CM ਭਗਵੰਤ ਮਾਨ ਕਰਨਗੇ MLAs ਨਾਲ ਮੀਟਿੰਗ, ਮੋਹਿੰਦਰ ਭਗਤ ਨੂੰ ਬਣਾਇਆ ਜਾ ਸਕਦਾ ਹੈ ਮੰਤਰੀ

Updated On: 

14 Jul 2024 21:18 PM IST

Mohinder Bhagat: ਸੂਤਰਾਂ ਮੁਤਾਬਕ ਮਹਿੰਦਰ ਭਗਤ ਨੂੰ ਸਾਬਕਾ ਮੰਤਰੀ ਮੀਤ ਹੇਅਰ ਦਾ ਖਾਲੀ ਹੋਇਆ ਵਿਭਾਗ ਸੌਂਪਿਆ ਜਾ ਸਕਦਾ ਹੈ। ਇਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਜਲੰਧਰ ਪਹੁੰਚ ਚੁੱਕੇ ਹਨ ਅਤੇ ਮਹਿੰਦਰ ਭਗਤ ਦੀ ਜਿੱਤ ਸਬੰਧੀ ਮੁੱਖ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਵੀ ਕਰਨਗੇ।

CM ਭਗਵੰਤ ਮਾਨ ਕਰਨਗੇ MLAs ਨਾਲ ਮੀਟਿੰਗ, ਮੋਹਿੰਦਰ ਭਗਤ ਨੂੰ ਬਣਾਇਆ ਜਾ ਸਕਦਾ ਹੈ ਮੰਤਰੀ

ਮੋਹਿੰਦਰ ਭਗਤ ਨੂੰ ਬਣਾਇਆ ਜਾ ਸਕਦਾ ਹੈ ਮੰਤਰੀ ? (AAP Twitter)

Follow Us On

Mohinder Bhagat: ਜਲੰਧਰ ‘ਚ ਜ਼ਿਮਨੀ ਚੋਣ ‘ਚ ਮਹਿੰਦਰ ਭਾਰਤ ਦੀ ਜਿੱਤ ਤੋਂ ਬਾਅਦ ਅੱਜ ਜਲੰਧਰ ‘ਚ ਮੁੱਖ ਮੰਤਰੀ ਪੰਜਾਬ ਵਲੋਂ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਮਹਿੰਦਰ ਭਗਤ ਨੂੰ ਸਾਬਕਾ ਮੰਤਰੀ ਮੀਤ ਹੇਅਰ ਦਾ ਖਾਲੀ ਹੋਇਆ ਵਿਭਾਗ ਸੌਂਪਿਆ ਜਾ ਸਕਦਾ ਹੈ। ਇਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਜਲੰਧਰ ਪਹੁੰਚ ਚੁੱਕੇ ਹਨ ਅਤੇ ਮਹਿੰਦਰ ਭਗਤ ਦੀ ਜਿੱਤ ਸਬੰਧੀ ਮੁੱਖ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਵੀ ਕਰਨਗੇ।

ਜਲੰਧਰ ‘ਚ ਮੰਤਰੀਆਂ ਤੇ ਵਿਧਾਇਕਾਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਕੋਈ ਐਲਾਨ ਕਰ ਸਕਦੇ ਹਨ। ਜਲੰਧਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਇੱਕ ਵਾਰ ਮੋਹਿੰਦਰ ਭਗਤ ਨੂੰ ਵਿਧਾਨਸਭਾ ਦੀਆਂ ਪੌੜੀਆਂ ਚੜ੍ਹ ਦਿਓ ਉਸ ਤੋਂ ਬਾਅਦ ਉਹ ਖੁਦ ਦੇਖ ਲੈਣਗੇ।

ਜ਼ਿਮਨੀ ਚੋਣ ਚ ਕੀਤੀ ਸੀ ਜਿੱਤ ਹਾਸਲ

ਜਲੰਧਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਮਹਿੰਦਰ ਪਾਲ ਭਗਤ ਨੇ ਇਕਤਰਫਾ ਚੋਣ ਵਿਚ 37,000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਆਮ ਆਦਮੀ ਪਾਰਟੀ ਦੀ ਸਮੁੱਚੀ ਸੂਬਾ ਇਕਾਈ ਦੇ ਨਾਲ-ਨਾਲ ਸੀਐਮ ਭਗਵੰਤ ਮਾਨ ਨੇ ਖੁਦ ਇਸ ਸੀਟ ਲਈ ਪੂਰੀ ਕੋਸ਼ਿਸ਼ ਕੀਤੀ ਸੀ। ਸੀਐਮ ਭਗਵੰਤ ਮਾਨ ਖੁਦ ਆਪਣੇ ਪਰਿਵਾਰ ਨਾਲ ਜਲੰਧਰ ਵੈਸਟ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ ਅਤੇ ਸਮੁੱਚੀ ਚੋਣ ਮੁਹਿੰਮ ਦੇ ਇੰਚਾਰਜ ਸਨ। ਇਹ ਵੀ ਪੜ੍ਹੋ: ਮੁਹਾਲੀ ਨੇੜੇ ਬਨੂੜ ਚ ਇਨਕਾਉਂਟਰ, AGTF ਅਤੇ ਪਟਿਆਲਾ ਪੁਲਿਸ ਨੇ ਕੀਤੀ ਕਾਰਵਾਈ

ਇਸ ਜਿੱਤ ਨਾਲ ਕਿਹਾ ਜਾ ਸਕਦਾ ਹੈ ਕਿ ਸੀਐਮ ਭਗਵੰਤ ਮਾਨ ਆਪਣੀ ਭਰੋਸੇਯੋਗਤਾ ਬਚਾਉਣ ਵਿੱਚ ਕਾਮਯਾਬ ਰਹੇ। ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਸੱਤਾ ਵਿਚ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ 13 ਵਿਚੋਂ ਸਿਰਫ਼ ਤਿੰਨ ਸੀਟਾਂ ਹੀ ਜਿੱਤ ਸਕੀ ਸੀ। ਇਸੇ ਲਈ ਪਾਰਟੀ ਇਸ ਉਪ ਚੋਣ ਦੀ ਜਿੱਤ ਨੂੰ ਆਪਣੀ ਸਭ ਤੋਂ ਵੱਡੀ ਜਿੱਤ ਦੱਸ ਰਹੀ ਹੈ।