇ

ਮੁੱਖ ਮੰਤਰੀ ਮਾਨ ਨੇ ਕਿਹਾ “ਅਸੀਂ ਪਾਣੀ ਦੀ ਹਰ ਬੂੰਦ ਦਾ ਹਿਸਾਬ ਰੱਖਿਆ ਹੈ। ਹਰ ਸਾਲ 21 ਮਈ ਨੂੰ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਵੰਡਿਆ ਜਾਂਦਾ ਹੈ। ਅਸੀਂ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਵੇਂ ਹਰਿਆਣਾ 15 ਮਈ ਨੂੰ ਆਪਣੀ ਪਾਣੀ ਦੀ ਸਪਲਾਈ ਬੰਦ ਕਰ ਦੇਵੇ ਜਾਂ 15 ਮਾਰਚ ਨੂੰ ਉਹ ਸਾਡੇ ਤੋਂ ਇਹ ਉਮੀਦ ਨਾ ਕਰਨ ਅਸੀਂ ਆਪਣੇ ਹਿੱਸੇ ਦਾ ਪਾਣੀ ਨਹੀਂ ਦੇਵਾਂਗੇ। ਸਮਝੌਤਿਆਂ ਦੇ ਪੁਰਾਣੇ ਦਿਨ ਚਲੇ ਗਏ ਹਨ। ਹੁਣ, ਹਰ ਚੀਜ਼ ਦਾ ਹਿਸਾਬ ਹੈ।”

Follow Us